ਟੀ. ਐਸ. ਯੂ. ਜਰਗ ਦੀ ਹੋਈ ਚੋਣ, ਅਮਨਦੀਪ ਸਿੰਘ ਲਾਈਨਮੈਨ ਪ੍ਰਧਾਨ ਬਣੇ
ਖੰਨਾ/ਜੌੜੇਪੁਲ ਜਰਗ, 30 ਸਤੰਬਰ (ਹਰਜਿੰਦਰ ਸਿੰਘ ਲਾਲ/ਪਾਲਾ ਰਾਜੇਵਾਲੀਆ)-ਟੈਕਨੀਕਲ ਸਰਵਿਸਜ਼ ਯੂਨੀਅਨ ਸਬ ਡਵੀਜ਼ਨ ਕਮੇਟੀ ਜਰਗ ਦੀ ਚੋਣ ਸਰਬਸੰਮਤੀ ਨਾਲ ਹੋਈ। ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਡਵੀਜ਼ਨ ਖੰਨਾ ਦੇ ਸੱਕਤਰ ਕੁਲਵਿੰਦਰ ਸਿੰਘ ਤੇ ਮੀਤ ਪ੍ਰਧਾਨ ਗੁਰਪਿੰਦਰ ਸਿੰਘ ਤੇ ਸਬ ਡਵੀਜ਼ਨ ਕਮੇਟੀ ਜਰਗ ਦੇ ਪ੍ਰਧਾਨ ਅਮਨਦੀਪ ਸਿੰਘ ਲਾਈਨਮੈਨ ਨੇ ਸਾਂਝੇ ਰੂਪ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੋਣ ਡੈਲੀਗੇਟ ਇਜਲਾਸ ਅਮਨਦੀਪ ਸਿੰਘ ਪ੍ਰਧਾਨ ਟੈਕਨੀਕਲ ਸਰਵਿਸਜ਼ ਯੂਨੀਅਨ ਸਬ ਡਵੀਜ਼ਨ ਕਮੇਟੀ ਜਰਗ ਦੀ ਪ੍ਰਧਾਨਗੀ ਹੇਠ ਕੀਤਾ ਗਿਆ।
ਖੰਨਾ/ਜੌੜੇਪੁਲ ਜਰਗ, 30 ਸਤੰਬਰ (ਹਰਜਿੰਦਰ ਸਿੰਘ ਲਾਲ/ਪਾਲਾ ਰਾਜੇਵਾਲੀਆ)-ਟੈਕਨੀਕਲ ਸਰਵਿਸਜ਼ ਯੂਨੀਅਨ ਸਬ ਡਵੀਜ਼ਨ ਕਮੇਟੀ ਜਰਗ ਦੀ ਚੋਣ ਸਰਬਸੰਮਤੀ ਨਾਲ ਹੋਈ। ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਡਵੀਜ਼ਨ ਖੰਨਾ ਦੇ ਸੱਕਤਰ ਕੁਲਵਿੰਦਰ ਸਿੰਘ ਤੇ ਮੀਤ ਪ੍ਰਧਾਨ ਗੁਰਪਿੰਦਰ ਸਿੰਘ ਤੇ ਸਬ ਡਵੀਜ਼ਨ ਕਮੇਟੀ ਜਰਗ ਦੇ ਪ੍ਰਧਾਨ ਅਮਨਦੀਪ ਸਿੰਘ ਲਾਈਨਮੈਨ ਨੇ ਸਾਂਝੇ ਰੂਪ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੋਣ ਡੈਲੀਗੇਟ ਇਜਲਾਸ ਅਮਨਦੀਪ ਸਿੰਘ ਪ੍ਰਧਾਨ ਟੈਕਨੀਕਲ ਸਰਵਿਸਜ਼ ਯੂਨੀਅਨ ਸਬ ਡਵੀਜ਼ਨ ਕਮੇਟੀ ਜਰਗ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਚੋਣ ਵਿੱਚ ਪ੍ਰਧਾਨ ਅਮਨਦੀਪ ਸਿੰਘ ਲਾਈਨਮੈਨ, ਮੀਤ ਪ੍ਰਧਾਨ ਪਰਮਿੰਦਰਜੀਤ ਸਿੰਘ ਲਾਈਨਮੈਨ, ਸਕੱਤਰ ਰਾਹਿਲ ਮਹੁੰਮਦ ਸਹਾਇਕ ਲਾਈਨਮੈਨ, ਸਹਾਇਕ ਸਕੱਤਰ ਅਮਨਦੀਪ ਵਿੱਚ ਐੱਸ. ਐੱਸ. ਏ. ਸਹਾਇਕ ਲਾਈਨਮੈਨ, ਕੈਸ਼ੀਅਰ ਬਲਜੀਤ ਸਿੰਘ ਲਾਈਨਮੈਨ ਦੀ ਚੋਣ ਸਰਬਸੰਮਤੀ ਨਾਲ ਚੋਣ ਇਜਲਾਸ ਵਿੱਚ ਹਾਜ਼ਰ ਸਾਥੀਆਂ ਨੇ ਕੀਤੀ। ਇਸ ਮੌਕੇ ਜਗਦੇਵ ਸਿੰਘ ਸਾਬਕਾ ਸਰਕਲ ਸੱਕਤਰ ਟੀ. ਐ ਸ. ਯੂ. ਤੇ ਚੋਣ ਵਿੱਚ ਹਾਜ਼ਰ ਹੋਏ ਰਿਟਾਇਰ ਸਾਥੀਆਂ ਲਖਵੀਰ ਸਿੰਘ, ਮਲਕੀਅਤ ਸਿੰਘ, ਮੇਜਰ ਸਿੰਘ ਤੇ ਪਾਵਰਕਾਮ ਅਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਆਗੂ ਪਾਲਾ ਸਿੰਘ ਚਰਨਜੀਤ ਸਿੰਘ ਵੱਲੋਂ ਵੀ ਨਵੀਂ ਚੁਣੀ ਕਮੇਟੀ ਨੂੰ ਸੰਗਰਾਮੀ ਮੁਬਾਰਕ ਪੇਸ਼ ਕਰਦੇ ਹੋਏ ਜੱਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਪੂਰਾ ਤਾਣ ਲਗਾਉਣ ਦੀ ਅਪੀਲ ਕੀਤੀ ।