ਨਿਸ਼ੂ ਚਾਹਿਲਾਂ ਨੇ ਕੇਂਦਰੀ ਰਾਜ ਮੰਤਰੀ ਤੋਂ ਪਿੰਡ ਕੋਟਲਾ ਸ਼ਮਸ਼ਪੁਰ ਦੇ ਓਵਰਬ੍ਰਿਜ ਦੇ ਨਾਲ ਪੈਦਲ ਲਾਂਘਾ ਬਣਾਉਣ ਦੀ ਕੀਤੀ ਮੰਗ
ਸਮਰਾਲਾ, 11 ਨਵੰਬਰ (ਗੋਪਾਲ ਸੋਫਤ)- ਸਥਾਨਕ ਭਾਜਪਾ ਆਗੂ ਰਾਧੇਸ਼ ਸ਼ਰਮਾ (ਨਿਸ਼ੂ ਚਾਹਿਲਾਂ) ਦੀ ਅਗਵਾਈ ਹੇਠ ਕੇਂਦਰੀ ਰਾਜ ਮੰਤਰੀ ਹਰਸ਼ ਮਲਹੋਤਰਾ ਨਾਲ ਮੁਲਾਕਾਤ ਕਰ ਕੇ ਪਿੰਡ ਕੋਟਲਾ ਸ਼ਮਸ਼ਪੁਰ ਵਿਖੇ ਬਣ ਰਹੇ ਓਵਰਬ੍ਰਿਜ ਦੇ ਨਾਲ ਨਾਲ ਪੈਦਲ ਲਾਂਘਾ ਵੀ ਬਣਾਉਣ ਦੀ ਮੰਗ ਰੱਖੀ ਗਈ ਹੈ। ਨਿਸ਼ੂ ਚਹਿਲਾਂ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਇਹ ਪਿੰਡ ਸੜਕ ਦੇ ਦੋਵੇਂ ਪਾਸੇ ਵਸਿਆ ਹੋਣ ਕਾਰਨ ਲੋਕਾਂ ਨੂੰ ਗੁਰਦੁਆਰਾ ਸਾਹਿਬ, ਪੰਚਾਇਤ ਘਰ ਅਤੇ ਸ਼ਮਸ਼ਾਨ ਘਾਟ ਜਾਣ ਲਈ ਲੰਮਾ ਰਸਤਾ ਤੈਅ ਕਰਨਾ ਪੈਂਦਾ ਹੈ।
ਸਮਰਾਲਾ, 11 ਨਵੰਬਰ (ਗੋਪਾਲ ਸੋਫਤ)- ਸਥਾਨਕ ਭਾਜਪਾ ਆਗੂ ਰਾਧੇਸ਼ ਸ਼ਰਮਾ (ਨਿਸ਼ੂ ਚਾਹਿਲਾਂ) ਦੀ ਅਗਵਾਈ ਹੇਠ ਕੇਂਦਰੀ ਰਾਜ ਮੰਤਰੀ ਹਰਸ਼ ਮਲਹੋਤਰਾ ਨਾਲ ਮੁਲਾਕਾਤ ਕਰ ਕੇ ਪਿੰਡ ਕੋਟਲਾ ਸ਼ਮਸ਼ਪੁਰ ਵਿਖੇ ਬਣ ਰਹੇ ਓਵਰਬ੍ਰਿਜ ਦੇ ਨਾਲ ਨਾਲ ਪੈਦਲ ਲਾਂਘਾ ਵੀ ਬਣਾਉਣ ਦੀ ਮੰਗ ਰੱਖੀ ਗਈ ਹੈ। ਨਿਸ਼ੂ ਚਹਿਲਾਂ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਇਹ ਪਿੰਡ ਸੜਕ ਦੇ ਦੋਵੇਂ ਪਾਸੇ ਵਸਿਆ ਹੋਣ ਕਾਰਨ ਲੋਕਾਂ ਨੂੰ ਗੁਰਦੁਆਰਾ ਸਾਹਿਬ, ਪੰਚਾਇਤ ਘਰ ਅਤੇ ਸ਼ਮਸ਼ਾਨ ਘਾਟ ਜਾਣ ਲਈ ਲੰਮਾ ਰਸਤਾ ਤੈਅ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਘੁੰਗਰਾਲੀ ਸਿੱਖਾਂ, ਸਿਹਾਲਾ, ਸੰਗਤਪੁਰਾ, ਸਰਵਰਪੁਰ, ਘਰਖਣਾ ਅਤੇ ਟੋਡਰਪੁਰ ਦੇ ਲੋਕ ਵੀ ਇਸ ਰਸਤੇ ਤੋਂ ਹੀ ਲੰਘਦੇ ਹਨ। ਪੈਦਲ ਲਾਂਘਾ ਬਣਨ ਨਾਲ ਇਨ੍ਹਾਂ ਸਾਰੇ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਨਿਸ਼ੂ ਚਹਿਲਾਂ ਨੇ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਵਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਹਲਕਾ ਸਮਰਾਲਾ ਦੇ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਸਬੰਧਿਤ ਵਿਭਾਗਾਂ ਅਤੇ ਸਰਕਾਰ ਦੇ ਧਿਆਨ ਵਿਚ ਲਿਆ ਕੇ ਉਨ੍ਹਾਂ ਦਾ ਹੱਲ ਕਰਵਾਉਣ ਲਈ ਉਹ ਲਗਾਤਾਰ ਯਤਨਸ਼ੀਲ ਹਨ। ਕੇਂਦਰੀ ਮੰਤਰੀ ਦੇ ਇਸ ਸਮੱਸਿਆ ਦੇ ਹੱਲ ਲਈ ਦਿੱਤੇ ਭਰਵੇਂ ਹੁੰਗਾਰੇ ਪ੍ਰਤੀ ਕੇਂਦਰੀ ਮੰਤਰੀ ਦਾ ਧੰਨਵਾਦ ਕਰਦੇ ਹੋਏ ਸਟੇਟ ਐਗਜ਼ੀਕਿਊਟਿਵ ਮੈਂਬਰ ਬਲਰਾਮ ਸ਼ਰਮਾ ਤੇ ਸਰਕਲ ਪ੍ਰਧਾਨ ਬਿਕਰਮ ਭਨੋਟ ਨੇ ਕਿਹਾ ਕਿ ਭਾਜਪਾ ਦੇਸ਼ ਦੇ ਹੋਰਨਾਂ ਸੂਬਿਆਂ ਦੀ ਵਾਂਗ ਇਸ ਵਾਰ ਪੰਜਾਬ ਅਤੇ ਵਿਸ਼ੇਸ਼ ਕਰ ਕੇ ਸਮਰਾਲਾ ਹਲਕੇ ਵਿਚ ਵੀ ਪੂਰੀ ਤਰਾਂ ਮਜ਼ਬੂਤ ਹੋ ਚੁੱਕੀ ਹੈ।ਇਸ ਮੌਕੇ ਭਾਜਪਾ ਦੇ ਅੰਬਾਲਾ ਦੇ ਸਾਬਕਾ ਵਿਧਾਇਕ ਅਸੀਮ ਗੋਇਲ, ਬਲਰਾਮ ਸ਼ਰਮਾ, ਸਮਰਾਲਾ ਦੇ ਸਰਕਲ ਪ੍ਰਧਾਨ ਬਿਕਰਮ ਭਨੋਟ, ਮਨਦੀਪ ਸਿੰਘ ਸਰਪੰਚ ਕੋਟਲਾ ਸ਼ਮਸ਼ਪੁਰ ਤੇ ਦਵਿੰਦਰ ਸਿੰਘ ਕੰਗ ਆਦਿ ਮੌਜੂਦ ਸਨ।