ਨਵੇਂ ਤਹਿਸੀਲ ਕੰਪਲੈਕਸ ਵਿਚ ਬੂਟੇ ਲਗਾਏ
ਅਹਿਮਦਗੜ੍ਹ, 24 ਅਕਤੂਬਰ (ਰਵਿੰਦਰ ਪੁਰੀ)-ਸ਼ਹਿਰ ਅੰਦਰ ਨਵੇਂ ਨਵੇਂ ਬਣਾਏ ਗਏ ਤਹਿਸੀਲ ਕੰਪਲੈਕਸ ਵਿਖੇ ਕੋਈ ਵੀ ਛਾਂਦਾਰ ਪੌਦਾ ਨਾ ਹੋਣ ਕਾਰਨ ਲੋਕਾਂ ਨੂੰ ਗਰਮੀ ਦੇ ਮੌਸਮ ਵਿਚ ਕੰਪਲੈਕਸ ਦੇ ਬਾਹਰ ਧੁੱਪੇ ਹੀ ਅੱਤ ਦੀ ਗਰਮੀ ਵਿਚ ਖੜਨਾ ਪੈਂਦਾ ਹੈ। ਜਿਸ ਦੇ ਮੱਦੇਨਜ਼ਰ ਤਹਿਸੀਲ ਅੰਦਰ ਕੰਮ ਕਰਦੇ ਮੁਲਾਜ਼ਮਾਂ ਅਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਇੱਥੇ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਇੱਥੇ ਰੋਜ਼ਾਨਾ ਕੰਮਕਾਜ ਲਈ ਆਉਂਦੇ ਲੋਕਾਂ ਲਈ ਛਾਂ ਵਿੱਚ ਬੈਠਣ ਲਈ ਕੋਈ ਪ੍ਰਬੰਧ ਹੋ ਸਕੇ।
ਅਜੀਤ ਡੈਸਕ
25-10-2026