06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸਰਕਾਰੀ ਸਮਾਰਟ ਸਕੂਲ ਸਿਆੜ੍ਹ ਵਿਖੇ ਸਾਬਕਾ ਡੀ. ਜੀ. ਪੀ. ਗੁਰਦਿਆਲ ਸਿੰਘ ਵਲੋਂ ਬੱਚਿਆਂ ਨੂੰ ਟਰੈਕ ਸੂਟ ਤਕਸੀਮ

ਰਾੜਾ ਸਾਹਿਬ, 5 ਨਵੰਬਰ (ਸੁਖਵੀਰ ਸਿੰਘ ਚਣਕੋਈਆਂ)- ਸਰਕਾਰੀ ਸੀਨੀਅਰ ਸੰਕੈਡਰੀ ਸਮਾਰਟ ਸਕੂਲ ਪਿੰਡ ਸਿਆੜ੍ਹ ਦੇ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਪਿੰਡ ਸਿਆੜ੍ਹ ਦੇ ਵਸਨੀਕ ਸਾਬਕਾ ਡੀ. ਜੀ.

ਅਜੀਤ ਡੈਸਕ 06-11-2026
ਰਾੜਾ ਸਾਹਿਬ, 5 ਨਵੰਬਰ (ਸੁਖਵੀਰ ਸਿੰਘ ਚਣਕੋਈਆਂ)- ਸਰਕਾਰੀ ਸੀਨੀਅਰ ਸੰਕੈਡਰੀ ਸਮਾਰਟ ਸਕੂਲ ਪਿੰਡ ਸਿਆੜ੍ਹ ਦੇ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਪਿੰਡ ਸਿਆੜ੍ਹ ਦੇ ਵਸਨੀਕ ਸਾਬਕਾ ਡੀ. ਜੀ. ਪੀ. ਗੁਰਦਿਆਲ ਸਿੰਘ ਵੱਲੋਂ ਆਪਣੀ ਕਿਰਤ ਕਮਾਈ ਵਿੱਚੋਂ ਟਰੈਕ ਸੂਟ ਤਕਸੀਮ ਕੀਤੇ ਗਏ ਹਨ। ਸਕੂਲ ਮੁਖੀ ਦਰਸ਼ਨ ਸਿੰਘ ਅਤੇ ਸ਼ਰਨਜੀਤ ਕੌਰ ਨੈਸ਼ਨਲ ਖਿਡਾਰੀ (ਡੀ. ਪੀ. ਈ.) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਖੇਡਾਂ ਵਿੱਚ ਭਾਗ ਲੈ ਕੇ ਚੰਗਾ ਪ੍ਰਦਰਸ਼ਨ ਕੀਤਾ ਸੀ ਜਿਸਦੀ ਖੁਸ਼ੀ ਵਿੱਚ ਗੁਰਦਿਆਲ ਸਿੰਘ ਸਾਬਕਾ ਡੀ. ਜੀ. ਪੀ ਵੱਲੋਂ ਬੱਚਿਆਂ ਨੂੰ ਟਰੈਕ ਸੂਟ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਸਕੂਲ ਵਲੋਂ ਉਨ੍ਹਾਂ ਦਾ ਧੰਨਵਾਦ ਕੀਤਾ । ਇਸ ਮੌਕੇ ਐਸ. ਐਮ. ਸੀ. ਕਮੇਟੀ, ਸਕੂਲ ਦਾ ਸਮੁੱਚਾ ਸਟਾਫ਼ ਅਤੇ ਵਿਦਿਆਰਥੀ ਸਨ।
ਪਿਛਲੀ ਖ਼ਬਰ ਦ੍ਰਿਸ਼ਟੀ ਸਕੂਲ ਨਾਰੰਗਵਾਲ ਵਿਖੇ ਹਰੀ ਦੀਵਾਲੀ ਮਨਾਈ ਅਗਲੀ ਖ਼ਬਰ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।