11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਛੌੜੀਆਂ ਬੇਟ ਦਾ ਦੰਗਲ ਮੇਲਾ ਸ਼ਾਨੋ - ਸ਼ੌਕਤ ਨਾਲ ਸਮਾਪਤ

ਮਾਛੀਵਾੜਾ ਸਾਹਿਬ, 10 ਸਤੰਬਰ (ਰਾਜਦੀਪ ਅਲਬੇਲਾ)-ਨੇੜਲੇ ਪਿੰਡ ਛੌੜੀਆਂ ਬੇਟ ਵਿਖੇ ਸਮੂਹ ਨਗਰ ਨਿਵਾਸੀ, ਪ੍ਰਵਾਸੀ ਭਾਰਤੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਗੁੱਗਾ ਜ਼ਾਹਿਰ ਪੀਰ ਦੀ ਯਾਦ ‘ਚ ਸਲਾਨਾ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਸਬੰਧੀ ਪ੍ਰਧਾਨ ਗੁਰਵਿੰਦਰ ਸਿੰਘ ਬੱਬੂ ਸਰਪੰਚ, ਮਨਪ੍ਰੀਤ ਸਿੰਘ ਮੰਨਾ, ਜਸਪ੍ਰੀਤ ਸਿੰਘ ਨੇ ਦੱਸਿਆ ਕਿ ਦੰਗਲ ਮੇਲੇ ‘ਚ ਝੰਡੀ ਦੀਆਂ 6 ਵੱਡੀਆਂ ਕੁਸ਼ਤੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਵੱਡੀ ਝੰਡੀ ਦੀ ਕੁਸ਼ਤੀ ਗੌਰਵ ਮਾਛੀਵਾੜਾ ਅਤੇ ਸਿਕੰਦਰ ਸ਼ੇਖ਼ ਵਿਚਕਾਰ ਹੋਈ, ਜਿਸ ‘ਚ ਦੋਨੋਂ ਪਹਿਲਵਾਨ ਇੱਕ ਦੂਜੇ ਨੂੰ ਚਿੱਤ ਕਰਨ ‘ਚ ਨਾਕਾਮਯਾਬ ਰਹੇ।

ਅਜੀਤ ਡੈਸਕ 11-09-2026
ਮਾਛੀਵਾੜਾ ਸਾਹਿਬ, 10 ਸਤੰਬਰ (ਰਾਜਦੀਪ ਅਲਬੇਲਾ)-ਨੇੜਲੇ ਪਿੰਡ ਛੌੜੀਆਂ ਬੇਟ ਵਿਖੇ ਸਮੂਹ ਨਗਰ ਨਿਵਾਸੀ, ਪ੍ਰਵਾਸੀ ਭਾਰਤੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਗੁੱਗਾ ਜ਼ਾਹਿਰ ਪੀਰ ਦੀ ਯਾਦ ‘ਚ ਸਲਾਨਾ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਸਬੰਧੀ ਪ੍ਰਧਾਨ ਗੁਰਵਿੰਦਰ ਸਿੰਘ ਬੱਬੂ ਸਰਪੰਚ, ਮਨਪ੍ਰੀਤ ਸਿੰਘ ਮੰਨਾ, ਜਸਪ੍ਰੀਤ ਸਿੰਘ ਨੇ ਦੱਸਿਆ ਕਿ ਦੰਗਲ ਮੇਲੇ ‘ਚ ਝੰਡੀ ਦੀਆਂ 6 ਵੱਡੀਆਂ ਕੁਸ਼ਤੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਵੱਡੀ ਝੰਡੀ ਦੀ ਕੁਸ਼ਤੀ ਗੌਰਵ ਮਾਛੀਵਾੜਾ ਅਤੇ ਸਿਕੰਦਰ ਸ਼ੇਖ਼ ਵਿਚਕਾਰ ਹੋਈ, ਜਿਸ ‘ਚ ਦੋਨੋਂ ਪਹਿਲਵਾਨ ਇੱਕ ਦੂਜੇ ਨੂੰ ਚਿੱਤ ਕਰਨ ‘ਚ ਨਾਕਾਮਯਾਬ ਰਹੇ। ਪ੍ਰਬੰਧਕਾਂ ਵਲੋਂ ਕੁਸ਼ਤੀ ਪੁਆਇੰਟ ‘ਤੇ ਕਰਵਾਈ ਗਈ ਜਿਸ ਵਿਚ ਸਿਕੰਦਰ ਸ਼ੇਖ਼ ਨੇ ਪਹਿਲਾ ਪੁਆਇੰਟ ਬਣਾਉਂਦਿਆਂ ਝੰਡੀ ਆਪਣੇ ਨਾਮ ਕੀਤੀ। ਤਾਲਿਬ ਡੇਰਾ ਬਾਬਾ ਫਲਾਹੀ ਅਤੇ ਭੋਲਾ ਕਾਸ਼ਨੀ ਵਿਚਕਾਰ ਦੂਜੀ ਕੁਸ਼ਤੀ ਹੋਈ ਜਿਸ ਵਿਚ ਭੋਲਾ ਕਾਸ਼ਨੀ ਪੁਆਇੰਟ ‘ਤੇ ਜੇਤੂ ਰਿਹਾ। ਮਿਰਜ਼ਾ ਈਰਾਨ ਨੇ ਉਮੇਸ਼ ਮਥੁਰਾ ਨੂੰ, ਸ਼ਾਨਵੀਰ ਕੋਹਾਲੀ ਨੇ ਅਵੀਨਾਇਕ ਯੂ. ਪੀ . ਨੂੰ, ਜੋਂਟੀ ਗੁੱਜਰ ਨੇ ਹਾਮਿਦ ਈਰਾਨ ਨੂੰ ਅਤੇ ਜੋਬਨ ਪੱਟੀ ਨੇ ਲੱਕੀ ਗਰਚਾ ਨੂੰ ਚਿੱਤ ਕੀਤਾ। ਦੰਗਲ ਕਮੇਟੀ ਵਲੋਂ ਮੋਟਰਸਾਈਕਲਾਂ ਦੇ ਦਾਨੀ ਸੱਜਣਾਂ ਅਤੇ ਲੱਖਾਂ ਰੁਪਏ ਦਾਨ ਦੇਣ ਵਾਲੇ ਸਹਿਯੋਗੀ ਸੱਜਣਾਂ ਨੂੰ ਸਨਮਾਨ ਚਿੰਨ੍ਹ ਦਿੰਦਿਆਂ ਸਨਮਾਨਿਤ ਕੀਤਾ। ਭਗਤ ਸਿੰਘ ਨੰਬਰਦਾਰ ਵਾਸੀ ਛੌੜੀਆਂ ਦਾ ਦੰਗਲ ਕਮੇਟੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿਨ੍ਹਾਂ ਦੇ ਭਾਣਜੇ ਸਿਮਰਨਜੀਤ ਸਿੰਘ ਆਸਟ੍ਰੇਲੀਆ ਵਲੋਂ ਲਗਾਤਾਰ ਪੰਜ ਸਾਲ ਇਨਾਮੀ ਬੁਲੇਟ ਮੋਟਰਸਾਈਕਲ ਦੰਗਲ ਕਮੇਟੀ ਨੂੰ ਦਿੱਤੇ ਗਏ ਅਤੇ ਅਗਲੇ ਸਾਲ ਆਲਟੋ ਗੱਡੀ ਦੇਣ ਦਾ ਐਲਾਨ ਕੀਤਾ। ਦੰਗਲ ਮੇਲੇ ‘ਚ ਪ੍ਰਧਾਨ ਗੁਰਵਿੰਦਰ ਸਿੰਘ ਬੱਬੂ ਸਰਪੰਚ, ਮਨਪ੍ਰੀਤ ਸਿੰਘ ਮੰਨਾ ਉਪ ਪ੍ਰਧਾਨ, ਜਸਪ੍ਰੀਤ ਸਿੰਘ ਖ਼ਜ਼ਾਨਚੀ, ਗੁਰਪ੍ਰੀਤ ਸਿੰਘ ਸਿੰਪਾ ਚੇਅਰਮੈਨ, ਕੁਲਦੀਪ ਸਿੰਘ ਮੰਗਾ, ਅਮਨਦੀਪ ਸਿੰਘ, ਕੁਲਦੀਪ ਸਿੰਘ, ਨਵਜੋਤ ਸਿੰਘ ਨਵੀ, ਮਲਕੀਤ ਸਿੰਘ ਨਾਗਰਾ, ਗੁਰਵਿੰਦਰ ਸਿੰਘ, ਸਿਮਰਨਜੀਤ ਸਿੰਘ, ਗੁਰਜੀਤ ਸਿੰਘ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਅਮਨਿੰਦਰ ਸਿੰਘ, ਜਸਵਿੰਦਰ ਸਿੰਘ ਜੱਸਾ, ਹਰਮਨ, ਰਾਜਵੀਰ ਰਾਜੀ, ਗਗਨਦੀਪ ਸਿੰਘ ਢਿੱਲੋਂ, ਲਵਪ੍ਰੀਤ ਕੁਮਾਰ, ਲਖਬੀਰ ਸਿੰਘ,ਗੋਰਾ ਹਰਚੰਦ ਸਿੰਘ, ਜਤਿੰਦਰ ਸਿੰਘ ਢਿੱਲੋਂ, ਗੁਰਦੀਪ ਸਿੰਘ, ਸਤਵਿੰਦਰ ਸਿੰਘ ਬੱਲ, ਹਰਵਿੰਦਰ ਸਿੰਘ, ਤਰਨਵੀਰ ਸਿੰਘ, ਮਲਕੀਤ ਸਿੰਘ, ਗੁਰਮੀਤ ਸਿੰਘ ਪੰਚ, ਰਣਜੀਤ ਸਿੰਘ ਪੰਚ, ਰੁਪਿੰਦਰਜੀਤ ਸਿੰਘ ਢੀਂਡਸਾ ਪੰਚ, ਮਨਪ੍ਰੀਤ ਸਿੰਘ ਪੰਚ ਸਿਮਰਨਜੀਤ ਸਿੰਘ ਵੀ ਮੌਜੂਦ ਸਨ।
ਪਿਛਲੀ ਖ਼ਬਰ ਏ . ਐਸ . ਕਾਲਜ ਵਿਖੇ ਕੰਪਿਊਟਰ ਹਾਰਡਵੇਅਰ ’ ਤੇ ਵਰਕਸ਼ਾਪ ਅਗਲੀ ਖ਼ਬਰ ਪੰਜਾਬੀ ਲਿਖਾਰੀ ਸਭਾ ਰਾਮਪੁਰ ਵਲੋਂ ਗ਼ਜ਼ਲਗੋ ਗੁਰਤੇਜ ਕੋਹਾਰਵਾਲਾ ਨਾਲ ਕਰਵਾਇਆ ਰੂਬਰੂ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।