25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਨਾਟਿਅਮ ਨੈਸ਼ਨਲ ਥੀਏਟਰ ਫ਼ੈਸਟੀਵਲ ਦੀ ਬਲਵੰਤ ਗਾਰਗੀ ਆਡੀਟੋਰੀਅਮ ’ਚ ਸ਼ੁਰੂਆਤ ਕੱਲ੍ਹ ਤੋਂ

ਬਠਿੰਡਾ, 24 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਦੇ ਰੰਗਮੰਚ ਗਰੁੱਪ ‘ਨਾਟਿਅਮ’ ਵਲੋਂ ਕਰਵਾਇਆ ਜਾਣ ਵਾਲਾ 15ਵਾਂ ਨਾਟਿਅਮ ਨੈਸ਼ਨਲ ਥੀਏਟਰ ਫ਼ੈਸਟੀਵਲ ਕੱਲ੍ਹ 26 ਸਤੰਬਰ ਤੋਂ ਬਠਿੰਡਾ ਦੇ ਬਲਵੰਤ ਗਾਰਗੀ ਆਡੀਟੋਰੀਅਮ ਵਿਚ ਸ਼ੁਰੂ ਹੋ ਰਿਹਾ ਹੈ, ਜੋ 10 ਅਕਤੂਬਰ ਤੱਕ ਲਗਾਤਾਰ 15 ਦਿਨ ਚੱਲੇਗਾ। ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਤੇ ਪ੍ਰਸਿੱਧ ਪੰਜਾਬੀ ਕਵੀ ਡਾ.

ਅਜੀਤ ਡੈਸਕ 25-09-2026
ਬਠਿੰਡਾ, 24 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਦੇ ਰੰਗਮੰਚ ਗਰੁੱਪ ‘ਨਾਟਿਅਮ’ ਵਲੋਂ ਕਰਵਾਇਆ ਜਾਣ ਵਾਲਾ 15ਵਾਂ ਨਾਟਿਅਮ ਨੈਸ਼ਨਲ ਥੀਏਟਰ ਫ਼ੈਸਟੀਵਲ ਕੱਲ੍ਹ 26 ਸਤੰਬਰ ਤੋਂ ਬਠਿੰਡਾ ਦੇ ਬਲਵੰਤ ਗਾਰਗੀ ਆਡੀਟੋਰੀਅਮ ਵਿਚ ਸ਼ੁਰੂ ਹੋ ਰਿਹਾ ਹੈ, ਜੋ 10 ਅਕਤੂਬਰ ਤੱਕ ਲਗਾਤਾਰ 15 ਦਿਨ ਚੱਲੇਗਾ। ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਤੇ ਪ੍ਰਸਿੱਧ ਪੰਜਾਬੀ ਕਵੀ ਡਾ. ਜਸਵੰਤ ਸਿੰਘ ਜ਼ਫ਼ਰ ਫ਼ੈਸਟੀਵਲ ਦਾ ਉੱਦਘਾਟਨ ਕਰਨਗੇ। ਇਸ ਸਬੰਧੀ ਨਾਟਿਅਮ ਪੰਜਾਬ ਦੇ ਮੁੱਖ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ, ਪ੍ਰਧਾਨ ਸੁਰਿੰਦਰ ਕੌਰ, ਡਾਇਰੈਕਟਰ ਕੀਰਤੀ ਕਿਰਪਾਲ, ਸਰਪ੍ਰਸਤ ਸੁਦਰਸ਼ਨ ਗੁਪਤਾ ਅਤੇ ਫ਼ੈਸਟੀਵਲ ਡਾਇਰੈਕਟਰ ਗੁਰਨੂਰ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਦੱਸਿਆ ਕਿ ਫ਼ੈਸਟੀਵਲ ਦੀ ਸ਼ੁਰੂਆਤ ਰਾਜਸਥਾਨ ਦੀ ਟੀਮ ਦੇ ਨਾਟਕ ‘12 ਐਂਗਰੀਮੈਨ’ ਨਾਲ ਹੋਵੇਗੀ। ਉਨ੍ਹਾਂ ਦੱਸਿਆ ਕਿ ਜਿੱਥੇ ਪਹਿਲਾਂ ਰਾਤ ਸਮੇਂ ਹੀ ਨਾਟਕਾਂ ਦਾ ਮੰਚਨ ਕੀਤਾ ਜਾਂਦਾ ਸੀ, ਉਥੇ ਹੁਣ ਦਿਨ ਦੇ ਸਮੇਂ ਵੀ ਸਾਹਿੱਤਿਕ ਅਤੇ ਰੰਗਮੰਚ ਨਾਲ ਸਬੰਧਿਤ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਅਤੇ ਲਗਾਤਾਰ 15 ਦਿਨ ਪੰਜਾਬ ਅਤੇ ਦੇਸ਼ ਦੇ ਵੱਖ-ਵੱਖ ਪ੍ਰਕਾਸ਼ਕਾਂ ਵਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਜਾਵੇਗੀ ਤੇ ਦਰਸ਼ਕਾਂ ਨੂੰ ਵੱਖ-ਵੱਖ ਰਾਜਾਂ ਅਤੇ ਖੇਤਰਾਂ ਦੇ ਰੰਗਮੰਚ ਦੀਆਂ ਪੇਸ਼ਕਾਰੀਆਂ ਦੇਖਣ ਦਾ ਮੌਕਾ ਮਿਲੇਗਾ। ਇਸ ਦੌਰਾਨ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀ ਸਾਹਿੱਤ ਅਤੇ ਰੰਗਮੰਚ ਦੇ ਖੇਤਰ ਨਾਲ ਜੁੜੀਆਂ ਹਸਤੀਆਂ ਨਾਲ ਸਿੱਧੇ ਸਵਾਲ-ਜਵਾਬ ਅਤੇ ‘ਮੀਟ ਦਾ ਡਾਇਰੈਕਟਰ’ ਪ੍ਰੋਗਰਾਮ ਦੌਰਾਨ ਸਬੰਧਿਤ ਨਾਟਕ ਦੇ ਡਾਇਰੈਕਟਰ ਨਾਲ ਦਰਸ਼ਕ ਨਾਟਕ ਤੇ ਉਸ ਦੀ ਪੇਸ਼ਕਾਰੀ ਸਬੰਧੀ ਸਿੱਧੀ ਗੱਲਬਾਤ ਕਰ ਸਕਣਗੇ। ਪ੍ਰਬੰਧਕਾਂ ਨੇ ਸਮੂਹ ਸਾਹਿੱਤ ਤੇ ਰੰਗਮੰਚ ਪ੍ਰੇਮੀਆਂ ਅਤੇ ਆਮ ਲੋਕਾਂ ਨੂੰ ਫ਼ੈਸਟੀਵਲ ਵਿਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ।
ਪਿਛਲੀ ਖ਼ਬਰ 50 ਘੰਟਿਆਂ ਬਾਅਦ ਵੀ ਸਰਹਿੰਦ ਨਹਿਰ ‘ਚ ਰੁੜ੍ਹੇ ਭੈਣ-ਭਰਾ ਦਾ ਕੋਈ ਸੁਰਾਗ ਨਹੀਂ ਅਗਲੀ ਖ਼ਬਰ 25-09-2026

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।