13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਖੰਨਾ, ਪਾਇਲ ਤੇ ਸਮਰਾਲਾ ਵਿਚ 12 ਦਸੰਬਰ ਨੂੰ ਲਗਾਈ ਜਾਵੇਗੀ ਕੌਮੀ ਲੋਕ ਅਦਾਲਤ

ਮੁੱਲਾਂਪੁਰ-ਦਾਖਾ, 12 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਲੋੜਵੰਦਾਂ ਦੀ ਸਹਾਇਤਾ ਲਈ ਤਤਪਰ ਗੁਰੂ ਨਾਨਕ ਚੈਰੀਟੇਬਲ ਟਰੱਸਟ ਅੱਡਾ ਦਾਖਾ ਮੰਡੀ ਮੁੱਲਾਂਪੁਰ (ਗੁਰਮਤਿ ਭਵਨ) ਦੇ ਪ੍ਰਬੰਧਕਾਂ ਵਲੋਂ ਸਵ: ਸ਼ੇਰ ਸਿੰਘ ਸਿੱਧੂ (ਬਾਬੂ ਜੀ), ਰਿਟਾ: ਆਈ. ਏ.

ਅਜੀਤ ਡੈਸਕ 13-11-2026
ਮੁੱਲਾਂਪੁਰ-ਦਾਖਾ, 12 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਲੋੜਵੰਦਾਂ ਦੀ ਸਹਾਇਤਾ ਲਈ ਤਤਪਰ ਗੁਰੂ ਨਾਨਕ ਚੈਰੀਟੇਬਲ ਟਰੱਸਟ ਅੱਡਾ ਦਾਖਾ ਮੰਡੀ ਮੁੱਲਾਂਪੁਰ (ਗੁਰਮਤਿ ਭਵਨ) ਦੇ ਪ੍ਰਬੰਧਕਾਂ ਵਲੋਂ ਸਵ: ਸ਼ੇਰ ਸਿੰਘ ਸਿੱਧੂ (ਬਾਬੂ ਜੀ), ਰਿਟਾ: ਆਈ.ਏ.ਐੱਸ ਕੁਲਜੀਤ ਸਿੰਘ ਦੇ ਸਿੱਧੂ ਪਰਿਵਾਰ, ਗ੍ਰਾਮ ਪੰਚਾਇਤ ਰਕਬਾ , ਸਮੂਹ ਨਗਰ ਦੇ ਸਹਿਯੋਗ ਨਾਲ ਦਿਵਿਆਂਗ (ਅੰਗਹੀਣ) ਵਿਅਕਤੀਆਂ ਲਈ ਮੁਫ਼ਤ ਸਹਾਇਤਾ ਕੈਂਪ ਐਤਵਾਰ 15 ਨਵੰਬਰ ਸਵੇਰ 9 ਤੋਂ ਦੁਪਹਿਰ 1 ਵਜੇ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਕਬਾ (ਲੁਧਿ:) ਵਿਖੇ ਲੱਗ ਰਿਹਾ। ਦਿਵਿਆਂਗ ਕੈਂਪ ਵਿਚ ਪੋਲੀਓ ਮਰੀਜ਼ਾਂ ਨੂੰ 3 ਪਹੀਆ ਸਾਈਕਲ, ਵ੍ਹੀਲ ਚੇਅਰ, ਕਮਜ਼ੋਰ ਲੱਤਾਂ ਵਾਲਿਆਂ ਨੂੰ ਮੁਫ਼ਤ ਫੌੜੀਆਂ, ਅੰਗ-ਪੈਰ ਕੱਟੇ ਗਏ ਮਰੀਜ਼ਾਂ ਨੂੰ ਬਨਾਉਟੀ ਅੰਗ, ਘੱਟ ਸੁਣਨ ਵਾਲੇ ਵਿਅਕਤੀਆਂ ਨੂੰ ਕੰਨਾਂ ਵਾਲੀਆਂ ਮਸ਼ੀਨਾਂ ਦਿੱਤੀਆਂ ਜਾਣਗੀਆਂ। ਜਾਣਕਾਰੀ ਅਨੁਸਾਰ ਮੁਫ਼ਤ ਸਹਾਇਤਾ ਕੈਂਪ ਵਿਚ ਪਹੁੰਚੇ ਮਰੀਜ਼ਾਂ ਨੂੰ ਤਿੰਨ ਪਹੀਆ ਸਾਈਕਲ, ਬਨਾਵਟੀ ਅੰਗ ਜਾਂ ਹੋਰ ਸਹਾਇਤਾ ਲਈ ਸੂਚੀ ਬਣਨ ਬਾਅਦ ਉਪਰੋਕਤ ਸਹਾਇਕ ਵਸਤੂਆਂ ਐਤਵਾਰ 29 ਨਵੰਬਰ ਨੂੰ ਮੁਹੱਈਆ ਹੋਣਗੀਆਂ।
ਪਿਛਲੀ ਖ਼ਬਰ ਚੋਰਾਂ ਟਰੱਕ ਦੇ ਟਾਇਰ ਕੀਤੇ ਚੋਰੀ, ਇੱਟਾਂ ਸਹਾਰੇ ਟਰੱਕ ਨੂੰ ਛੱਡ ਕੇ ਹੋਏ ਫਰਾਰ ਅਗਲੀ ਖ਼ਬਰ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।