ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਨੇਟ ਚੋਣਾਂ ਲਈ ਉਮੀਦਵਾਰਾਂ ਦੀ ਕਿਸਮਤ ਡੱਬਿਆਂ ’ਚ ਹੋਈ ਬੰਦ ਨਤੀਜਾ ਕੱਲ੍ਹ
ਦੋਰਾਹਾ, 21 ਸਤੰਬਰ (ਪੱਤਰ ਪ੍ਰੇਰਕ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਨਟ ਦੀਆਂ ਚੋਣਾਂ ਲਈ ਦੋਰਾਹਾ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਵਿਖੇ ਦੋ ਬੂਥਾਂ ਵਿਚ ਕੁੱਲ ਵੋਟਾਂ 2442 ਵਿਚੋਂ 426 ਵੋਟਾਂ ਹੀ ਗ੍ਰੈਜੂਏਟ ਉਮੀਦਵਾਰਾਂ ਲਈ ਪੋਲ ਹੋਈਆਂ। ਇਸੇ ਤਰ੍ਹਾਂ ਫੈਕਲਟੀ ਪ੍ਰੋਫੈਸਰ ਲਈ 19 ਵਿਚੋਂ 18 ਵੋਟਾਂ ਪੋਲ ਹੋਈਆਂ ਹਨ।
ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਨਟ ਚੋਣਾਂ ਲਈ ਪਈਆਂ ਵੋਟਾਂ ਵਿੱਚ ਬੂਥ ਖਾਲੀ ਨਜ਼ਰ ਆਉਂਦੇ ਹੋਏ। ਅਜੀਤ ਤਸਵੀਰ
22-09-2026