03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਬਜ਼ੁਰਗਾਂ ਦੀ ਸੇਵਾ ਸਾਡਾ ਨੈਤਿਕ ਫਰਜ਼ - ਡਾ. ਸ਼ੈਲੀ ਅਰੋੜਾ

ਬਾਲਿਆਂਵਾਲੀ, 2 ਅਕਤੂਬਰ (ਕੁਲਦੀਪ ਮਤਵਾਲਾ)-ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਕੌਸ਼ਲ ਦੇ ਨਿਰਦੇਸ਼ਾਂ ਤਹਿਤ ਐਸ.

ਅਜੀਤ ਡੈਸਕ 03-10-2026
ਬਾਲਿਆਂਵਾਲੀ, 2 ਅਕਤੂਬਰ (ਕੁਲਦੀਪ ਮਤਵਾਲਾ)-ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਕੌਸ਼ਲ ਦੇ ਨਿਰਦੇਸ਼ਾਂ ਤਹਿਤ ਐਸ.ਐਮ.ਓ ਡਾ. ਸ਼ੈਲੀ ਅਰੋੜਾ ਦੀ ਅਗਵਾਈ ਹੇਠ ਬਲਾਕ ਬਾਲਿਆਂਵਾਲੀ ਦੀਆਂ ਸਾਰੀਆਂ ਸਿਹਤ ਸੰਸਥਾਵਾਂ ’ਚ ਵਿਸ਼ਵ ਬਜ਼ੁਰਗ ਦਿਵਸ ਮੌਕੇ ਵਿਸ਼ੇਸ਼ ਕੈਂਪ ਲਗਾਏ ਗਏ। ਡਾ. ਸ਼ੈਲੀ ਅਰੋੜਾ ਨੇ ਕਿਹਾ ਕਿ ਬਜ਼ੁਰਗ ਸਮਾਜ ਦਾ ਕੀਮਤੀ ਧਨ ਹਨ, ਉਨ੍ਹਾਂ ਦੀ ਸੇਵਾ ਤੇ ਦੇਖਭਾਲ ਸਾਡਾ ਨੈਤਿਕ ਫ਼ਰਜ਼ ਹੈ। ਉਨ੍ਹਾਂ ਕਿਹਾ ਬਜ਼ੁਰਗਾਂ ਨੂੰ ਸਮੇਂ-ਸਮੇਂ ਸਿਹਤ ਜਾਂਚ, ਸੰਤੁਲਿਤ ਭੋਜਨ, ਕਸਰਤ ਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣੀ ਚਾਹੀਦੀ ਹੈ। ਸਿਹਤ ਵਿਭਾਗ ਵਲੋਂ ਐਨ.ਪੀ.ਐਚ.ਸੀ.ਈ ਪ੍ਰੋਗਰਾਮ ਤਹਿਤ ਬਜ਼ੁਰਗਾਂ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਕੈਂਪਾਂ ਦੌਰਾਨ ਬਲੱਡ ਪ੍ਰੈਸ਼ਰ, ਸ਼ੂਗਰ ਤੇ ਹੋਰ ਬਿਮਾਰੀਆਂ ਦੀ ਜਾਂਚ ਕੀਤੀ ਗਈ। ਸੀ.ਐਚ.ਓ ਤੇ ਸਿਹਤ ਕਰਮੀਆਂ ਨੇ ਬਿਮਾਰੀਆਂ ਦੀ ਰੋਕਥਾਮ, ਮਾਨਸਿਕ ਸਿਹਤ ਤੇ ਦਵਾਈਆਂ ਸੰਬੰਧੀ ਜਾਗਰੂਕ ਕੀਤਾ। ਇਸ ਮੌਕੇ ਆਸ਼ਾ ਵਰਕਰਾਂ ਸਮੇਤ ਵੱਡੀ ਗਿਣਤੀ ’ਚ ਬਜ਼ੁਰਗ ਹਾਜ਼ਰ ਸਨ।
ਪਿਛਲੀ ਖ਼ਬਰ ਐੱਸ.ਸੀ./ਐੱਸ.ਟੀ. ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀ ਮੁੜ ਗਠਿਤ ਫੋਰਮ ’ਚ ਕਿਰਨਜੀਤ ਗਹਿਰੀ ਵਲੋਂ ਸ਼ਮੂਲੀਅਤ ਅਗਲੀ ਖ਼ਬਰ ਹਲਕੇ ਦੇ ਖਾਲਾਂ-ਮੋਘਿਆਂ ਦੀ ਮੁੜ ਉਸਾਰੀ ਲਈ ਫੰਡਾਂ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।