22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਪੰਜਾਬ ਮੁਲਾਜ਼ਮ ਮੰਚ ਵਲੋਂ ਮੰਗਾਂ ਸੰਬੰਧੀ ਰੋਸ ਰੈਲੀ

ਪਾਇਲ, 21 ਸਤੰਬਰ (ਰਜਿੰਦਰ ਸਿੰਘ, ਨਿਜਾਮਪੁਰ)-ਪੰਜਾਬ ਮੁਲਾਜਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਪੰਜਾਬ ਮੁਲਾਜਮ ਮੰਚ ਦੇ ਉਲੀਕੇ ਪ੍ਰੋਗਰਾਮ ਅਨੁਸਾਰ ਪਾਇਲ ਦਾਣਾ ਮੰਡੀ ਵਿਖੇ ਐਮ. ਐਲ.

ਅਜੀਤ ਡੈਸਕ 22-09-2026
ਪਾਇਲ, 21 ਸਤੰਬਰ (ਰਜਿੰਦਰ ਸਿੰਘ, ਨਿਜਾਮਪੁਰ)-ਪੰਜਾਬ ਮੁਲਾਜਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਪੰਜਾਬ ਮੁਲਾਜਮ ਮੰਚ ਦੇ ਉਲੀਕੇ ਪ੍ਰੋਗਰਾਮ ਅਨੁਸਾਰ ਪਾਇਲ ਦਾਣਾ ਮੰਡੀ ਵਿਖੇ ਐਮ. ਐਲ. ਏ. ਹਲਕਾ ਪਾਇਲ ਦੇ ਦਫਤਰ ਸਾਹਮਣੇ ਰੋਸ ਰੈਲੀ ਕੀਤੀ ਗਈ, ਜਿਸ ਦੀ ਪ੍ਰਧਾਨਗੀ ਸੇਵਾ ਮੁਕਤ ਪਿ੍ਸੀਪਲ ਮੇਜਰ ਸਿੰਘ ਮਕਸੂਦੜਾ ਨੇ ਕੀਤੀ। ਰੈਲੀ ਵਿਚ ਮੁਲਾਜਮ, ਪੈਨਸ਼ਨਰ, ਆਂਗਣਵਾੜੀ ਵਰਕਰ, ਆਸ਼ਾ ਵਰਕਰ, ਫੈਸੀਲਿਟਟੇਟਰ, ਬਿਜਲੀ ਬੋਰਡ ਦੇ ਕਾਮੇ ਵੱਡੀ ਗਿਣਤੀ ਵਿਚ ਹਾਜ਼ਰ ਹੋਏ। ਰੈਲੀ ਵਿਚ ਪੰਜਾਬ ਸਰਕਾਰ ਵਲੋਂ ਡੀ. ਏ. ਦੀਆਂ ਦੋ ਕਿਸ਼ਤਾ 8% ਦੇ ਐਲਾਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਕਿਉਂਕਿ ਬਣਦਾ ਡੀ. ਏ 18% ਹੈ। ਬਾਕੀ ਰਹਿੰਦੇ 10% ਡੀ. ਏ ਬਾਰੇ ਸਰਕਾਰ ਨੇ ਚੁੱਪੀ ਧਾਰੀ ਹੋਈ ਹੈ। ਡੀ. ਏ. ਦੇ ਬਣਦੇ ਬਕਾਏ ਬਾਰੇ ਵੀ ਸਰਕਾਰ ਚੁੱਪ ਹੈ। ਇਸ ਤਰ੍ਹਾਂ ਦੀ ਸਰਕਾਰੀ ਚਾਲ ਵੀ ਵੱਖ ਵੱਖ ਬਲਾਰਿਆਂ ਵਲੋਂ ਸਖਤ ਸ਼ਬਦਾ ਵਿਚ ਨਿਖੇਧੀ ਕੀਤੀ ਗਈ। ਆਸ਼ਾ ਵਰਕਰਾਂ ਨੂੰ ਦਿੱਤੇ ਜਾਂਦੇ ਮਾਣ-ਭੱਤੇ ਬਾਰੇ ਬਲਾਰਿਆਂ ਮੈਂ ਕਿਹਾ ਕਿ 1948 ਦੇ ਐਕਟ ਅਨੁਸਾਰ ਇਨ੍ਹਾਂ ਨੂੰ ਘੱਟੋ-ਘੱਟ ਡੀ. ਸੀ. ਰੇਟਾਂ ਅਨੁਸਾਰ ਜਾਂ ਗੁਆਂਢੀ ਸੂਬੇ ਹਰਿਆਣਾ ਵਲੋਂ ਦਿੱਤੇ ਜਾਂਦੇ ਮਾਣ ਭੱਤੇ ਦੇ ਬਰਾਬਰ ਮਾਣ ਭੱਤਾ ਦਿੱਤਾ ਜਾਵੇ। ਇਸੇ ਤਰ੍ਹਾਂ ਆਂਗਣਵਾੜੀ ਵਰਕਰਾਂ ਨੂੰ ਮਿਲਣ ਵਾਲੇ ਮਾਣ ਭੱਤੇ ਨੂੰ ਦੋਗੁਣਾ ਕਰਨ ਦੀ ਮੰਗ ਕੀਤੀ ਗਈ। ਰੈਗੂਲਰ ਮੁਲਾਜਮਾਂ ਨੂੰ ਤਾਂ ਡੀ. ਏ. ਮਾਧਿਅਮ ਰਾਹੀ ਕੁੱਝ ਰਾਹਤ ਮਿਲ ਜਾਂਦੀ ਹੈ ਪਰ ਆਸ਼ਾਂ ਵਰਕਰ, ਆਂਗਣਵਾੜੀ ਵਰਕਰ, ਫੈਸੀਲਿਟਟੇਟਰ ਇਸ ਸਹੂਲਤ ਤੋਂ ਵਾਂਝੇ ਰਹਿ ਜਾਂਦੇ ਹਨ। ਬੁਲਾਰਿਆ ਨੇ ਮੰਗ ਕੀਤੀ ਕਿ ਐਮ. ਐਲ. ਏ., ਐਮ. ਪੀ, ਨੂੰ ਮਿਲਣ ਵਾਲੇ ਭੱਤੇ ਦੀ ਤਨਖਾਹ ਕਮਿਸ਼ਨ ਦੇ ਘੇਰੇ ਵਿਚ ਆਉਣੇ ਚਾਹੀਦੇ ਹਨ। ਇਹ ਅਪਣੀਆਂ ਕਮੇਟੀਆਂ ਦੁਆਰਾ ਆਪਣੇ ਭੱਤੇ ਜਦ ਇਨ੍ਹਾਂ ਨੂੰ ਲੱਗਦਾ ਦੁੱਗਣੇ-ਤਿੱਗਣੇ ਕਰ ਲੈਂਦੇ ਹਨ। ਇਹਨਾਂ ਨੂੰ ਘੱਟੋ-ਘੱਟ 20 ਸਾਲ ਐਮ. ਪੀ., ਐਮ. ਐਲ. ਏ, ਰਹਿ ਤੇ ਹੀ ਪੈਨਸ਼ਨ ਮਿਲਣੀ ਚਾਹੀਦੀ ਹੈ। ਸਫਾਈ ਸੇਵਕਾਂ ਦੁਆਰਾ ਕੀਤੀ ਹੜਤਾਲ ਸਮੇਂ ਦਾ ਕੱਟਿਆ ਭੱਤਾ ਬਹਾਲ ਕਰਨ ਦੀ ਵੀ ਪੁਰਜੋਰ ਮੰਗ ਕੀਤੀ ਗਈ। ਰੈਲੀ ਨੂੰ ਰੈਲੀ ਨੂੰ ਸੰਬੋਧਨ ਕਰਨ ਵਾਲਿਆ ਵਿਚ ਹੈੱਡਮਾਸਟਰ ਬਲਦੇਵ ਕ੍ਰਿਸ਼ਨ ਮਲੌਦ, ਰਣਜੀਤ ਸਿੰਘ ਟਿਵਾਣਾ ਦੋਰਾਹਾ, ਕਮਲਜੀਤ ਸਿੰਘ ਦੋਰਾਹਾ, ਪ੍ਰਿੰਸੀਪਲ ਜਗਜੀਤ ਸਿੰਘ ਮਲੌਦ, ਪਰਮਜੀਤ ਸਿੰਘ ਸਿਹੌੜਾ, ਹਰਬੰਸ ਸਿੰਘ ਦਬੁਰਜੀ, ਸੁਰਜੀਤ ਸਿੰਘ, ਸੁਨੀਤਾ ਰਾਣੀ ਦੋਰਾਹਾ, ਅਮਨਜੋਤ ਕੌਰ ਬਿਲਾਸਪੁਰ, ਹਰਪ੍ਰੀਤ ਕੌਰ ਭੱਠਲ, ਜਸਵਿੰਦਰ ਸਿੰਘ, ਗੁਰਮੁੱਖ ਸਿੰਘ, ਰਜਿੰਦਰ ਸਿੰਘ, ਜਗਦੇਵ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਬਲਬੀਰ ਸਿੰਘ ਪਾਇਲ, ਪ੍ਰੀਤਮ ਸਿੰਘ ਘਲੋਟੀ, ਸੁਖਚੈਨ ਸਿੰਘ ਦੋਰਾਹਾ, ਅਮਰੀਕ ਸਿੰਘ, ਦਰਸ਼ਨ ਸਿੰਘ, ਸੁਖਵਿੰਦਰ ਸਿੰਘ, ਗੁਰਸੇਵਕ ਸਿੰਘ, ਹਰਭੂਲ ਸਿੰਘ ਰਾਣੋ, ਮਹਿੰਦਰ ਸਿੰਘ ਡੀ. ਪੀ. ਈ. ਘਲੋਟੀ, ਹਰੀ ਰਾਮ ਪਾਇਲ, ਸੋਹਣ ਲਾਲ ਪਾਇਲ, ਕੁਲਵੰਤ ਸਿੰਘ ਬੀਜਾ, ਮਦਨ ਗੋਪਾਲ ਘੁਡਾਣੀ, ਅਮਰਜੀਤ ਸਿੰਘ ਭੀਖੀ, ਕੁਲਵੰਤ ਸਿੰਘ ਘੁਡਾਣੀ, ਦਰਸ਼ਨ ਸਿੰਘ ਕੰਮਾ, ਰਣਜੀਤ ਸਿੰਘ ਮਕਸੂਦੜਾ, ਮਲਕੀਤ ਸਿੰਘ ਘਲੋਟੀ, ਗੁਰਮੇਲ ਸਿੰਘ ਘੁਡਾਣੀ ਖੁਰਦ, ਗਿਆਨ ਸਿੰਘ ਰਾੜਾ, ਮੋਹਣ ਸਿੰਘ ਘਲੋਟੀ ਹਾਜ਼ਰ ਸਨ।
ਪਿਛਲੀ ਖ਼ਬਰ ਖੰਨਾ ’ਚ ਸੌਂਦ ਨੇੇ ਕੀਤੀ ਚੋਣ ਪ੍ਰਚਾਰ ਦੀ ਸ਼ੁਰੂਆਤ ਅਗਲੀ ਖ਼ਬਰ ਕੌਂਸਲਰ ਬਿਮਰੋ ਨੇ ਨਵ ਨਿਯੁਕਤ ਏ. ਡੀ. ਸੀ. ਪ੍ਰਗਤੀ ਵਰਮਾ ਨੂੰ ਸਾਹਨੇਵਾਲ ਕਸਬੇ ਦੀਆਂ ਮੁੱਖ ਸਮੱਸਿਆਵਾਂ ਸੰਬੰਧੀ ਕਰਵਾਇਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।