29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਮੰਤਰੀ ਸੌਂਦ ਨੇ ਚੌਰਾਹਿਆਂ ਦੀ ਸਫਾਈ ਕਰਵਾਈ ਤੇ ਹੁਣ ਕਾਂਗਰਸ ਚਿੱਟੀਆਂ ਚਾਦਰਾਂ ਵਿਛਾ ਕੇ ਧਰਨਾ ਦੇ ਰਹੀ ਹੈ-ਪੁਰੇਵਾਲ

ਖੰਨਾ, 28 ਸਤੰਬਰ (ਹਰਜਿੰਦਰ ਸਿੰਘ ਲਾਲ)-ਆਮ ਆਦਮੀ ਪਾਰਟੀ (ਆਪ) ਦੇ ਸਥਾਨਕ ਸੀ. ਆਗੂ ਅਮਰਦੀਪ ਸਿੰਘ ਪੁਰੇਵਾਲ ਨੇ ਸ਼ਹਿਰ ਦੇ ਸਮਰਾਲਾ ਚੌਕ ਵਿਖੇ ਕਾਂਗਰਸ ਪਾਰਟੀ ਵਲੋਂ ਵਾਰ-ਵਾਰ ਕੀਤੇ ਜਾ ਰਹੇ ਪ੍ਰਦਰਸ਼ਨਾਂ ’ਤੇ ਤੰਜ ਕੱਸਿਆ ਹੈ।

ਅਮਰਦੀਪ ਸਿੰਘ ਪੁਰੇਵਾਲ 29-09-2026
ਖੰਨਾ, 28 ਸਤੰਬਰ (ਹਰਜਿੰਦਰ ਸਿੰਘ ਲਾਲ)-ਆਮ ਆਦਮੀ ਪਾਰਟੀ (ਆਪ) ਦੇ ਸਥਾਨਕ ਸੀ. ਆਗੂ ਅਮਰਦੀਪ ਸਿੰਘ ਪੁਰੇਵਾਲ ਨੇ ਸ਼ਹਿਰ ਦੇ ਸਮਰਾਲਾ ਚੌਕ ਵਿਖੇ ਕਾਂਗਰਸ ਪਾਰਟੀ ਵਲੋਂ ਵਾਰ-ਵਾਰ ਕੀਤੇ ਜਾ ਰਹੇ ਪ੍ਰਦਰਸ਼ਨਾਂ ’ਤੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਜਿਸ ਸਮਰਾਲਾ ਚੌਕ ’ਤੇ ਕਾਂਗਰਸੀ ਆਗੂ ਅੱਜ ਚਿੱਟੀਆਂ ਚਾਦਰਾਂ ਵਿਛਾ ਕੇ ਧਰਨਾ ਦੇ ਰਹੇ ਹਨ, ਉਹੀ ਚੌਕ ਕੁੱਝ ਸਾਲ ਪਹਿਲਾਂ ਕੂੜੇ ਦੇ ਢੇਰਾਂ ਤੇ ਬਦਇੰਤਜ਼ਾਮੀ ਲਈ ਜਾਣਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਉਪਰਾਲੇ ਸਦਕਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਵਿਕਾਸ ਤੇ ਸੁੰਦਰੀਕਰਨ ਦੇ ਕੰਮ ਕੀਤੇ ਗਏ ਹਨ, ਚੌਰਾਹਿਆਂ ਦੀ ਸਫਾਈ, ਆਲੇ-ਦੁਆਲੇ ਦੇ ਖੇਤਰਾਂ ਨੂੰ ਵਿਵਸਥਿਤ ਕਰਨ ਅਤੇ ਸ਼ਹਿਰ ਦੀ ਦਿੱਖ ਸੁਧਾਰਨ ਲਈ ਯਤਨ ਕੀਤੇ ਗਏ ਹਨ। ਪੁਰੇਵਾਲ ਨੇ ਅੱਗੇ ਕਿਹਾ ਕਿ ਪ੍ਰਮੁੱਖ ਚੌਰਾਹਿਆਂ ’ਤੇ ਪਹਿਲਾਂ ਦਿਖਾਈ ਦੇਣ ਵਾਲੀ ਗੰਦਗੀ ਹੁਣ ਖਤਮ ਹੋ ਗਈ ਹੈ ਤੇ ਸ਼ਹਿਰ ਵਾਸੀ ਬਿਹਤਰ ਮਾਹੌਲ ਦਾ ਆਨੰਦ ਲੈ ਰਹੇ ਹਨ। ਕਾਂਗਰਸ ਦੇ ਪ੍ਰਦਰਸ਼ਨ ’ਤੇ ਚੁਟਕੀ ਲੈਂਦਿਆਂ ਪੁਰੇਵਾਲ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਮੰਤਰੀ ਸੋਂਧ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਅਜਿਹਾ ਸਾਫ਼-ਸੁਥਰਾ ਚੌਰਾਹਾ ਮੁਹੱਈਆ ਕਰਵਾਇਆ ਜਿੱਥੇ ਉਹ ਆਪਣੇ ਧਰਨੇ ਲਈ ਚਿੱਟੀਆਂ ਚਾਦਰਾਂ ਵਿਛਾ ਸਕਦੇ ਹਨ।
ਪਿਛਲੀ ਖ਼ਬਰ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਚੋਣ ਕਮਿਸ਼ਨ ਤੇ ਐਸ. ਆਈ. ਆਰ. ਖਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਖ਼ਾਨਪੁਰ ਵਿਖੇ ਸ਼ਿਵਾਲਿਕ ਦੇ ਹੱਕ ਵਿਚ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਵਲੋਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।