14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਭੁੱਟਾ ਵਿਖੇ ਆਯੁਰਵੈਦ ਦਿਵਸ ਨੂੰ ਸਮਰਪਿਤ ਵਿਸ਼ੇਸ਼ ਕੈਂਪ

ਡੇਹਲੋਂ, 13 ਸਤੰਬਰ (ਅੰਮ੍ਰਿਤਪਾਲ ਸਿੰਘ ਕੈਲੇ)- ਡਾਇਰੈਕਟਰ ਆਫ਼ ਆਯੁਰਵੈਦਾ ਅਤੇ ਡੀ. ਏ.

ਅਜੀਤ ਡੈਸਕ 14-09-2026
ਡੇਹਲੋਂ, 13 ਸਤੰਬਰ (ਅੰਮ੍ਰਿਤਪਾਲ ਸਿੰਘ ਕੈਲੇ)- ਡਾਇਰੈਕਟਰ ਆਫ਼ ਆਯੁਰਵੈਦਾ ਅਤੇ ਡੀ. ਏ. ਯੂ. ਓ. ਲੁਧਿਆਣਾ ਡਾ. ਰਮਨ ਖੰਨਾ ਦੀ ਅਗਵਾਈ ਹੇਠ 11ਵੇਂ ਆਯੁਰਵੈਦ ਦਿਵਸ ਦੇ ਪ੍ਰੋਗਰਾਮ ਤਹਿਤ ਪ੍ਰਾਚੀਨ ਸ਼ਿਵ ਮੰਦਿਰ ਸਾਹਿਬ ਪਿੰਡ ਭੁੱਟਾ ਵਿਖੇ ਮੁਫ਼ਤ ਆਯੁਸ਼ ਕੈਂਪ ਲਗਾਇਆ ਗਿਆ। ਆਯੁਰਵੈਦ ਵਿਭਾਗ ਅਧੀਨ 448 ਮਰੀਜ਼ਾਂ ਨੂੰ ਮੁਫ਼ਤ ਆਯੁਰਵੈਦਿਕ ਦਵਾਈਆਂ ਦਿੱਤੀਆਂ ਗਈਆਂ ਅਤੇ ਡਾ. ਬਲਜੀਤ ਕੌਰ, ਡਾ. ਹਰਜਿੰਦਰ ਕੌਰ ਅਤੇ ਡਾ. ਖੁਰਸ਼ੀਦ ਅਖਤਰ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ । ਇਸ ਸਮੇਂ ਦਵਾਈਆਂ ਦੀ ਵੰਡ ਉਪਵੈਦ ਰਾਜਵਿੰਦਰ ਕੌਰ ਅਤੇ ਸਪਨਦੀਪ ਕੌਰ ਉਪਵੈਦ ਅਤੇ ਟੇਕ ਸਿੰਘ ਵਲੋਂ ਕੀਤੀ ਗਈ। ਹੋਮਿਓਪੈਥੀ ਵਿਭਾਗ ਅਧੀਨ 373 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਡਾ. ਮਨਿੰਦਰ ਕੌਰ ਅਤੇ ਡਾ. ਰੀਨਾ ਗੁਪਤਾ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਡਿਸਪੈਂਸਰ ਅਮਰਿੰਦਰ ਸਿੰਘ , ਡਿਸਪੈਂਸਰ ਰਾਕੇਸ਼ ਰਾਣੀ ਵਲੋਂ ਦਵਾਈਆਂ ਦੀ ਵੰਡ ਕੀਤੀ ਗਈ। ਇਸ ਸਮੇਂ ਗੁਰਿੰਦਰ ਸਿੰਘ ਯੋਗਾ ਇੰਸਟਰਕਟਰ, ਰਾਜਪਾਲ ਕੌਰ ਯੋਗਾ ਇੰਸਟਰਕਟਰ, ਪਾਰਟ ਟਾਈਮ ਵਰਕਰ ਰਾਣੀ ਬਾਲਾ, ਪਾਰਟ ਟਾਈਮ ਵਰਕਰ ਬਲਜੀਤ ਕੌਰ ਸਮੇਤ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਦੁਸਹਿਰੇ ਦਾ ਤਿਉਹਾਰ ਸਾਹਨੇਵਾਲ ਕਸਬੇ ’ਚ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾਵੇਗਾ-ਬੀ ਕੇ ਅਨੇਜਾ/ਓਮ ਪ੍ਰਕਾਸ਼ ਗੋਇਲ ਅਗਲੀ ਖ਼ਬਰ ਇਆਲੀ ਤੇ ਸ਼ਿਵਾਲਕ ਦੀ ਜੋੜੀ ਮੁੜ ਨਵਾਂ ਅਧਿਆਇ ਸਿਰਜੇਗੀ – ਬਿੱਟੂ ਡੇਹਲੋਂ, ਨੀਟੂ ਸਰੀਂਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।