23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਰਾਮਲੀਲ੍ਹਾ ਦੇ ਆਖ਼ਰੀ ਦਿਨ ਦਾ ਉਦਘਾਟਨ ਜਸਕਰਨ ਬਾਂਸਲ ਉਰਫ਼ ਜੱਸੀ ਬਾਬਾ ਨੇ ਰਿਬਨ ਕੱਟ ਕੇ ਕੀਤਾ

ਰਾਮਪੁਰਾ ਫੂਲ, 22 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)- ਸਥਾਨਕ ਗੀਤਾ ਭਵਨ ਵਿਖੇ ਭਗਵਾਨ ਰਾਮ ਚੰਦਰ ਦੇ ਜੀਵਨ ’ਤੇ ਆਧਾਰਿਤ ਰਾਮਲੀਲ੍ਹਾ ਦਾ ਮੰਚਨ ਬੜੀ ਹੀ ਧੂਮਧਾਮ ਨਾਲ ਕਰਵਾਇਆ ਗਿਆ। ਸ਼ਹਿਰ ਦੀ ਨਾਮਵਰ ਸਮਾਜਿਕ ਤੇ ਧਾਰਮਿਕ ਸੰਸਥਾ ਨਵ ਭਾਰਤ ਕਲਾ ਮੰਚ ਦੇ ਪ੍ਰਧਾਨ ਸੁਰਿੰਦਰ ਧੀਰ ਦੀ ਅਗਵਾਈ ਵਿਚ ਕਰਵਾਈ ਗਈ ਰਾਮਲੀਲ੍ਹਾ ਦੇ ਆਖ਼ਰੀ ਦਿਨ ਦੀ ਸ਼ੁਰੂਆਤ ਮੰਚ ਦੇ ਚੇਅਰਮੈਨ ਜਸਕਰਨ ਬਾਂਸਲ ਉਰਫ਼ ਜੱਸੀ ਬਾਬਾ ਨੇ ਰੀਬਨ ਕੱਟ ਕੇ ਕੀਤੀ।

ਅਜੀਤ ਡੈਸਕ 23-10-2026
ਰਾਮਪੁਰਾ ਫੂਲ, 22 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)- ਸਥਾਨਕ ਗੀਤਾ ਭਵਨ ਵਿਖੇ ਭਗਵਾਨ ਰਾਮ ਚੰਦਰ ਦੇ ਜੀਵਨ ’ਤੇ ਆਧਾਰਿਤ ਰਾਮਲੀਲ੍ਹਾ ਦਾ ਮੰਚਨ ਬੜੀ ਹੀ ਧੂਮਧਾਮ ਨਾਲ ਕਰਵਾਇਆ ਗਿਆ। ਸ਼ਹਿਰ ਦੀ ਨਾਮਵਰ ਸਮਾਜਿਕ ਤੇ ਧਾਰਮਿਕ ਸੰਸਥਾ ਨਵ ਭਾਰਤ ਕਲਾ ਮੰਚ ਦੇ ਪ੍ਰਧਾਨ ਸੁਰਿੰਦਰ ਧੀਰ ਦੀ ਅਗਵਾਈ ਵਿਚ ਕਰਵਾਈ ਗਈ ਰਾਮਲੀਲ੍ਹਾ ਦੇ ਆਖ਼ਰੀ ਦਿਨ ਦੀ ਸ਼ੁਰੂਆਤ ਮੰਚ ਦੇ ਚੇਅਰਮੈਨ ਜਸਕਰਨ ਬਾਂਸਲ ਉਰਫ਼ ਜੱਸੀ ਬਾਬਾ ਨੇ ਰੀਬਨ ਕੱਟ ਕੇ ਕੀਤੀ। ਇਸੇ ਹੀ ਤਰ੍ਹਾਂ ਦੁਸਹਿਰਾ ਉਤਸਵ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਸਟੇਡੀਅਮ (ਸੂਏ ਵਾਲਾ) ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਰਾਮਪੁਰਾ ਫੂਲ ਬਲਕਾਰ ਸਿੰਘ ਸਿੱਧੂ ਸ਼ਾਮਿਲ ਹੋਏ। ਦੁਸਹਿਰਾ ਗਰਾਊਂਡ ਵਿਚ ਦਰਸ਼ਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਰਾਮਲੀਲਾ ਦੌਰਾਨ ਰਾਜ-ਤਿਲਕ ਦੇ ਮੰਚਨ ਦੌਰਾਨ ਰਾਮ ਦੀ ਭੂਮਿਕਾ ਪ੍ਰਮੋਦ ਵਰਮਾ, ਲਕਸ਼ਮਣ ਹਰਦੀਪ ਚਹਿਲ, ਹਨੂੰਮਾਨ ਦੀ ਭੂਮਿਕਾ ਆਰਿਅਨ ਸ਼ਰਮਾ ਨੇ ਨਿਭਾਈ। ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੁਰਿੰਦਰ ਧੀਰ ਤੇ ਰਵੀ ਕਾਂਸਲ ਨੇ ਬਾਖ਼ੂਬੀ ਨਿਭਾਈ। ਸਮਾਗਮ ਦੌਰਾਨ ਜਿੱਥੇ ਮੰਚ ਦੇ ਕਲਾਕਾਰਾਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕਰ ਦਰਸ਼ਕਾਂ ਦਾ ਮਨ ਮੋਹਿਆ ਗਿਆ, ਉੱਥੇ ਰਾਮਲੀਲਾ ਦੇ ਮੰਚਨ ਦੌਰਾਨ ਰੋਲ ਅਦਾ ਕਰਨ ਵਾਲੇ ਕਲਾਕਾਰਾਂ ਤੇ ਵੱਖ -ਵੱਖ ਖੇਤਰਾਂ ਵਿਚ ਭੂਮਿਕਾ ਨਿਭਾਉਣ ਵਾਲੇ ਵਿਅਕਤੀਆਂ ਨੂੰ ਉਪਹਾਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਤੇ ਮੰਚ ਦੇ ਚੇਅਰਮੈਨ ਜਸਕਰਨ ਬਾਂਸਲ ਉਰਫ਼ ਜੱਸੀ ਬਾਬਾ ਨੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਕਾਰਜ ਸਫਲਤਾਪੂਰਵਕ ਪੂਰਾ ਹੋ ਸਕਿਆ।
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਹੱਕ ’ਚ ਮਹਿਮਾ ਸਰਕਾਰੀ ਵਿਖੇ ਮੋਮਬੱਤੀ ਮਾਰਚ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਦੇ ਖਿਡਾਰੀਆਂ ਨੇ ਖੇਡਾਂ ’ਚ ਮਾਰੀਆਂ ਮੱਲਾਂ 27 ਵਿਦਿਆਰਥੀਆਂ ਦੀ ਸਟੇਟ ਪੱਧਰ ਚੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।