ਸਰਕਾਰ ਦੇ ਅਧਿਆਪਕ ਅਤੇ ਮੁਲਾਜ਼ਮ ਵਰਗ ਪ੍ਰਤੀ ਅਪਣਾਏ ਕੋਝੇ ਵਤੀਰੇ ਦੀ ਸਖ਼ਤ ਨਿੰਦਾ
ਦੋਰਾਹਾ, 6 ਸਤੰਬਰ (ਪੱਤਰ ਪ੍ਰੇਰਕ)- ਸਤੰਬਰ ਨੂੰ ਸਮੁੱਚੇ ਭਾਰਤ ਅੰਦਰ ਮਨਾਏ ਜਾਂਦੇ ਅਧਿਆਪਕ ਦਿਵਸ ਦੇ ਮੌਕੇ ਗੌਰਮੈਂਟ ਪੈਨਸ਼ਨਰ ਐਸੋਸੀਏਸ਼ਨ ਦੋਰਾਹਾ ਦੇ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੀਤੀ ਗਈ ਮੀਟਿੰਗ ਅੰਦਰ ਅਧਿਆਪਕ ਦਿਵਸ ਦੀ ਮਹਤਤਾ ਬਾਰੇ ਚਾਨਣ ਪਾਇਆ ਗਿਆ । ਪਵਨ ਕੁਮਾਰ ਕੌਸ਼ਲ, ਕਮਲਜੀਤ ਸਿੰਘ, ਕਰਮ ਸਿੰਘ ਜਟਾਣਾ, ਰਣਜੀਤ ਸਿੰਘ ਟਿਵਾਣਾ, ਗੁਰਦਿਆਲ ਦਲਾਲ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੈਨਸ਼ਨਰਾਂ ਨੂੰ ਇਨ੍ਹਾਂ ਪਾਰਟੀਆਂ ਦੀਆਂ ਸਰਮਾਏਦਾਰ ਪਖੀ ਲੋਕ ਮਾਰੂ ਨੀਤੀਆਂ ਅਤੇ ਸਿਆਸਤ ਤੋਂ ਜਾਣੂ ਹੋਣਾ ਚਾਹੀਦਾ ਹੈ।
ਦੋਰਾਹਾ, 6 ਸਤੰਬਰ (ਪੱਤਰ ਪ੍ਰੇਰਕ)- ਸਤੰਬਰ ਨੂੰ ਸਮੁੱਚੇ ਭਾਰਤ ਅੰਦਰ ਮਨਾਏ ਜਾਂਦੇ ਅਧਿਆਪਕ ਦਿਵਸ ਦੇ ਮੌਕੇ ਗੌਰਮੈਂਟ ਪੈਨਸ਼ਨਰ ਐਸੋਸੀਏਸ਼ਨ ਦੋਰਾਹਾ ਦੇ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੀਤੀ ਗਈ ਮੀਟਿੰਗ ਅੰਦਰ ਅਧਿਆਪਕ ਦਿਵਸ ਦੀ ਮਹਤਤਾ ਬਾਰੇ ਚਾਨਣ ਪਾਇਆ ਗਿਆ । ਪਵਨ ਕੁਮਾਰ ਕੌਸ਼ਲ, ਕਮਲਜੀਤ ਸਿੰਘ, ਕਰਮ ਸਿੰਘ ਜਟਾਣਾ, ਰਣਜੀਤ ਸਿੰਘ ਟਿਵਾਣਾ, ਗੁਰਦਿਆਲ ਦਲਾਲ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੈਨਸ਼ਨਰਾਂ ਨੂੰ ਇਨ੍ਹਾਂ ਪਾਰਟੀਆਂ ਦੀਆਂ ਸਰਮਾਏਦਾਰ ਪਖੀ ਲੋਕ ਮਾਰੂ ਨੀਤੀਆਂ ਅਤੇ ਸਿਆਸਤ ਤੋਂ ਜਾਣੂ ਹੋਣਾ ਚਾਹੀਦਾ ਹੈ। ਸਰਕਾਰ ਦੀਆਂ ਡਾਕਟਰੀ ਇਲਾਜ ਪ੍ਰਤੀ ਧੋਖੇ ਭਰੀ ਨਿਤੀਆਂ ਤੋਂ ਸੁਚੇਤ ਰਹਿਣ ਲਈ ਕਿਹਾ। ਆਮ ਆਦਮੀ ਪਾਰਟੀ ਦਾ ਕੋਈ ਭੀ ਨੇਤਾ, ਮੰਤਰੀ, ਐਮ. ਐਲ. ਏ ਇਨ੍ਹਾਂ ਮੁਹੱਲਾ ਕਲੀਨਕਾ ਤੋਂ ਦਵਾਈ ਨਹੀਂ ਲੈਂਦਾ ਇਹ ਸਾਰੇ ਬਾਹਰਲੇ ਮੁਲਕਾਂ ਨੂੰ ਭੱਜਦੇ ਹਨ। ਸਰਕਾਰ ਵਲੋਂ ਪੁਲਿਸ ਨੂੰ ਸ਼ਾਂਤਮਈ ਢੰਗ ਨਾਲ ਆਪਣੀਆਂ ਹੱਕੀ ਮੰਗਾ ਮਨਾਉਣ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਕੁਚਲਣ ਲਈ ਪੁਲਿਸ ਨੂੰ ਬੇਲਗਾਮ ਕਰ ਕੇ ਸੰਘਰਸ਼ੀਲ ਵਰਗ ਉੱਪਰ ਅੰਨ੍ਹੇ ਵਾਹ ਤਸ਼ਦਤ ਕਰਨ ਦੀ ਦਿੱਤੀ ਖੁੱਲ੍ਹ ਦੀ ਘੋਰ ਨਿਖੇਧੀ ਕੀਤੀ ਗਈ, ਮੁੱਖ ਮੰਤਰੀ ਦੀ ਪਤਨੀ ਵਲੋਂ ਇੱਕ ਬਲਾਤਕਾਰ ਕੇਸ ਸੁਲਝਾਉਣ ਲਈ 5 ਕਰੋੜ ਰੁਪਏ ਮੰਗਣ ਅਤੇ ਮੁੱਖ ਮੰਤਰੀ ਦੀ ਭੈਣ ਵੱਲੋਂ ਹੋਟਲ ਵਾਲਿਆਂ ਅਤੇ ਹੋਰਾਂ ਤੋਂ ਤੋਹਫ਼ੇ ਲੈਣ ਦੀ ਹੋ ਰਹੀ ਚਰਚਾ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਅਤੇ ਅਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਮੁਲਾਜ਼ਮ, ਪੈਨਸ਼ਨਰਾਂ ਅਤੇ ਕਿਸਾਨਾਂ ਉੱਪਰ ਪੁਲਿਸ ਵਲੋਂ ਕੀਤੇ ਜਾ ਰਹੇ ਅੰਨ੍ਹੇ ਵਾਹ ਲਾਠੀ ਚਾਰਜ ਦੀ ਸਖ਼ਤ ਨਿੰਦਿਆ ਕੀਤੀ। ਸਰਕਾਰ ਹੁਣ ਤਕ ਝੂਠ ਅਤੇ ਝੂਠੀ ਇਸ਼ਤਿਹਾਰਬਾਜ਼ੀ ਦੇ ਸਹਾਰੇ ਰਾਜ ਕਰਦੀ ਆ ਰਹੀ। ਪਿਛਲੇ 4.5 ਸਾਲਾਂ’ਚ ਕੋਈ ਭੀ ਇਕ ਸਰਕਾਰੀ ਭਰਤੀ ਨਹੀਂ ਕੀਤੀ ਅਤੇ ਮੂਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਇੱਕ ਵੀ ਮੰਨੀ ਮੰਗ ਲਾਗੂ ਨਹੀਂ ਕੀਤੀ ।