11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਝੋਨੇ ਦੇ ਸੀਜ਼ਨ ਦੌਰਾਨ 400 ਮੰਡੀਆਂ ਬੰਦ ਕਰਨਾ ਕਿਸਾਨਾਂ ਨਾਲ ਧੱਕਾ-ਪ੍ਰਗਟ ਸਿੰਘ

ਖੰਨਾ, 11 ਨਵੰਬਰ (ਹਰਜਿੰਦਰ ਸਿੰਘ ਲਾਲ)- ਸਰਕਾਰ ਦੀ ਮਨਸ਼ਾ ਸਾਫ਼ ਨਹੀਂ ਹੈ, ਇਹੋ ਕਾਰਨ ਹੈ ਕਿ ਝੋਨੇ ਦੇ ਚੱਲਦੇ ਸੀਜ਼ਨ ਦੌਰਾਨ ਹੀ ਪੰਜਾਬ ਦੇ ਫੂਡ ਸੈਕਟਰੀ ਵਲੋਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਸਾਡਾ ਖਰੀਦ ਟੀਚਾ ਪੂਰਾ ਹੋ ਗਿਆ ਇਸ ਲਈ ਮੰਡੀਆਂ ਬੰਦ ਕੀਤੀਆਂ ਜਾਣ, ਜਿਸ ਦੇ ਫਲਸਰੂਪ ਪੰਜਾਬ ਭਰ ’ਚ 400 ਮੰਡੀਆਂ ਬੰਦ ਕਰਨ ਦੇ ਤੁਗਲਕੀ ਫ਼ਰਮਾਨ ਜਾਰੀ ਕਰ ਦਿੱਤੇ ਗਏ ਹਨ। ਇਹ ਪ੍ਰਗਟਾਵਾ ਅੱਜ ਮਾਰਕੀਟ ਕਮੇਟੀ ਦਫ਼ਤਰ ਖੰਨਾ ਦੇ ਸਾਹਮਣੇ ਸਾਥੀਆਂ ਸਮੇਤ ਰੋਸ ਪ੍ਰਗਟਾਉਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਗਟ ਸਿੰਘ ਕੋਟ ਪਨੈਚ ਨੇ ਕੀਤਾ।

ਅਜੀਤ ਡੈਸਕ 12-11-2026
ਖੰਨਾ, 11 ਨਵੰਬਰ (ਹਰਜਿੰਦਰ ਸਿੰਘ ਲਾਲ)- ਸਰਕਾਰ ਦੀ ਮਨਸ਼ਾ ਸਾਫ਼ ਨਹੀਂ ਹੈ, ਇਹੋ ਕਾਰਨ ਹੈ ਕਿ ਝੋਨੇ ਦੇ ਚੱਲਦੇ ਸੀਜ਼ਨ ਦੌਰਾਨ ਹੀ ਪੰਜਾਬ ਦੇ ਫੂਡ ਸੈਕਟਰੀ ਵਲੋਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਸਾਡਾ ਖਰੀਦ ਟੀਚਾ ਪੂਰਾ ਹੋ ਗਿਆ ਇਸ ਲਈ ਮੰਡੀਆਂ ਬੰਦ ਕੀਤੀਆਂ ਜਾਣ, ਜਿਸ ਦੇ ਫਲਸਰੂਪ ਪੰਜਾਬ ਭਰ ’ਚ 400 ਮੰਡੀਆਂ ਬੰਦ ਕਰਨ ਦੇ ਤੁਗਲਕੀ ਫ਼ਰਮਾਨ ਜਾਰੀ ਕਰ ਦਿੱਤੇ ਗਏ ਹਨ। ਇਹ ਪ੍ਰਗਟਾਵਾ ਅੱਜ ਮਾਰਕੀਟ ਕਮੇਟੀ ਦਫ਼ਤਰ ਖੰਨਾ ਦੇ ਸਾਹਮਣੇ ਸਾਥੀਆਂ ਸਮੇਤ ਰੋਸ ਪ੍ਰਗਟਾਉਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਗਟ ਸਿੰਘ ਕੋਟ ਪਨੈਚ ਨੇ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਝੋਨੇ ਦੀ ਫ਼ਸਲ ਮੰਡੀਆਂ ਵਿੱਚ ਆ ਰਹੀ ਹੈ ਤਾਂ ਮੰਡੀਆਂ ਬੰਦ ਕਰਨਾ ਕਿਸਾਨਾਂ ਨੂੰ ਤਿੰਨ ਕਾਲੇ ਕਾਨੂੰਨਾਂ ਦੀ ਯਾਦ ਦਿਵਾਉਂਣਾ ਹੈ। ਸਰਕਾਰਾਂ ਇੱਕ ਪਾਸੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਇਕ - ਇਕ ਦਾਣਾ ਖਰੀਦਣ ਦੇ ਦਾਅਵੇ ਕਰਦੀਆਂ ਨੀ ਥੱਕਦੀਆਂ ਸਨ, ਦੂਜੇ ਪਾਸੇ ਆਪਣੇ ਆਕਾਵਾਂ ਨੂੰ ਖੁਸ਼ ਰੱਖਣ ਲਈ ਪੰਜਾਬ ਦੀ ਰੀੜ੍ਹ ਦੀ ਹੱਡੀ ਖੇਤੀਬਾੜੀ ਦਾ ਭੋਗ ਪਾਉਣ ਦੀਆਂ ਕੋਝੀਆਂ ਹਰਕਤਾਂ ਕਰ ਰਹੀਆਂ ਨੇ। ਉਨ੍ਹਾਂ ਮੰਗ ਕੀਤੀ ਕਿ ਬੰਦ ਕੀਤੀਆਂ ਸਾਰੀਆਂ ਮੰਡੀਆਂ ਤੁਰੰਤ ਚਾਲੂ ਕੀਤੀਆਂ ਜਾਣ ਅਤੇ ਝੋਨੇ ਦੀ ਨਿਰਵਿਘਨ ਸਰਕਾਰੀ ਖਰੀਦ ਯਕੀਨੀ ਬਣਾਈ ਜਾਵੇ, ਨਹੀਂ ਤਾਂ ਮਜਬੂਰਨ ਕਿਸਾਨ ਅਗਲੇ ਕਦਮ ਚੁੱਕਣ ਲਈ ਮਜਬੂਰ ਹੋਣਗੇ ਜਿਸਦੀ ਜ਼ਿੰਮੇਵਾਰ ਸਰਕਾਰ ਹੋਵੇਗੀ। ਇਸ ਮੌਕੇ ਬਲਾਕ ਪ੍ਰਧਾਨ ਬਲਵੰਤ ਸਿੰਘ ਰਾਜੇਵਾਲ, ਮਲਕੀਤ ਸਿੰਘ ਇਸਨਪੁਰ, ਇੰਦਰਜੀਤ ਸਿੰਘ ਈਸੜੂ, ਬੇਅੰਤ ਸਿੰਘ ਹੋਲ, ਸੋਹਣ ਸਿੰਘ ਈਸੜੂ, ਗੁਰਦੀਪ ਸਿੰਘ ਦਾਊਮਾਜਰਾ, ਭੋਲਾ ਸਿੰਘ ਰਾਏਪੁਰ, ਬਹਾਲ ਸਿੰਘ ਨਾਗਰਾ, ਬਿੰਦਰ ਸਿੰਘ ਰਾਜੇਵਾਲ, ਕਾਕਾ ਸਿੰਘ ਟੌਂਸਾ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਗੁੱਡ ਅਰਥ ਸਕੂਲ ਸਿਆੜ ਦਾ ਦੋ ਦਿਨਾ ਖੇਡ ਸਮਾਰੋਹ ਕਰਵਾਇਆ ਅੰਤਰਰਾਸ਼ਟਰੀ ਖਿਡਾਰੀ ਹਰਜੀਤ ਸਿੰਘ ਮੁੱਖ ਮਹਿਮਾਨ ਵਜੋਂ ਪੁੱਜੇ ਅਗਲੀ ਖ਼ਬਰ ਕਿਸਾਨਾਂ ਦੀ ਫ਼ਸਲ ਨਾ ਖਰੀਦੀ ਤਾਂ ਜਥੇਬੰਦੀਆਂ ਨਾਲ ਮਿਲ ਕੇ ਚੁੱਕਾਂਗੇ ਆਵਾਜ਼- ਖੇੜਾ, ਵਿੱਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।