ਮਾਵਾਂ-ਭੈਣਾਂ ਦੇ ਸਨਮਾਨ ਤੇ ਆਰਥਿਕ ਸਵੈ-ਨਿਰਭਰਤਾ ਲਈ ਮਾਨ ਸਰਕਾਰ ਦਾ ਉਪਰਾਲਾ ਸ਼ਲਾਘਾਯੋਗ-ਇੰਦਰਜੀਤ ਸਿੰਘ ਮਾਨ
ਭਾਈਰੂਪਾ, 31 ਅਕਤੂਬਰ (ਵਰਿੰਦਰ ਲੱਕੀ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ‘ਮਾਵਾਂ-ਧੀਆਂ ਸਤਿਕਾਰ ਰਾਸ਼ੀ’ ਯੋਜਨਾ ਨੂੰ ਲੈ ਕੇ ਹਲਕਾ ਰਾਮਪੁਰਾ ਫੂਲ ਦੇ ਬਲਾਕ ਭਾਈਰੂਪਾ ਵਿਖੇ ਸਖੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਸਖੀਆਂ ਨਾਲ ਸਿੱਧੀ ਗੱਲਬਾਤ ਕਰਦਿਆਂ ਯੋਜਨਾ ਦੇ ਲਾਗੂਕਰਨ ਅਤੇ ਮਾਵਾਂ-ਭੈਣਾਂ ਦੇ ਬੈਂਕ ਖਾਤਿਆਂ ਵਿਚ ਰਾਸ਼ੀ ਪਹੁੰਚਣ ਸਬੰਧੀ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਸ
ਸਖੀਆਂ ਮਾਲ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਚੇਅਰਮੈਨ ਇੰਦਰਜੀਤ ਸਿੰਘ ਮਾਨ । ਅਜੀਤ ਤਸਵੀਰ
01-11-2026
ਭਾਈਰੂਪਾ, 31 ਅਕਤੂਬਰ (ਵਰਿੰਦਰ ਲੱਕੀ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ‘ਮਾਵਾਂ-ਧੀਆਂ ਸਤਿਕਾਰ ਰਾਸ਼ੀ’ ਯੋਜਨਾ ਨੂੰ ਲੈ ਕੇ ਹਲਕਾ ਰਾਮਪੁਰਾ ਫੂਲ ਦੇ ਬਲਾਕ ਭਾਈਰੂਪਾ ਵਿਖੇ ਸਖੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਸਖੀਆਂ ਨਾਲ ਸਿੱਧੀ ਗੱਲਬਾਤ ਕਰਦਿਆਂ ਯੋਜਨਾ ਦੇ ਲਾਗੂਕਰਨ ਅਤੇ ਮਾਵਾਂ-ਭੈਣਾਂ ਦੇ ਬੈਂਕ ਖਾਤਿਆਂ ਵਿਚ ਰਾਸ਼ੀ ਪਹੁੰਚਣ ਸਬੰਧੀ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਹਾਸਲ ਕੀਤੀ। ਮੀਟਿੰਗ ਦੌਰਾਨ ਸਖੀਆਂ ਨੇ ਚੇਅਰਮੈਨ ਮਾਨ ਦੇ ਧਿਆਨ ਵਿਚ ਲਿਆਂਦਾ ਕਿ ਕੁਝ ਮਾਵਾਂ-ਭੈਣਾਂ ਤੇ ਸਖੀਆਂ ਦੇ ਬੈਂਕ ਖਾਤਿਆਂ ਵਿਚ ਅਜੇ ਤੱਕ ਸਤਿਕਾਰ ਰਾਸ਼ੀ ਨਹੀਂ ਪਹੁੰਚੀ ਤੇ ਕੁਝ ਖਾਤਿਆਂ ਸਬੰਧੀ ਤਕਨੀਕੀ ਤੇ ਹੋਰ ਮੁਸ਼ਕਿਲਾਂ ਆ ਰਹੀਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ਇਨ੍ਹਾਂ ਸਮੱਸਿਆਵਾਂ ਦਾ ਜਲਦੀ ਹੱਲ ਕਰਵਾਇਆ ਜਾਵੇ। ਇਸ ਮੌਕੇ ਚੇਅਰਮੈਨ ਮਾਨ ਨੇ ਕਿਹਾ ਕਿ ਬੈਂਕ ਖਾਤਿਆਂ ਨਾਲ ਸਬੰਧਤ ਜਿਹੜੀਆਂ ਵੀ ਮੁਸ਼ਕਿਲਾਂ ਸਾਹਮਣੇ ਆਈਆਂ ਹਨ, ਉਨ੍ਹਾਂ ਨੂੰ ਸਬੰਧਤ ਵਿਭਾਗਾਂ ਦੇ ਧਿਆਨ ਵਿਚ ਲਿਆ ਕੇ ਜਲਦ ਹੱਲ ਕਰਵਾਉਣ ਲਈ ਯਤਨ ਕੀਤੇ ਜਾਣਗੇ। ਇਸ ਮੌਕੇ ਮਹਿਲ ਾ ਕਮਿਸ਼ਨ ਮੈਂਬਰ ਸਰਪੰਚ ਸੁਨੀਤਾ ਰਾਣੀ, ਸਰਪੰਚ ਸ਼ਗਨਪ੍ਰੀਤ ਕੌਰ ਬਲਾਕ ਪ੍ਰਧਾਨ, ਐਡਵੋਕੇਟ ਅਸ਼ਵਨੀ ਜੌੜਾ ਸੀਨੀਅਰ ਆਪ ਆਗੂ, ਸਰਬਜੀਤ ਸਿੰਘ ਭੁੱਲਰ ਕੋਲੋਕੇ, ਜਗਸੀਰ ਸਿੰਘ ਸ਼ੀਰਾ ਬਲਾਕ ਪ੍ਰਧਾਨ, ਸੁਖਵਿੰਦਰ ਸਿੰਘ ਜਵੰਦਾ ਸੋਸ਼ਲ ਮੀਡੀਆ ਜ਼ੋਨ ਇੰਚਾਰਜ, ਅਮਨਦੀਪ ਪਿਪਲੀ ਸੋਸ਼ਲ ਮੀਡੀਆ ਹਲਕਾ ਕੋਆਰਡੀਨੇਟਰ, ਮਨੀ ਬਰਾੜ, ਗੁਰਮੀਤ ਸਿੰਘ, ਸਰਪੰਚ ਰੇਸ਼ਮ ਸਿੰਘ ਰਾਜਗੜ੍ਹ ਖੁਰਦ, ਮੈਂਗਲ ਸਿੰਘ ਪ੍ਰਧਾਨ, ਬਲਵੰਤ ਸਿੰਘ, ਗੋਰਾ ਸਿੰਘ ਸਰਪੰਚ ਰਾਈਆ, ਜਗਜੀਤ ਸਿੰਘ ਮਹਿਰਾਜ, ਬਲਜਿੰਦਰ ਸਿੰਘ ਕੋਲੋਕੇ ਤੇ ਵੱਡੀ ਗਿਣਤੀ ਵਿਚ ਸਖੀਆਂ ਨੇ ਭਾਗ ਲਿਆ ।