10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਨਸ਼ੇ ’ਚ ਧੁੱਤ ਵਿਅਕਤੀ ਨੇ ਬਿਜਲੀ ਟਰਾਂਸਫ਼ਾਰਮਰ ’ਤੇ ਚੜ੍ਹ ਕੀਤਾ ਹਾਈ ਵੋਲਟੇਜ਼ ਡਰਾਮਾ ਸਾਢੇ 8 ਘੰਟੇ ਖੰਭੇ ’ਤੇ ਚੜ੍ਹਿਆ ਰਿਹਾ ਤੇ ਪੁਲਿਸ ਨੇ ਸੂਚਨਾ ਮਿਲਣ ’ਤੇ ਹੇਠਾਂ ਉਤਾਰਿਆ

ਮਾਛੀਵਾੜਾ ਸਾਹਿਬ, 9 ਨਵੰਬਰ (ਰਾਜਦੀਪ ਸਿੰਘ ਅਲਬੇਲਾ)- ਬੀਤੀ ਰਾਤ ਸਥਾਨਕ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੇੜੇ ਉਸ ਸਮੇਂ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ, ਜਦੋਂ ਸਥਾਨਕ ਬਲੀਬੇਗ ਬਸਤੀ ਦਾ ਰਹਿਣ ਵਾਲਾ ਇਕ ਪ੍ਰਵਾਸੀ ਵਿਅਕਤੀ ਵਿਕਰਮ ਸਾਹਨੀ ਰਾਤ ਕਰੀਬ 10 ਵਜੇ ਚੱਲ ਰਹੀ ਬਿਜਲੀ ਦੀ ਸਪਲਾਈ ਵਾਲੇ ਟਰਾਂਸਫ਼ਾਰਮਰ ਦੇ ਖੰਭੇ ’ਤੇ ਜਾ ਚੜ੍ਹਿਆ। ਉਕਤ ਵਿਅਕਤੀ ਸਾਰੀ ਰਾਤ ਬਿਜਲੀ ਦੇ ਖੰਭੇ ’ਤੇ ਹੀ ਬੈਠਾ ਰਿਹਾ ਅਤੇ ਤੜਕੇ ਕੌਂਸਲਰ ਅਮਨਦੀਪ ਸਿੰਘ ਤਨੇਜਾ ਜਦੋਂ ਆਪਣੇ ਖੇਤਾਂ ਵੱਲ ਜਾ ਰਹੇ ਸਨ ਤਾਂ ਉਸ ਨੂੰ ਟਰਾਂਸਫਾਰਮ ’ਤੇ ਚੜ੍ਹਿਆ ਦੇਖਿਆ।

ਬਿਜਲੀ ਟਰਾਂਸਫ਼ਾਰਮਰ ’ਤੇ ਚੜ੍ਹਿਆ ਨਸ਼ੇ ਵਿਚ ਧੁੱਤ ਪ੍ਰਵਾਸੀ ਵਿਅਕਤੀ। ਤਸਵੀਰ : ਰਾਜਦੀਪ ਅਲਬੇਲਾ 10-11-2026
ਮਾਛੀਵਾੜਾ ਸਾਹਿਬ, 9 ਨਵੰਬਰ (ਰਾਜਦੀਪ ਸਿੰਘ ਅਲਬੇਲਾ)- ਬੀਤੀ ਰਾਤ ਸਥਾਨਕ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੇੜੇ ਉਸ ਸਮੇਂ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ, ਜਦੋਂ ਸਥਾਨਕ ਬਲੀਬੇਗ ਬਸਤੀ ਦਾ ਰਹਿਣ ਵਾਲਾ ਇਕ ਪ੍ਰਵਾਸੀ ਵਿਅਕਤੀ ਵਿਕਰਮ ਸਾਹਨੀ ਰਾਤ ਕਰੀਬ 10 ਵਜੇ ਚੱਲ ਰਹੀ ਬਿਜਲੀ ਦੀ ਸਪਲਾਈ ਵਾਲੇ ਟਰਾਂਸਫ਼ਾਰਮਰ ਦੇ ਖੰਭੇ ’ਤੇ ਜਾ ਚੜ੍ਹਿਆ। ਉਕਤ ਵਿਅਕਤੀ ਸਾਰੀ ਰਾਤ ਬਿਜਲੀ ਦੇ ਖੰਭੇ ’ਤੇ ਹੀ ਬੈਠਾ ਰਿਹਾ ਅਤੇ ਤੜਕੇ ਕੌਂਸਲਰ ਅਮਨਦੀਪ ਸਿੰਘ ਤਨੇਜਾ ਜਦੋਂ ਆਪਣੇ ਖੇਤਾਂ ਵੱਲ ਜਾ ਰਹੇ ਸਨ ਤਾਂ ਉਸ ਨੂੰ ਟਰਾਂਸਫਾਰਮ ’ਤੇ ਚੜ੍ਹਿਆ ਦੇਖਿਆ। ਕੌਂਸਲਰ ਅਮਨਦੀਪ ਤਨੇਜਾ ਵਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ। ਇਸ ਸਬੰਧੀ ਕੌਂਸਲਰ ਅਮਨਦੀਪ ਸਿੰਘ ਤਨੇਜਾ ਨੇ ਦੱਸਿਆ ਕਿ ਉਨ੍ਹਾਂ ਨੇ 112 ਨੰਬਰ ’ਤੇ ਕਾਲ ਕਰ ਪੁਲਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਟੀਮ ਮੌਕੇ ’ਤੇ ਪੁੱਜ ਗਈ। ਪੁਲਸ ਅਧਿਕਾਰੀ ਵਿਜੈ ਕੁਮਾਰ ਵਲੋਂ ਉਸ ਨੂੰ ਸਮਝਾ ਕੇ ਹੇਠਾਂ ਉਤਾਰਨ ਦੇ ਯਤਨ ਕੀਤੇ ਪਰ ਉਹ ਨਾ ਉਤਰਿਆ। ਅਖੀਰ ਇਕ ਪੁਲਸ ਟੀਮ ਬਿਜਲੀ ਦਫ਼ਤਰ ਵਿਖੇ ਗਈ ਜਿੱਥੇ ਉਨ੍ਹਾਂ ਟਰਾਂਸਫ਼ਾਰਮਰ ਦੀ ਸਪਲਾਈ ਨੂੰ ਕੱਟ ਕੀਤਾ ਅਤੇ ਥੋੜਾ ਉੱਪਰ ਚੜ੍ਹ ਕੇ ਉਸ ਨੂੰ ਹੌਸਲਾ ਦੇ 2 ਘੰਟੇ ਦੀ ਮਸ਼ੱਕਤ ਤੋਂ ਬਾਅਦ ਹੇਠਾਂ ਉਤਾਰਿਆ। ਟਰਾਂਸਫ਼ਾਰਮਰ ’ਤੇ ਚੜ੍ਹੇ ਵਿਅਕਤੀ ਨੂੰ ਜਦੋਂ ਹੇਠਾਂ ਉਤਾਰਿਆ ਗਿਆ ਤਾਂ ਇੰਜ ਜਾਪ ਰਿਹਾ ਸੀ ਕਿ ਜਿਵੇਂ ਉਸ ਨੇ ਕੋਈ ਨਸ਼ਾ ਕੀਤਾ ਹੋਵੇ। ਪੱਤਰਕਾਰਾਂ ਵਲੋਂ ਪੁੱਛਣ ’ ਤੇ ਉਸ ਨੇ ਕਿਹਾ ਕਿ ਰਾਤ 10 ਵਜੇ ਦੇ ਕਰੀਬ ਉਸ ਨੂੰ ਮਾਰਨ ਲਈ ਕੁੱਝ ਵਿਅਕਤੀ ਪਿੱਛੇ ਪੈ ਗਏ ਜਿਸ ਕਾਰਨ ਆਪਣੀ ਜਾਨ ਬਚਾਉਣ ਲਈ ਉਹ ਬਿਜਲੀ ਟਰਾਂਸਫ਼ਾਰਮਰ ’ਤੇ ਜਾ ਚੜ੍ਹਿਆ। ਉਸ ਨੇ ਦੱਸਿਆ ਕਿ ਉਹ ਸਾਰੀ ਰਾਤ ਡਰਦਾ ਹੋਇਆ ਟਰਾਂਸਫ਼ਾਰਮਰ ਵਾਲੇ ਖੰਭੇ ’ਤੇ ਹੀ ਚੜ੍ਹਿਆ ਰਿਹਾ। ਪੁਲਸ ਵਲੋਂ ਉਸ ਨੂੰ ਥਾਣੇ ਲਿਜਾਇਆ ਗਿਆ ਤੇ ਉਸਦੇ ਪਰਿਵਾਰ ਨੂੰ ਵੀ ਮੌਕੇ ’ਤੇ ਬੁਲਾ ਲਿਆ ਗਿਆ। 09 ਖੰਨਾ19
ਪਿਛਲੀ ਖ਼ਬਰ ਦਿਵਾਲੀ ਮੌਕੇ ਕਾਨੂੰਨੀ ਨਿਯਮਾਂ ਦਾ ਪਾਲਣ ਕਰਨ ਤੋਂ ਦੂਰ ਸੜਕਾਂ ’ਤੇ ਮਠਿਆਈਆਂ ਤੇ ਦੁਕਾਨਾਂ ਅੱਗੇ ਪਟਾਕੇ ਵੇਚੇ, ਪੁਲਿਸ ਪ... ਅਗਲੀ ਖ਼ਬਰ ਸੇਂਟ ਮਦਰ ਟੇਰੇਸਾ ਸਕੂਲ ਖੰਨਾ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।