01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

‘ ਆਪ’ ਨੇ ਪਹਿਲਕਦਮੀ ਕਰਦਿਆਂ 40 ਉਮੀਦਵਾਰ ਐਲਾਨ ਕੇ ਵਿਰੋਧੀਆਂ ਨੂੰ ਕੀਤਾ ਸੋਚਣ ਲਈ ਮਜਬੂਰ-ਕਾਕਾ ਗਰੇਵਾਲ ਬੀਜਾ

ਬੀਜਾ, 31 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਆਮ ਆਦਮੀ ਪਾਰਟੀ ਨੇ ਪਹਿਲ ਕਦਮੀ ਕਰਦਿਆਂ 40 ਉਮੀਦਵਾਰਾਂ ਦੀ ਲਿਸਟ ਜਾਰੀ ਹੋਣ ਨਾਲ ਵਿਰੋਧੀ ਪਾਰਟੀਆਂ ਦੇ ਖੇਮੇ ਅੰਦਰ ਇੱਕ ਤਰ੍ਹਾਂ ਨਾਲ ਭਗਦੜ ਮੱਚ ਗਈ ਹੈ। ਉਨ੍ਹਾਂ ਨੂੰ ਵੀ ਜਲਦੀ ਉਮੀਦਵਾਰ ਐਲਾਨਣ ਲਈ ਮਜਬੂਰ ਕਰ ਦਿੱਤਾ ਹੈ।

ਸਤਵਿੰਦਰ ਸਿੰਘ ਗਰੇਵਾਲ 01-11-2026
ਬੀਜਾ, 31 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਆਮ ਆਦਮੀ ਪਾਰਟੀ ਨੇ ਪਹਿਲ ਕਦਮੀ ਕਰਦਿਆਂ 40 ਉਮੀਦਵਾਰਾਂ ਦੀ ਲਿਸਟ ਜਾਰੀ ਹੋਣ ਨਾਲ ਵਿਰੋਧੀ ਪਾਰਟੀਆਂ ਦੇ ਖੇਮੇ ਅੰਦਰ ਇੱਕ ਤਰ੍ਹਾਂ ਨਾਲ ਭਗਦੜ ਮੱਚ ਗਈ ਹੈ। ਉਨ੍ਹਾਂ ਨੂੰ ਵੀ ਜਲਦੀ ਉਮੀਦਵਾਰ ਐਲਾਨਣ ਲਈ ਮਜਬੂਰ ਕਰ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਾਜਨੀਤੀ ਵਿਗਿਆਨ ’ਚ ਮਾਸਟਰ ਡਿਗਰੀ ਹੋਲਡਰ ਕਾਕਾ ਸਤਵਿੰਦਰ ਸਿੰਘ ਗਰੇਵਾਲ ਬੀਜਾ ਨੇ ਕਰਦੇ ਹੋਏ ਆਖਿਆ ਕਿ ਆਮ ਆਦਮੀ ਪਾਰਟੀ ਹਾਂ-ਪੱਖੀ ਰਾਜਨੀਤੀ ’ਚ ਵਿਸ਼ਵਾਸ ਰੱਖਦੀ ਹੈ ਤੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਪਿਛਲੇ ਪੰਜ ਸਾਲਾਂ ’ਚ ਕੀਤੇ ਹੋਏ ਕੰਮਾਂ ਦੇ ਆਧਾਰ ’ ਤੇ ਲੜੀਆਂ ਜਾਣਗੀਆਂ। 2027 ’ਚ ਵੀ ਮੌਜੂਦਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਚਿਹਰਾ ਹੋਣ ਕਰ ਕੇ ਸੂਬੇ ਦੇ ਲੋਕਾਂ ਵਿਚ ਖ਼ੁਸ਼ੀ ਦੀ ਲਹਿਰ ਹੈ। ਜਿਸ ਕਰਕੇ ਸੂਬੇ ਦੇ ਲੋਕ ਇੱਕ ਵਾਰ ਫਿਰ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਬਣਿਆ ਦੇਖਣਾ ਚਾਹੁੰਦੇ ਹਨ। ਗਰੇਵਾਲ ਨੇ ਭਗਵੰਤ ਮਾਨ ਇੱਕ ਇਮਾਨਦਾਰ ਮੁੱਖ ਮੰਤਰੀ ਸਾਬਤ ਹੋਇਆ ਹੈ।
ਪਿਛਲੀ ਖ਼ਬਰ ਏ. ਐੱਸ. ਗਰੁੱਪ ਵਲੋਂ ਰਘਬੀਰ ਸਿੰਘ ਐੱਫ. ਐੱਫ. ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਟਾਰਟ ਅੱਪ ਬੌਧਿਕ ਸੰਪਤੀ ਅਧਿਕਾਰਾਂ... ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਹਿਤ ਵਿਚ ਸਮੇਂ-ਸਮੇਂ ’ਤੇ ਕਈ ਮਹੱਤਵਪੂਰਨ ਫ਼ੈਸਲੇ ਲਏ ਗਏ ਹਨ-...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।