29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਪਿੰਡ ਸੰਧੂ ਖੁਰਦ ਵਿਖੇ ਖ਼ੂਨਦਾਨ ਕੈਂਪ ਲਗਾਇਆ

ਭਾਈਰੂਪਾ, 28 ਸਤੰਬਰ (ਵਰਿੰਦਰ ਲੱਕੀ)-ਲਾਗਲੇ ਪਿੰਡ ਸੰਧੂ ਖੁਰਦ ਵਿਖੇ ਸਹਾਰਾ ਜਨ ਸੇਵਾ ਕਲੱਬ, ਪਿੰਡ ਦੀ ਪੰਚਾਇਤ ਤੇ ਨਗਰ ਨਿਵਾਸੀਆਂ ਵਲੋਂ ਬੀ ਡੀ ਸੀ ਰਾਮਪੁਰਾ ਦੇ ਸਹਿਯੋਗ ਨਾਲ ਸਵ: ਹਜ਼ਾਰੀ ਲਾਲ ਬਾਂਸਲ ਦੇ ਜਨਮ ਦਿਨ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਸੁਨੀਲ ਬਾਂਸਲ ਵਲੋਂ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਪਰਵਿਦਰ ਸਿੰਘ ਸੂਚ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਚੇਰੀਟੇਬਲ ਹੈਲਥ ਕੇਅਰ ਸੁਸਾਇਟੀ ਬਲੱਡ ਸੈਂਟਰ ਸੰਗਰੂਰ ਦੀ ਟੀਮ ਵਲੋਂ 18 ਯੂਨਿਟ ਖੂਨ ਇਕੱਤਰ ਕੀਤਾ ਗਿਆ।

ਅਜੀਤ ਡੈਸਕ 29-09-2026
ਭਾਈਰੂਪਾ, 28 ਸਤੰਬਰ (ਵਰਿੰਦਰ ਲੱਕੀ)-ਲਾਗਲੇ ਪਿੰਡ ਸੰਧੂ ਖੁਰਦ ਵਿਖੇ ਸਹਾਰਾ ਜਨ ਸੇਵਾ ਕਲੱਬ, ਪਿੰਡ ਦੀ ਪੰਚਾਇਤ ਤੇ ਨਗਰ ਨਿਵਾਸੀਆਂ ਵਲੋਂ ਬੀ ਡੀ ਸੀ ਰਾਮਪੁਰਾ ਦੇ ਸਹਿਯੋਗ ਨਾਲ ਸਵ: ਹਜ਼ਾਰੀ ਲਾਲ ਬਾਂਸਲ ਦੇ ਜਨਮ ਦਿਨ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਸੁਨੀਲ ਬਾਂਸਲ ਵਲੋਂ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਪਰਵਿਦਰ ਸਿੰਘ ਸੂਚ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਚੇਰੀਟੇਬਲ ਹੈਲਥ ਕੇਅਰ ਸੁਸਾਇਟੀ ਬਲੱਡ ਸੈਂਟਰ ਸੰਗਰੂਰ ਦੀ ਟੀਮ ਵਲੋਂ 18 ਯੂਨਿਟ ਖੂਨ ਇਕੱਤਰ ਕੀਤਾ ਗਿਆ। ਖੂਨਦਾਨੀਆਂ ਦੀ ਹੌਸਲਾ ਅਫ਼ਜਾਈ ਵਜੋਂ ਪਿੰਡ ਦੀ ਪੰਚਾਇਤ ਵਲੋਂ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। ਪਰਵਿੰਦਰ ਸੂਚ ਨੇ ਦੱਸਿ ਆ ਕਿ ਸਵ: ਹਜ਼ਾਰੀ ਲਾਲ ਬਾਂਸਲ ਵਲੋਂ ਚਲਾਈ ਲਹਿਰ ਦਾ ਹੀ ਨਤੀਜਾ ਹੈ ਕਿ ਰਾਮਪੁਰਾ ਫੂਲ ਦਾ ਨਾਮ ਖੂਨਦਾਨੀਆਂ ਵਜੋਂ ਪੂਰੇ ਏਸ਼ੀਆ ’ਚ ਪਹਿਲੇ ਨੰਬਰ ’ਤੇ ਲਿਆ ਜਾਂਦਾ ਹੈ ਜੋ ਕਿ ਅੱਜ ਵੀ ਜਾਰੀ ਹੈ। ਕੈਂਪ ਦੀ ਸਫ਼ਲਤਾ ਪਿਛੇ ਸਟੇਟ ਐਵਾਰਡੀ ਪਵਨ ਮਹਿਤਾ, ਜਸਵਿੰਦਰ ਸਿੰਘ ਢਿੱਲੋਂ, ਮਨਮਿੰਦਰ ਸਿੰਘ ਸੈਕਟਰੀ, ਗਗਨ ਸਰਪੰਚ, ਗੁਰਮੀਤ ਸਿੰਘ ਬਦੇਸ਼ਾਂ, ਜਗਸੀਰ ਸਿੰਘ ਪ੍ਰਧਾਨ, ਬੱਬੂ ਸੰਘੇੜਾ, ਡਾਕਟਰ ਵਿੱਕੀ, ਲਾਭ ਸਿੰਘ, ਮਹਿੰਦਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।
ਪਿਛਲੀ ਖ਼ਬਰ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਜਾਗਰੂਕਤਾ ਜ਼ਰੂਰੀ- ਐਸ.ਡੀ.ਐਮ. ਫੂਲ ਅਗਲੀ ਖ਼ਬਰ ਰੇਲਵੇ ਚੌਕ ’ਚ ਦੇਰ ਰਾਤ ਸਥਾਨਕ ਪੁਲਿਸ ਵਲੋਂ ਨਾਕਾਬੰਦੀ-15 ਵਾਹਨਾਂ ਦੇ ਚਲਾਨ ਕੱਟੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।