19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਖੰਨਾ ਵਿਚ ਪਾਵਨ ਸ੍ਰੀ ਰਾਮਲੀਲ੍ਹਾ ਦੇ ਸੱਤਵੇਂ ਦਿਨ ਰਾਵਣ ਨੇ ਕੀਤਾ ਮਾਤਾ ਸੀਤਾ ਦਾ ਹਰਨ

ਖੰਨਾ, 18 ਅਕਤੂਬਰ (ਹਰਜਿੰਦਰ ਸਿੰਘ ਲਾਲ)- ਪ੍ਰਭੂ ਸ੍ਰੀ ਰਾਮਲੀਲਾ ਕਮੇਟੀ (ਰਜਿ.) ਖੰਨਾ ਵੱਲੋਂ ਕਰਵਾਈ ਜਾ ਰਹੀ ਪਾਵਨ ਸ੍ਰੀ ਰਾਮਲੀਲਾ ਦੇ ਸੱਤਵੇਂ ਦਿਨ ਮਾਤਾ ਸੀਤਾ ਹਰਨ ਦਾ ਮਾਰਮਿਕ ਅਤੇ ਰੋਮਾਂਚਕ ਮੰਚਨ ਕੀਤਾ ਗਿਆ।

ਅਜੀਤ ਡੈਸਕ 19-10-2026
ਖੰਨਾ, 18 ਅਕਤੂਬਰ (ਹਰਜਿੰਦਰ ਸਿੰਘ ਲਾਲ)- ਪ੍ਰਭੂ ਸ੍ਰੀ ਰਾਮਲੀਲਾ ਕਮੇਟੀ (ਰਜਿ.) ਖੰਨਾ ਵੱਲੋਂ ਕਰਵਾਈ ਜਾ ਰਹੀ ਪਾਵਨ ਸ੍ਰੀ ਰਾਮਲੀਲਾ ਦੇ ਸੱਤਵੇਂ ਦਿਨ ਮਾਤਾ ਸੀਤਾ ਹਰਨ ਦਾ ਮਾਰਮਿਕ ਅਤੇ ਰੋਮਾਂਚਕ ਮੰਚਨ ਕੀਤਾ ਗਿਆ। ਵ੍ਰਿੰਦਾਵਨ ਤੋਂ ਆਏ ਕਲਾਕਾਰਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਸਜੀਵ ਅਭਿਨੈ ਨਾਲ ਅਜਿਹਾ ਸਮਾਂ ਬੰਨਿ੍ਹਆ ਕਿ ਰਾਮਲੀਲਾ ਦੇਖਣ ਪਹੁੰਚੇ ਹਜ਼ਾਰਾਂ ਸ਼ਰਧਾਲੂ ਲੀਲਾ ਦੇ ਹਰ ਦ੍ਰਿਸ਼ ਨਾਲ ਭਾਵਨਾਤਮਕ ਤੌਰ ’ਤੇ ਜੁੜ ਗਏ।ਰਾਮਲੀਲਾ ਦੇ ਸੱਤਵੇਂ ਦਿਨ ਸੰਤ ਸਮਾਜ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। :ਸੋਨੇ ਦੇ ਹਿਰਨ ਤੋਂ ਸ਼ੁਰੂ ਹੋਇਆ ਘਟਨਾਕ੍ਰਮ, ਰਾਵਣ ਨੇ ਛਲ ਨਾਲ ਕੀਤਾ ਮਾਤਾ ਸੀਤਾ ਦਾ ਹਰਨ: ਪਾਵਨ ਸ੍ਰੀ ਰਾਮ ਲੀਲਾ ਦੇ ਸੱਤਵੇਂ ਦਿਨ ਵ੍ਰਿੰਦਾਵਨ ਤੋਂ ਆਏ ਕਲਾਕਾਰਾਂ ਨੇ ਮਾਤਾ ਸੀਤਾ ਹਰਨ ਦੇ ਪ੍ਰਸੰਗ ਨੂੰ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਸੰਤ ਸਮਾਜ ਅਤੇ ਪਤਵੰਤੇ ਸੱਜਣਾਂ ਨੇ ਕੀਤੀ ਵਿਸ਼ੇਸ਼ ਸ਼ਿਰਕਤ: ਇਸ ਮੌਕੇ ਸੰਤ ਦਰਸ਼ਨ ਪੁਰੀ ਮਹਾਰਾਜ, ਸੰਤ ਨਿਰਦੋਸ਼ ਪੁਰੀ ਮਹਾਰਾਜ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ, ਕੌਂਸਲਰ ਸਰਦਾਰ ਸਰਬਜੀਤ ਸਿੰਘ ਕਲੀਰਾਵ, ਹਨੀ ਰੋਸ਼ਾ, ਕੌਂਸਲਰ ਦੇ ਪਤੀ, ਭੁਪਿੰਦਰ ਸਿੰਘ ਚੀਮਾ (ਭਾਜਪਾ), ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਅਵਤਾਰ ਮੌਰਿਆ, ਬਾਬਾ ਗਣਪਤੀ ਸੇਵਾ ਸੰਘ ਖੰਨਾ ਦੇ ਸਰਪ੍ਰਸਤ ਰਾਜ ਕੁਮਾਰ ਮੈਨਰੋਂ, ਸੰਘ ਦੇ ਪ੍ਰਧਾਨ ਸ਼ਮਸ਼ੇਰ ਸ਼ਰਮਾ, ਹਿਊਮਨ ਰਾਈਟਸ ਪ੍ਰੋਟੈਕਸ਼ਨ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਹਰੀਸ਼ ਭਾਂਬਰੀ, ਬਾਬਾ ਮਹਾਕਾਲ ਬਲੱਡ ਸੇਵਾ ਖੰਨਾ ਤੋਂ ਰਾਹੁਲ ਗਰਗ ਅਤੇ ਬਾਲ ਗੁੰਜਨ ਵਾਟਿਕਾ ਖੰਨਾ ਤੋਂ ਅੰਜਲੀ ਜੋਸ਼ੀ, ਨਿਸ਼ਾ ਮਿਸ਼ਰਾ, ਰਵਿੰਦਰ ਕੌਰ, ਰੂਬੀ ਦੇਵਨਾਥ ਅਤੇ ਰਾਕੇਸ਼ ਕੁਮਾਰ ਸ਼ਾਸਤਰੀ ਆਪਣੀ ਟੀਮ ਸਮੇਤ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਪ੍ਰਭੂ ਸ੍ਰੀ ਰਾਮਲੀਲਾ ਕਮੇਟੀ ਦੇ ਸਰਪ੍ਰਸਤ ਸੁਭਾਸ਼ ਮੋਦੀ, ਚੇਅਰਮੈਨ ਵਿਪਿਨ ਚੰਦਰ ਗੇਂਡ, ਪ੍ਰਧਾਨ ਸੁਬੋਧ ਮਿੱਤਲ, ਜਨਰਲ ਸਕੱਤਰ ਕਮਲ ਕਪੂਰ, ਸੀਨੀਅਰ ਵਾਈਸ ਪ੍ਰਧਾਨ ਅਜੈ ਮਿੱਤਲ, ਰਾਜੇਸ਼ ਕੁਮਾਰ, ਰਾਜਨ ਦੱਤ, ਸ਼ੰਕਰ ਗੋਇਲ, ਡਾ. ਰਾਹੁਲ ਸ਼ੁਕਲਾ, ਰਮੇਸ਼ ਗੁਜਰਾਲ, ਸੁਰਿੰਦਰ ਮਾਨ, ਖ਼ਜ਼ਾਨਚੀ ਮੁਨੀਸ਼ ਹਾਂਡਾ, ਵਿਕਾਸ ਅਗਰਵਾਲ, ਕਾਨੂੰਨੀ ਸਲਾਹਕਾਰ ਐਡਵੋਕੇਟ ਰੂਪੇਸ਼ ਭਾਰਦਵਾਜ, ਐਡਵੋਕੇਟ ਸੰਜੇ ਭਸੀਨ, ਅਸ਼ਵਨੀ ਗੋਇਲ, ਮੁਨੀਸ਼ ਅਗਰਵਾਲ, ਕ੍ਰਿਸ਼ਨ ਸਿੰਗਲਾ, ਕਰਨ ਵਰਮਾ, ਰੋਹਿਤ ਸਿੰਗਲਾ, ਨਰਿੰਦਰ ਗੁਜਰਾਲ, ਡਾ. ਹਿਮਾਂਸ਼ੂ ਪਾਹਵਾ, ਮੋਂਟੀ ਸ਼ਾਹੀ, ਦੀਪਕ ਵਰਮਾ, ਰਮੇਸ਼ ਕੁਮਾਰ ਗੋਇਲ, ਪ੍ਰਿਆਂਸ਼ੂ ਗੋਇਲ, ਸੰਜੀਵ ਗਰਗ ਸਮੇਤ ਕਮੇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਐਕਟਿਵਾ ਨੂੰ ਮਾਰੀ ਟੱਕਰ, ਜ਼ਖ਼ਮੀ ਵਿਅਕਤੀ ਦੀ ਇਲਾਜ ਦੌਰਾਨ ਮੌਤ ਅਗਲੀ ਖ਼ਬਰ ਨਹੀਂ ਰਹੇ ਸਾਹਿਤਕਾਰ ਰਘਬੀਰ ਸਿੰਘ ਭਰਤ, ਅੰਤਿਮ ਸੰਸਕਾਰ ਮੌਕੇ ਪਹੁੰਚੀਆਂ ਵੱਖ-ਵੱਖ ਸ਼ਖ਼ਸੀਅਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।