03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਗੁੱਡਅਰਥ ਸਕੂਲ ਸਿਆੜ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਚਾਰ ਸੋਨੇ ਦੇ ਤਗਮੇ ਜਿੱਤੇ 10 ਵਿਦਿਆਰਥੀਆਂ ਦੀ ਰਾਜ ਪੱਧਰੀ ਹੋਣ ਵਾਲੇ ਖੇਡ ਮੁਕਾਬਲਿਆਂ ਲਈ ਚੋਣ

ਡੇਹਲੋਂ, 2 ਸਤੰਬਰ (ਅੰਮ੍ਰਿਤਪਾਲ ਸਿੰਘ ਕੈਲੇ)-ਗੁੱਡਅਰਥ ਕਾਨਵੈਂਟ ਸਕੂਲ ਸਿਆੜ ਦੇ ਵਿਦਿਆਰਥੀ ਵਿੱਦਿਅਕ ਖੇਤਰ ਦੇ ਨਾਲ-ਨਾਲ ਖੇਡਾਂ ਦੇ ਵਿਚ ਵੀ ਨਿਰੰਤਰ ਮੱਲ੍ਹਾਂ ਮਾਰਦੇ ਰਹਿੰਦੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਬਾਕਸਿੰਗ ਮੁਕਾਬਲਿਆਂ ਵਿਚ ਜਸਨੂਰ ਸਿੰਘ ਅੰਡਰ-14 ਸਾਲ, ਗੁਰਮਨ ਸਿੰਘ ਅੰਡਰ-17 ਸਾਲ, ਪਾਵਰ ਲਿਫ਼ਟਿੰਗ ਵਿਚ ਹਰਨੂਰ ਸਿੰਘ ਚੀਮਾ ਅਤੇ ਕਰਾਟੇ ਵਿਚ ਜੈਵੀਰ ਸਿੰਘ ਨੇ ਪਹਿਲਾ ਸਥਾਨ ਹਾਸਲ ਕਰ ਕੇ ਸੋਨ ਤਗਮਾ ਪ੍ਰਾਪਤ ਕੀਤਾ।

ਅਜੀਤ ਡੈਸਕ 03-09-2026
ਡੇਹਲੋਂ, 2 ਸਤੰਬਰ (ਅੰਮ੍ਰਿਤਪਾਲ ਸਿੰਘ ਕੈਲੇ)-ਗੁੱਡਅਰਥ ਕਾਨਵੈਂਟ ਸਕੂਲ ਸਿਆੜ ਦੇ ਵਿਦਿਆਰਥੀ ਵਿੱਦਿਅਕ ਖੇਤਰ ਦੇ ਨਾਲ-ਨਾਲ ਖੇਡਾਂ ਦੇ ਵਿਚ ਵੀ ਨਿਰੰਤਰ ਮੱਲ੍ਹਾਂ ਮਾਰਦੇ ਰਹਿੰਦੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਬਾਕਸਿੰਗ ਮੁਕਾਬਲਿਆਂ ਵਿਚ ਜਸਨੂਰ ਸਿੰਘ ਅੰਡਰ-14 ਸਾਲ, ਗੁਰਮਨ ਸਿੰਘ ਅੰਡਰ-17 ਸਾਲ, ਪਾਵਰ ਲਿਫ਼ਟਿੰਗ ਵਿਚ ਹਰਨੂਰ ਸਿੰਘ ਚੀਮਾ ਅਤੇ ਕਰਾਟੇ ਵਿਚ ਜੈਵੀਰ ਸਿੰਘ ਨੇ ਪਹਿਲਾ ਸਥਾਨ ਹਾਸਲ ਕਰ ਕੇ ਸੋਨ ਤਗਮਾ ਪ੍ਰਾਪਤ ਕੀਤਾ। ਕਰਾਟੇ ਵਿਚ ਜਪਜੀਤ ਸਿੰਘ ਅੰਡਰ-19 ਸਾਲ ਨੇ ਦੂਜਾ ਸਥਾਨ ਹਾਸਲ ਕੀਤਾ। ਕਰਾਟੇ, ਕਿੱਕ ਬਾਕਸਿੰਗ (ਲੜਕੀਆਂ) ਵਿਚ ਤੇਜਿੰਦਰਜੋਤ ਕੌਰ, ਕਿੱਕ ਬਾਕਸਿੰਗ ਲੜਕੇ ਜੈਵੀਰ ਸਿੰਘ , ਟੱਗ-ਅੋਫ-ਵਾਰ ਅੰਡਰ-17 ਲੜਕੇ, ਸਵਿਮਿੰਗ ਅੰਡਰ-17 ਸਾਲ ਲੜਕੇ, ਕਬੱਡੀ ਅੰਡਰ-17 ਲੜਕਿਆਂ ਨੇ ਤੀਜਾ ਸਥਾਨ ਹਾਸਿਲ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚੋਂ 10 ਵਿਦਿਆਰਥੀਆਂ ਦੀ ਰਾਜ ਪੱਧਰੀ ਹੋਣ ਵਾਲੇ ਖੇਡ ਮੁਕਾਬਲਿਆਂ ਲਈ ਚੋਣ ਹੋਈ। ਇਨ੍ਹਾਂ ਖੇਡਾਂ ਵਿਚ ਕੀਤੀਆਂ ਪ੍ਰਾਪਤੀਆਂ ਲਈ ਸਕੂਲ ਦੇ ਚੇਅਰਮੈਨ ਅਮਰਜੀਤ ਸਿੰਘ ਸਿੱਧੂ, ਵਾਈਸ ਚੇਅਰਮੈਨ ਪ੍ਰੋ. ਗੁਰਮੁਖ ਸਿੰਘ ਗੋਮੀ ਅਤੇ ਪ੍ਰਦੀਪ ਸੇਠੀ ਸਮੇਤ ਵਲੋਂ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਸਕੂਲ ਪ੍ਰਿੰਸੀਪਲ ਨਵੀਨ ਬਾਂਸਲ ਨੇ ਇਨ੍ਹਾਂ ਜਿੱਤਾਂ ਦਾ ਸਿਹਰਾ ਸਕੂਲ ਦੇ ਖੇਡ ਵਿਭਾਗ ਦੇ ਮਿਹਨਤੀ ਸਟਾਫ਼ ਜਸਵੰਤ ਸਿੰਘ ਪੰਨੂ, ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ, ਵਰਿੰਦਰਪਾਲ ਸਿੰਘ, ਵਿਸਕੀ ਸਿੰਘ, ਅਜੇਪਾਲ ਸਿੰਘ ਅਤੇ ਮਨਪ੍ਰੀਤ ਸਿੰਘ ਸਮੇਤ ਨੂੰ ਦਿੱਤਾ।
ਪਿਛਲੀ ਖ਼ਬਰ ਡੀ. ਪੀ. ਐੱਸ. ਪਲੇਅ-ਵੇ ਦੇ ਬੱਚਿਆਂ ਲਈ ਡੀ. ਪੀ. ਐੱਸ. ਖੰਨਾ ਦੀ ਮਨੋਰੰਜਕ ਵਿਦਿਅਕ ਯਾਤਰਾ ਕਰਵਾਈ ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਵਿਦਿਆਰਥੀ ਪ੍ਰਦਰਸ਼ਨ ਨਾਲ ਸੰਬੰਧਿਤ ਸਾਰੀਆਂ ਐਫ. ਆਈ. ਆਰ. ਰੱਦ ਕਰਨ ਦਾ ਫੈਸਲਾ ਸਹੀ ਤੇ ਸ਼ਲਾਘਾਯੋਗ -ਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।