05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸਖੀ ਸ਼ਕਤੀ ਮੀਟਿੰਗ ’ਚ ਮਹਿਲਾਵਾਂ ’ਚ ਸੀ ਬੇਮਿਸਾਲ ਉਤਸ਼ਾਹ ਕੈਬਨਿਟ ਮੰਤਰੀ ਸੌਂਦ ਨੇ ਪਰਿਵਾਰ ਸਮੇਤ ਸਖੀਆਂ ਨਾਲ ਕੀਤਾ ਸਿੱਧਾ ਸੰਵਾਦ

ਖੰਨਾ, 4 ਨਵੰਬਰ (ਹਰਜਿੰਦਰ ਸਿੰਘ ਲਾਲ)- ਆਮ ਆਦਮੀ ਪਾਰਟੀ ਵਲੋਂ ਕਰਵਾਈ ਗਈ ਸਖੀ ਸ਼ਕਤੀ ਮੀਟਿੰਗ ਵਿਚ ਮਹਿਲਾਵਾਂ ਦੇ ਸਨਮਾਨ, ਭਾਗੀਦਾਰੀ ਤੇ ਸਸ਼ਕਤੀਕਰਨ ਦਾ ਵਿਸ਼ੇਸ਼ ਸੰਦੇਸ਼ ਦੇਖਣ ਨੂੰ ਮਿਲਿਆ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਆਪਣੇ ਪਰਿਵਾਰ ਸਮੇਤ ਸਖੀਆਂ ਵਿਚਕਾਰ ਪਹੁੰਚੇ ਅਤੇ ਉਨ੍ਹਾਂ ਨਾਲ ਆਹਮੋ-ਸਾਹਮਣੇ ਬੈਠ ਕੇ ਗੱਲਬਾਤ ਕੀਤੀ।

ਸਖੀ ਸ਼ਕਤੀ ਮੀਟਿੰਗ ਮੌਕੇ ਮਹਿਲਾਵਾਂ ਨਾਲ ਗੱਲਬਾਤ ਕਰਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ।ਤਸਵੀਰ : ਸੋਨੀ ਗਿੱਲ 05-11-2026
ਖੰਨਾ, 4 ਨਵੰਬਰ (ਹਰਜਿੰਦਰ ਸਿੰਘ ਲਾਲ)- ਆਮ ਆਦਮੀ ਪਾਰਟੀ ਵਲੋਂ ਕਰਵਾਈ ਗਈ ਸਖੀ ਸ਼ਕਤੀ ਮੀਟਿੰਗ ਵਿਚ ਮਹਿਲਾਵਾਂ ਦੇ ਸਨਮਾਨ, ਭਾਗੀਦਾਰੀ ਤੇ ਸਸ਼ਕਤੀਕਰਨ ਦਾ ਵਿਸ਼ੇਸ਼ ਸੰਦੇਸ਼ ਦੇਖਣ ਨੂੰ ਮਿਲਿਆ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਆਪਣੇ ਪਰਿਵਾਰ ਸਮੇਤ ਸਖੀਆਂ ਵਿਚਕਾਰ ਪਹੁੰਚੇ ਅਤੇ ਉਨ੍ਹਾਂ ਨਾਲ ਆਹਮੋ-ਸਾਹਮਣੇ ਬੈਠ ਕੇ ਗੱਲਬਾਤ ਕੀਤੀ। ਉਨ੍ਹਾਂ ਨੇ ਸਖੀਆਂ ਦੇ ਵਿਚਾਰਾਂ, ਸੁਝਾਵਾਂ ਅਤੇ ਤਜਰਬਿਆਂ ਨੂੰ ਬੜੇ ਧਿਆਨ ਨਾਲ ਸੁਣਿਆ। ਇਸ ਮੌਕੇ ਮੰਤਰੀ ਸੌਂਦ ਦੇ ਪਿਤਾ ਭੁਪਿੰਦਰ ਸਿੰਘ ਸੌਂਦ, ਧਰਮ-ਪਤਨੀ ਕਮਲਜੀਤ ਕੌਰ ਸੌਂਦ, ਭਰਾ ਰਮਨਜੀਤ ਸਿੰਘ ਸੌਂਦ ਅਤੇ ਭਰਜਾਈ ਅਜੀਤ ਕੌਰ ਸੌਂਦ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਮੰਤਰੀ ਦੇ ਪੂਰੇ ਪਰਿਵਾਰ ਨੇ ਸਖੀਆਂ ਨਾਲ ਬੜੇ ਹੀ ਆਪਣੇਪਣ ਵਾਲੇ ਮਾਹੌਲ ਵਿਚ ਬੈਠ ਕੇ ਸੰਵਾਦ ਕੀਤਾ। ਇਹ ਮਿਲਣੀ ਸਿਰਫ਼ ਇੱਕ ਸਿਆਸੀ ਮੀਟਿੰਗ ਤੱਕ ਸੀਮਤ ਨਹੀਂ ਰਹੀ, ਸਗੋਂ ਮਹਿਲਾਵਾਂ ਪ੍ਰਤੀ ਸਨਮਾਨ, ਵਿਸ਼ਵਾਸ ਤੇ ਪਰਿਵਾਰਕ ਆਪਣੇਪਣ ਦਾ ਸੰਦੇਸ਼ ਵੀ ਦਿੰਦੀ ਨਜ਼ਰ ਆਈ। ਮੀਟਿੰਗ ਦੌਰਾਨ ਸਖੀਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਅਜਿਹੀ ਪਾਰਟੀ ਹੈ, ਜਿਸ ਵਿੱਚ ਮਹਿਲਾਵਾਂ ਨੂੰ ਇੰਨਾ ਮਾਣ-ਸਨਮਾਨ, ਮਹੱਤਵ ਅਤੇ ਆਪਣੇਪਣ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਸਖੀਆਂ ਵਿਚਕਾਰ ਆ ਕੇ ਬੈਠਣਾ ਅਤੇ ਉਨ੍ਹਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣਨਾ ਉਨ੍ਹਾਂ ਲਈ ਬਹੁਤ ਮਾਣ ਅਤੇ ਖੁਸ਼ੀ ਦੀ ਗੱਲ ਹੈ। ਇਸ ਮੌਕੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸਖੀਆਂ ਨਾਲ ਸਿੱਧਾ ਸੰਵਾਦ ਕਰਦਿਆਂ ਮਹਿਲਾਵਾਂ ਦੀ ਭਾਗੀਦਾਰੀ ਅਤੇ ਉਨ੍ਹਾਂ ਦੇ ਸੁਝਾਵਾਂ ਦੀ ਅਹਿਮੀਅਤ ਨੂੰ ਉਜਾਗਰ ਕੀਤਾ। ਉਨ੍ਹਾਂ ਮਹਿਲਾਵਾਂ ਨੂੰ ਸਮਾਜ ਅਤੇ ਵਿਕਾਸ ਦੀ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਭਾਈਵਾਲ ਦੱਸਦਿਆਂ ਉਨ੍ਹਾਂ ਨਾਲ ਲਗਾਤਾਰ ਸੰਪਰਕ ਅਤੇ ਸੰਵਾਦ ਬਣਾਈ ਰੱਖਣ ’ਤੇ ਜ਼ੋਰ ਦਿੱਤਾ। ਸਖੀ ਸ਼ਕਤੀ ਮੀਟਿੰਗ ਨੇ ਇਹ ਸੰਦੇਸ਼ ਦਿੱਤਾ ਕਿ ਮਹਿਲਾਵਾਂ ਨੂੰ ਸਨਮਾਨ ਅਤੇ ਸਿਆਸੀ ਭਾਗੀਦਾਰੀ ਦੇਣ ਨਾਲ ਹੀ ਸਮਾਜ ਵਿੱਚ ਸਕਾਰਾਤਮਕ ਬਦਲਾਅ ਨੂੰ ਮਜ਼ਬੂਤੀ ਮਿਲ ਸਕਦੀ ਹੈ। ਸਖੀਆਂ ਦਾ ਉਤਸ਼ਾਹ ਅਤੇ ਪਾਰਟੀ ਪ੍ਰਤੀ ਪ੍ਰਗਟ ਕੀਤਾ ਗਿਆ ਵਿਸ਼ਵਾਸ ਇਸ ਮੀਟਿੰਗ ਦਾ ਵਿਸ਼ੇਸ਼ ਆਕਰਸ਼ਣ ਰਿਹਾ। ਇਸ ਮੌਕੇ ਆਮ ਆਦਮੀ ਪਾਰਟੀ ਦੀ ਸਮੂਹ ਸੀਨੀਅਰ ਲੀਡਰਸ਼ਿਪ ਤੇ ਵਰਕਰ ਵੀ ਮੌਜੂਦ ਸਨ।
ਪਿਛਲੀ ਖ਼ਬਰ ਲਾਇਸੈਂਸ ਰੱਦ ਕਰਨ ਤੋਂ ਬਾਅਦ ਪਟਾਕਿਆਂ ਦਾ ਗੋਦਾਮ ਸੀਲ ਅਗਲੀ ਖ਼ਬਰ ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਵਿਖੇ ਇਕ ਰੋਜ਼ਾ ਵਰਕਸ਼ਾਪ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।