ਗਿਆਸਪੁਰਾ ਨੂੰ ਹਲਕਾ ਪਾਇਲ ਤੋਂ ਦੂਜੀ ਵਾਰ ਟਿਕਟ ਮਿਲਣ ’ਤੇ ਵਰਕਰਾਂ ਵਲੋਂ ਭਰਵਾਂ ਸਵਾਗਤ
ਮਲੌਦ, 31 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਪਹਿਲੀ ਸੂਚੀ ਵਿਚ ਹਲਕਾ ਪਾਇਲ ਤੋਂ ਦੂਜੀ ਵਾਰ ਮੌਜੂਦਾ ਵਿਧਾਇਕ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਨੂੰ ਉਮੀਦਵਾਰ ਐਲਾਨੇ ਜਾਣ ’ਤੇ ਆਮ ਆਦਮੀ ਪਾਰਟੀ ਦੇ ਹਲਕਾ ਪਾਇਲ ਦੇ ਆਗੂਆਂ, ਵਰਕਰਾਂ ਅਤੇ ਸਮਰਥਕਾਂ ਵਲੋਂ ਪਾਰਟੀ ਹਾਈਕਮਾਂਡ ਦਾ ਭਰਵਾਂ ਸਵਾਗਤ ਕੀਤਾ ਗਿਆ।
ਮਲੌਦ, 31 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਪਹਿਲੀ ਸੂਚੀ ਵਿਚ ਹਲਕਾ ਪਾਇਲ ਤੋਂ ਦੂਜੀ ਵਾਰ ਮੌਜੂਦਾ ਵਿਧਾਇਕ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਨੂੰ ਉਮੀਦਵਾਰ ਐਲਾਨੇ ਜਾਣ ’ਤੇ ਆਮ ਆਦਮੀ ਪਾਰਟੀ ਦੇ ਹਲਕਾ ਪਾਇਲ ਦੇ ਆਗੂਆਂ, ਵਰਕਰਾਂ ਅਤੇ ਸਮਰਥਕਾਂ ਵਲੋਂ ਪਾਰਟੀ ਹਾਈਕਮਾਂਡ ਦਾ ਭਰਵਾਂ ਸਵਾਗਤ ਕੀਤਾ ਗਿਆ। ਟਿਕਟ ਮਿਲਣ ’ਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ਵਾਸ ਜਤਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਹਲਕਾ ਪਾਇਲ ਦੀ ਦੂਜੀ ਵਾਰ ਸੌਂਪੀ ਜ਼ਿੰਮੇਵਾਰੀ ਨੂੰ ਪਹਿਲਾਂ ਨਾਲੋਂ ਵੀ ਵੱਧ ਕੇ ਪੂਰੀ ਤਨਦੇਹੀ ਨਾਲ ਨਿਭਾਵਾਂਗ। ਸਵਾਗਤ ਕਰਨ ਵਾਲਿਆਂ ਵਿਚ ਚੇਅਰਮੈਨ ਮੁਕੰਦ ਸਿੰਘ ਕਿਸ਼ਨਪੁਰਾ, ਚੇਅਰਮੈਨ ਕਰਨ ਸਿਹੌੜਾ, ਸੋਨੀਆ ਗੋਇਲ ਪ੍ਰਧਾਨ ਨਗਰ ਪੰਚਾਇਤ ਮਲੌਦ, ਬਲਾਕ ਸੰਮਤੀ ਮੈਂਬਰ ਮਨਜੀਤ ਸਿੰਘ ਜਰਗ, ਪਰਗਟ ਸਿੰਘ ਪੰਧੇਰ, ਕੌਂਸਲਰ ਦੀਪਕ ਗੋਇਲ, ਚੇਅਰਮੈਨ ਗੁਰਪ੍ਰੀਤ ਸਿੰਘ ਗੁਰੀ ਬੇਰਕਲਾਂ, ਬਲਾਕ ਪ੍ਰਧਾਨ ਬਹਾਦਰ ਸਿੰਘ ਸੋਮਲ ਖੇੜੀ, ਮੀਤ ਪ੍ਰਧਾਨ ਬਲਪ੍ਰੀਤ ਕੌਰ ਸੋਮਲ ਖੇੜੀ, ਮਨਪ੍ਰੀਤ ਸਿੰਘ ਸੋਮਲ, ਹਰਮੀਤ ਸਿੰਘ ਸੋਮਲ, ਸਤਨਾਮ ਸਿੰਘ ਸੱਤ ਾ ਰੋੜੀਆਂ, ਪਿ੍ਰੰ. ਸੁਖਦੇਵ ਸਿੰਘ, ਸਰਪੰਚ ਪਲਵਿੰਦਰ ਸਿੰਘ ਸੇਖਾ, ਪੰਮਾ ਸੇਖਾ, ਸਰਪੰਚ ਇੰਦਰਜੀਤ ਸਿੰਘ ਦੌਦ, ਸਰਪੰਚ ਗੁਰਵਿੰਦਰ ਸਿੰਘ ਬਿੰਦਾ ਬੇਰਕਲਾਂ, ਸਰਪੰਚ ਕੀਮਾ ਰਾਮ ਮਾਡਲ ਟਾਊਨ ਦੇ ਨਾਂਅ ਸ਼ਾਮਿਲ ਹਨ।