04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਆਮਦਨ ਕਰ ਵਿਭਾਗ ਅਧਿਕਾਰੀ ਵਲੋਂ ਜਗਰਾਉਂ ਤੇ ਰਾਏਕੋਟ ਦੇ ਵਪਾਰੀਆਂ ਤੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ

ਜਗਰਾਉਂ, 3 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਆਮਦਨ ਕਰ ਦਫ਼ਤਰ ਜਗਰਾਉਂ ਵਿਖੇ ਕਰ ਵਿਭਾਗ ਦੇ ਅਧਿਕਾਰੀ ਸੁਰੇਸ਼ ਕੁਮਾਰ ਸੋਲੰਕੀ ਦੀ ਅਗਵਾਈ ਹੇਠ ਕਰਦਾਤਾਵਾਂ ਅਤੇ ਟੈਕਸ ਪੇਸ਼ੇਵਰਾਂ ਲਈ ਇੱਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਜਗਰਾਉਂ ਅਤੇ ਰਾਏਕੋਟ ਤਹਿਸੀਲਾਂ ਦੇ ਵਪਾਰੀਆਂ, ਕਾਰੋਬਾਰੀਆਂ, ਕਰਦਾਤਾਵਾਂ ਅਤੇ ਟੈਕਸ ਪੇਸ਼ੇਵਰਾਂ ਨੇ ਭਾਗ ਲਿਆ।

ਅਜੀਤ ਡੈਸਕ 04-09-2026
ਜਗਰਾਉਂ, 3 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਆਮਦਨ ਕਰ ਦਫ਼ਤਰ ਜਗਰਾਉਂ ਵਿਖੇ ਕਰ ਵਿਭਾਗ ਦੇ ਅਧਿਕਾਰੀ ਸੁਰੇਸ਼ ਕੁਮਾਰ ਸੋਲੰਕੀ ਦੀ ਅਗਵਾਈ ਹੇਠ ਕਰਦਾਤਾਵਾਂ ਅਤੇ ਟੈਕਸ ਪੇਸ਼ੇਵਰਾਂ ਲਈ ਇੱਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਜਗਰਾਉਂ ਅਤੇ ਰਾਏਕੋਟ ਤਹਿਸੀਲਾਂ ਦੇ ਵਪਾਰੀਆਂ, ਕਾਰੋਬਾਰੀਆਂ, ਕਰਦਾਤਾਵਾਂ ਅਤੇ ਟੈਕਸ ਪੇਸ਼ੇਵਰਾਂ ਨੇ ਭਾਗ ਲਿਆ। ਇਸ ਸਮੇਂ ਨਵੇਂ ਆਏ ਅਧਿਕਾਰੀ ਸੁਰੇਸ਼ ਕੁਮਾਰ ਸੋਲੰਕੀ ਨੇ ਆਏ ਵਪਾਰੀਆਂ ਤੇ ਕਾਰੋਬਾਰੀਆਂ ਦਾ ਮੀਟਿੰਗ ’ਚ ਸ਼ਾਮਿਲ ਹੋਣ ’ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਜਗਰਾਉਂ ਤੇ ਰਾਏਕੋਟ ਦੇ ਕਰਦਾਤਾਵਾਂ ਦਾ ਪਿਛਲਾ ਰਿਕਾਰਡ ਬਹੁਤ ਵਧੀਆ ਹੈ ਜੋ ਸਮੇਂ ਸਿਰ ਆਪਣਾ ਟੈਕਸ ਅਦਾ ਕਰ ਰਹੇ ਹਨ। ਉਨ੍ਹਾਂ ਸਭ ਨੂੰ ਪ੍ਰੇਸ਼ਾਨੀਆਂ ਤੋਂ ਬਚਣ ਲਈ 15 ਸਤੰਬਰ ਤੱਕ ਬਣਦੀ ਟੈਕਸ ਦੀ ਰਕਮ ਜਮ੍ਹਾਂ ਕਰਵਾਉਣ ਲਈ ਕਿਹਾ। ਅੱਜ ਦੀ ਮੀਟਿੰਗ ਬੜ੍ਹੇ ਵਧੀਆ ਮਾਹੌਲ ਵਿਚ ਹੋਈ। ਇਸ ਮੌਕੇ ਇੰਸਪੈਕਟਰ ਕਰਮਜੀਤ ਸਿੰਘ, ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਨਾਨਕ ਸਕੂਲ ਦੋਰਾਹਾ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਦੌਲਤਪੁਰ ਦੇ ਦੰਗਲ ਮੇਲੇ ਦੀ ਝੰਡੀ ਦਿਨੇਸ਼ ਗੁਲੀਆ ਨੇ ਜਿੱਤੀ ਵਿਧਾਇਕ ਦਿਆਲਪੁਰਾ, ਪਰਮਜੀਤ ਢਿੱਲੋਂ ਅਤੇ ਰਾਜਾ ਗਿੱਲ ਨੇ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।