24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਗੈਸ ਪਾਈਪਲਾਈਨ ਨੂੰ ਲੱਗੀ ਅੱਗ, ਵੱਡਾ ਹਾਦਸਾ ਟਲਿਆ

ਬੀਜਾ, 23 ਅਕਤੂਬਰ (ਬਗਲੀ)-ਮੰਡਿਆਲਾ ਕਲਾਂ ਲਾਗੇ ਗੈਸ ਪਾਈਪ ਨੂੰ ਅੱਗ ਲਗ ਗਈ ਪਰ ਵੱਡਾ ਹਾਦਸਾ ਹੋਣੋਂ ਬਚਾ ਰਿਹਾ। ਜਾਣਕਾਰੀ ਅਨੁਸਾਰ ਪਿੰਡ ਮੰਡਿਆਲਾ ਕਲਾਂ ਗਰਾਉਂਡ ਲਾਗੇ ਪਾਣੀ ਬੰਦ ਹੋਣ ਕਾਰਨ ਸੀਵਰੇਜ ਦੇ ਪਾਈਪ ਦੀ ਪੁਟਾਈ ਕਰਕੇ ਸਫ਼ਾਈ ਕੀਤੀ ਜਾ ਰਹੀ ਸੀ।

ਅਜੀਤ ਡੈਸਕ 24-10-2026
ਬੀਜਾ, 23 ਅਕਤੂਬਰ (ਬਗਲੀ)-ਮੰਡਿਆਲਾ ਕਲਾਂ ਲਾਗੇ ਗੈਸ ਪਾਈਪ ਨੂੰ ਅੱਗ ਲਗ ਗਈ ਪਰ ਵੱਡਾ ਹਾਦਸਾ ਹੋਣੋਂ ਬਚਾ ਰਿਹਾ। ਜਾਣਕਾਰੀ ਅਨੁਸਾਰ ਪਿੰਡ ਮੰਡਿਆਲਾ ਕਲਾਂ ਗਰਾਉਂਡ ਲਾਗੇ ਪਾਣੀ ਬੰਦ ਹੋਣ ਕਾਰਨ ਸੀਵਰੇਜ ਦੇ ਪਾਈਪ ਦੀ ਪੁਟਾਈ ਕਰਕੇ ਸਫ਼ਾਈ ਕੀਤੀ ਜਾ ਰਹੀ ਸੀ। ਇਸੇ ਦੌਰਾਨ ਅਚਾਨਕ ਉੱਥੋਂ ਲੰਘ ਰਹੀ ਗੈਸ ਦੀ ਪਾਈਪਲਾਈਨ ਨੂੰ ਨੁਕਸਾਨ ਪਹੁੰਚ ਗਿਆ, ਜਿਸ ਕਾਰਨ ਗੈਸ ਲੀਕ ਹੋਣ ਲੱਗੀ ਅਤੇ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਚੌਕੀ ਕੋਟਾਂ ਦੇ ਮੁਲਾਜ਼ਮ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਨੂੰ ਸੰਭਾਲਿਆ। ਟੀਮ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਕਾਰਵਾਈ ਕੀਤੀ ਅਤੇ ਮੌਕੇ ’ਤੇ ਹੀ ਲੀਕ ਹੋ ਰਹੀ ਪਾਈਪ ਨੂੰ ਜੋੜ ਕੇ ਲੀਕੇਜ ਨੂੰ ਬੰਦ ਕਰ ਦਿੱਤਾ। ਜਿਸ ਕਰ ਕੇ ਕਿਸੇ ਵੀ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਅਤੇ ਵੱਡਾ ਹਾਦਸਾ ਹੋਣੋਂ ਬਚ ਗਿਆ।
ਪਿਛਲੀ ਖ਼ਬਰ ‘ ਆਪ’ ਸਰਕਾਰ ਨੇ ਹਮੇਸ਼ਾ ਲੋਕ ਪੱਖੀ ਕਾਰਜਾਂ ਨੂੰ ਤਰਜ਼ੀਹ ਦਿੱਤੀ–ਲਾਡੀ ਸੰਗੋਵਾਲ ਪਿੰਡ ਜਰਖੜ, ਪੋਹੀੜ ਅਤੇ ਸਾਇਆਂ ਦੇ ਵਸਨ... ਅਗਲੀ ਖ਼ਬਰ ਡੀ. ਪੀ. ਐੱਸ. ਖੰਨਾ ਵਲੋਂ ਨੌਰਥ ਜ਼ੋਨ ਅੰਤਰ-ਡੀ. ਪੀ. ਐੱਸ. ਫੁੱਟਬਾਲ ਚੈਂਪੀਅਨਸ਼ਿਪ ਦੀ ਮੇਜ਼ਬਾਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।