04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਰੋਬੋਥਾਨ 3.0 ਏ.ਆਈ., ਨਵੀਨਤਾ ਅਤੇ ਤਕਨਾਲੋਜੀ ਦਾ ਸ਼ਾਨਦਾਰ ਪ੍ਰਦਰਸ਼ਨ

ਸਮਰਾਲਾ, 3 ਅਕਤੂਬਰ (ਕੁਲਵਿੰਦਰ ਸਿੰਘ)-ਟੈਗੋਰ ਗਲੋਬਲ ਸਕੂਲ ਸੀਨੀਅਰ ਸੈਕੰਡਰੀ ਸਮਰਾਲਾ ਵਿਖੇ ਰੋਬੋਥਾਨ 3. 0 ਦਾ ਸ਼ਾਨਦਾਰ ਆਯੋਜਨ ਕੀਤਾ ਗਿਆ।

ਅਜੀਤ ਡੈਸਕ 04-10-2026
ਸਮਰਾਲਾ, 3 ਅਕਤੂਬਰ (ਕੁਲਵਿੰਦਰ ਸਿੰਘ)-ਟੈਗੋਰ ਗਲੋਬਲ ਸਕੂਲ ਸੀਨੀਅਰ ਸੈਕੰਡਰੀ ਸਮਰਾਲਾ ਵਿਖੇ ਰੋਬੋਥਾਨ 3.0 ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਹ ਸਮਾਗਮ ਮੈਨੇਜਿੰਗ ਡਾਇਰੈਕਟਰ ਬਾਲ ਕ੍ਰਿਸ਼ਨ ਅਨੇਜਾ ਅਤੇ ਸਵਾਤੀ ਅਨੇਜਾ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਆਪਣੇ ਨਵੀਨਤਮ ਟੈਕਨਾਲੋਜੀ ਪ੍ਰੋਜੈਕਟ ਪੇਸ਼ ਕੀਤੇ। ਇਨ੍ਹਾਂ ਵਿਚ ਸਮਾਰਟ ਸਿਟੀ, ਸਮਾਰਟ ਐਗਰੀਕਲਚਰ ਸਿਸਟਮ, ਸਮਾਰਟ ਟਰੈਕਟਰ, ਸਮਾਰਟ ਰੋਬੋਕਾਰ, ਸਮਾਰਟ ਡਸਟਬਿਨ ਅਤੇ ਸਮਾਰਟ ਸਿਕਿਉਰਿਟੀ ਸਿਸਟਮ ਵਿਸ਼ੇਸ਼ ਆਕਰਸ਼ਣ ਰਹੇ। ਇਨ੍ਹਾਂ ਪ੍ਰੋਜੈਕਟਾਂ ਰਾਹੀਂ ਵਿਦਿਆਰਥੀਆਂ ਨੇ ਆਪਣੀ ਰਚਨਾਤਮਿਕਤਾ, ਤਕਨੀਕੀ ਹੁਨਰ, ਟੀਮ ਵਰਕ ਅਤੇ ਸਮੱਸਿਆ-ਹੱਲ ਕਰਨ ਦੀ ਯੋਗਤਾ ਦਾ ਪ੍ਰਦਰਸ਼ਨ ਕੀਤਾ। ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਏ.ਆਈ., ਰੋਬੋਟਿਕਸ ਅਤੇ ਉੱਭਰ ਰਹੀਆਂ ਟੈਕਨਾਲੋਜੀਆਂ ਦੇ ਖੇਤਰ ਵਿਚ ਭਵਿੱਖ ਲਈ ਤਿਆਰ ਕਰਨ ਵਿਚ ਸਹਾਇਕ ਹਨ। ਸਕੂਲ ਦੇ ਪ੍ਰਿੰਸੀਪਲ ਮਨੋਜ ਕੁਮਾਰ ਨੇ ਵਿਦਿਆਰਥੀਆਂ ਦੀ ਮਿਹਨਤ, ਉਤਸ਼ਾਹ ਅਤੇ ਨਵੀਨਤਮ ਸੋਚ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਵੀ ਨਵੇਂ ਵਿਚਾਰਾਂ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਰੋਬੋਥਾਨ 3.0 ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਨਵੀਨਤਾ ਦਾ ਸ਼ਾਨਦਾਰ ਮੰਚ ਸਾਬਤ ਹੋਇਆ।
ਪਿਛਲੀ ਖ਼ਬਰ ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਪੰਜਾਬ ਯੂਨੀਵਰਸਿਟੀ ਦਾ 67ਵਾਂ ਜ਼ੋਨਲ ਯੂਥ ਅਤੇ ਹੈਰੀਟੇਜ ਫੈਸਟੀਵਲ ਸ਼ਾਨੋ-ਸ਼ੌਕਤ... ਅਗਲੀ ਖ਼ਬਰ ਏ. ਐਸ. ਕਾਲਜ, ਖੰਨਾ ਦੇ ਈਕੋ ਕਲੱਬ ਤੇ ਐਨ. ਐਸ. ਐਸ. ਯੂਨਿਟ ਵਲੋਂ ਸਫਾਈ ਮੁਹਿੰਮ ਦਾ ਆਗਾਜ਼ ਰਾਧਾ ਵਾਟਿਕਾ ਸਕੂਲ ਖੰਨਾ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।