03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਅਵਾਰਾ ਕੁੱਤਿਆਂ ਨੇ 5 ਵਿਅਕਤੀਆਂ ਨੂੰ ਬਣਾਇਆ ਸ਼ਿਕਾਰ ਪਿੰਡ ਇਰਾਕ ’ਚ ਮਾਸੂਮ ਬੱਚੇ ਤੇ ਉਸ ਦੀ ਮਾਂ ਨੂੰ ਵੱਢਿਆ

ਮਾਛੀਵਾੜਾ ਸਾਹਿਬ, 2 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਇਲਾਕੇ ਵਿਚ ਆਵਾਰਾ ਕੁੱਤਿਆਂ ਦਾ ਆਤੰਕ ਦਿਨ ਬ ਦਿਨ ਵਧਦਾ ਹੀ ਜਾ ਰਿਹਾ ਹੈ ਅਤੇ ਨੇੜਲੇ ਪਿੰਡ ਇਰਾਕ ਵਿਚ ਇਨ੍ਹਾਂ ਕੁੱਤਿਆਂ ਨੇ ਇੱਕ ਦਿਨ ਵਿਚ 5 ਵਿਅਕਤੀਆਂ ਨੂੰ ਵੱਢ ਕੇ ਜ਼ਖ਼ਮੀ ਕਰ ਦਿੱਤਾ। ਮਾਛੀਵਾੜਾ ਵਿਖੇ ਇਲਾਜ ਲਈ ਆਇਆ ਮਾਸੂਮ ਬੱਚਾ ਅਮਨ 3 ਸਾਲ ਅਤੇ ਉਸ ਦੀ ਮਾਤਾ ਮਮਤਾ ਨੇ ਦੱਸਿਆ ਕਿ ਉਸ ਦਾ ਲੜਕਾ ਘਰ ਦੇ ਬਾਹਰ ਖੇਡ ਰਿਹਾ ਸੀ ਕਿ ਅਚਾਨਕ ਇੱਕ ਕੁੱਤੇ ਨੇ ਉਸ ਉੱਪਰ ਹਮਲਾ ਕਰ ਦਿੱਤਾ।

ਇਲਾਜ ਅਧੀਨ ਬੱਚੇ ਅਮਨ ਨਾਲ ਉਸ ਦੀ ਮਾਤਾ ਮਮਤਾ। ਤਸਵੀਰ : ਰਾਜਦੀਪ ਅਲਬੇਲਾ 03-09-2026
ਮਾਛੀਵਾੜਾ ਸਾਹਿਬ, 2 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਇਲਾਕੇ ਵਿਚ ਆਵਾਰਾ ਕੁੱਤਿਆਂ ਦਾ ਆਤੰਕ ਦਿਨ ਬ ਦਿਨ ਵਧਦਾ ਹੀ ਜਾ ਰਿਹਾ ਹੈ ਅਤੇ ਨੇੜਲੇ ਪਿੰਡ ਇਰਾਕ ਵਿਚ ਇਨ੍ਹਾਂ ਕੁੱਤਿਆਂ ਨੇ ਇੱਕ ਦਿਨ ਵਿਚ 5 ਵਿਅਕਤੀਆਂ ਨੂੰ ਵੱਢ ਕੇ ਜ਼ਖ਼ਮੀ ਕਰ ਦਿੱਤਾ। ਮਾਛੀਵਾੜਾ ਵਿਖੇ ਇਲਾਜ ਲਈ ਆਇਆ ਮਾਸੂਮ ਬੱਚਾ ਅਮਨ 3 ਸਾਲ ਅਤੇ ਉਸ ਦੀ ਮਾਤਾ ਮਮਤਾ ਨੇ ਦੱਸਿਆ ਕਿ ਉਸ ਦਾ ਲੜਕਾ ਘਰ ਦੇ ਬਾਹਰ ਖੇਡ ਰਿਹਾ ਸੀ ਕਿ ਅਚਾਨਕ ਇੱਕ ਕੁੱਤੇ ਨੇ ਉਸ ਉੱਪਰ ਹਮਲਾ ਕਰ ਦਿੱਤਾ। ਕੁੱਤਾ ਉਸ ਦੇ ਬੱਚੇ ਦਾ ਸਿਰ ਨੋਚ ਨੋਚ ਕੇ ਖਾ ਗਿਆ ਅਤੇ ਜਦੋਂ ਰੌਲਾ ਪੈਣ ਤੇ ਉਹ ਬਾਹਰ ਆ ਕੇ ਆਪਣੇ ਬੱਚੇ ਨੂੰ ਬਚਾਉਣ ਲੱਗੀ ਤਾਂ ਉਸ ‘ਤੇ ਕੁੱਤੇ ਨੇ ਹਮਲਾ ਕਰਦਿਆਂ ਬੁਰੀ ਤਰ੍ਹਾਂ ਵੱਢਿਆ। ਡਾਕਟਰਾਂ ਵਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਸੀ ਕਿ ਇਸ ਦੌਰਾਨ ਪਿੰਡ ਦੀ ਇੱਕ ਹੋਰ ਲੜਕੀ ਹਿਨਾ ਆਈ ਜਿਸ ਨੂੰ ਵੀ ਕੁੱਤੇ ਨੇ ਆਪਣਾ ਸ਼ਿਕਾਰ ਬਣਾਇਆ ਸੀ। ਮਾਛੀਵਾੜਾ ਹਸਪਤਾਲ ਵਿਚ ਤਾਇਨਾਤ ਸਟਾਫ਼ ਨਰਸ ਹਰਮਿੰਦਰ ਕੌਰ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਪਿੰਡ ਇਰਾਕ ‘ਚੋਂ 5 ਮਾਮਲੇ ਕੁੱਤਿਆਂ ਦੇ ਵੱਢਣ ਵਾਲੇ ਆਏ ਹਨ ਜਿਸ ਵਿਚ ਨੈਣ ਕੁਮਾਰ (15), ਅਭੈ ਕੁਮਾਰ (35) ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਉਕਤ 5 ਮਰੀਜ਼ਾਂ ‘ਚੋਂ 2 ਦੀ ਹਾਲਤ ਨੂੰ ਗੰਭੀਰ ਦੇਖਦਿਆਂ ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੇਕਰ ਇਨ੍ਹਾਂ ਕੁੱਤਿਆਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਕੋਈ ਵੱਡਾ ਜਾਨੀ ਨੁਕਸਾਨ ਹੋ ਸਕਦਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅੱਜ ਇੱਕ ਦਿਨ ਵਿਚ ਹੀ ਪਿੰਡ ਇਰਾਕ ‘ਚੋਂ ਹੋਰਨਾਂ ਕਈ ਵਿਅਕਤੀਆਂ ਨੂੰ ਕੁੱਤਿਆਂ ਨੇ ਵੱਢਿਆ ਹੈ ਜੋ ਕਿ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਕਰਵਾ ਕੇ ਘਰਾਂ ਨੂੰ ਚਲੇ ਗਏ।
ਪਿਛਲੀ ਖ਼ਬਰ ਪੰਜਾਬ ਦੇ ਉੱਤਰੀ ਸਰਹੱਦੀ ਜ਼ਿਲ੍ਹਿਆਂ ’ ਚ 5 ਸਤੰਬਰ ਤੱਕ ਭਾਰੀ ਮੀਂਹ ਪੈਣ ਸੰਬੰਧੀ ਯੈਲੋ ਅਲਰਟ ਅਗਲੀ ਖ਼ਬਰ ਪਿੰਡ ਜਸਪਾਲੋਂ ਦੀ ਸੰਗਤ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।