ਪੰਜਾਬੀ ਸਾਹਿਤ ਨੂੰ ਪ੍ਰਫੁੱਲਿਤ ਕਰਨ ਲਈ ਅਲਫ਼ਾਜ਼-ਏ-ਕਲਮ ਦੀ ਸ਼ੁਰੂਆਤ
ਰਾਮਪੁਰਾ ਫੂਲ, 22 ਸਤੰਬਰ (ਹੇਮੰਤ ਕੁਮਾਰ ਸ਼ਰਮਾ)- ਪੰਜਾਬੀ ਸਾਹਿਤ ਨੂੰ ਪ੍ਰਫੁੱਲਿਤ ਕਰਨ ਅਤੇ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਇਕ ਨਵੇਂ ਸਾਹਿਤਕ ਵੈੱਬ ਪਲੇਟਫ਼ਾਰਮ ਦੀ ਸ਼ੁਰੂਆਤ ਕੀਤੀ ਗਈ ਹੈ। ਜਾਣਕਾਰੀ ਸਾਂਝੀ ਕਰਦਿਆਂ ਗੁਰਵਿੰਦਰ ਸਿੰਘ ਸਿੱਧੂ ਅਤੇ ਹਰਪ੍ਰੀਤ ਸਿੰਘ ਜਟਾਣਾ ਨੇ ਦੱਸਿਆ ਕਿ ਇਹ ਪਲੇਟਫ਼ਾਰਮ ਪੰਜਾਬੀ ਸਾਹਿਤ ਨਾਲ ਜੁੜੇ ਸਮਰੱਥ ਅਤੇ ਉੱਭਰਦੇ ਲੇਖਕਾਂ ਲਈ ਇਕ ਸਾਂਝਾ ਡਿਜੀਟਲ ਮੰਚ ਬਣੇਗਾ, ਜਿੱਥੇ ਉਹ ਆਪਣੀਆਂ ਮੌਲਿਕ ਰਚਨਾਵਾਂ ਪਾਠਕਾਂ ਤੱਕ ਪਹੁੰਚਾ ਸਕਣਗੇ।
ਰਾਮਪੁਰਾ ਫੂਲ, 22 ਸਤੰਬਰ (ਹੇਮੰਤ ਕੁਮਾਰ ਸ਼ਰਮਾ)- ਪੰਜਾਬੀ ਸਾਹਿਤ ਨੂੰ ਪ੍ਰਫੁੱਲਿਤ ਕਰਨ ਅਤੇ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਇਕ ਨਵੇਂ ਸਾਹਿਤਕ ਵੈੱਬ ਪਲੇਟਫ਼ਾਰਮ ਦੀ ਸ਼ੁਰੂਆਤ ਕੀਤੀ ਗਈ ਹੈ। ਜਾਣਕਾਰੀ ਸਾਂਝੀ ਕਰਦਿਆਂ ਗੁਰਵਿੰਦਰ ਸਿੰਘ ਸਿੱਧੂ ਅਤੇ ਹਰਪ੍ਰੀਤ ਸਿੰਘ ਜਟਾਣਾ ਨੇ ਦੱਸਿਆ ਕਿ ਇਹ ਪਲੇਟਫ਼ਾਰਮ ਪੰਜਾਬੀ ਸਾਹਿਤ ਨਾਲ ਜੁੜੇ ਸਮਰੱਥ ਅਤੇ ਉੱਭਰਦੇ ਲੇਖਕਾਂ ਲਈ ਇਕ ਸਾਂਝਾ ਡਿਜੀਟਲ ਮੰਚ ਬਣੇਗਾ, ਜਿੱਥੇ ਉਹ ਆਪਣੀਆਂ ਮੌਲਿਕ ਰਚਨਾਵਾਂ ਪਾਠਕਾਂ ਤੱਕ ਪਹੁੰਚਾ ਸਕਣਗੇ। ਇਸ ਵੈੱਬਸਾਈਟ ’ਤੇ ਕਵਿਤਾ, ਕਹਾਣੀ, ਲੇਖ, ਗ਼ਜ਼ਲ, ਗੀਤ, ਬਾਲ ਸਾਹਿੱਤ, ਅਨਮੋਲ ਵਿਚਾਰ ਅਤੇ ਹੋਰ ਸਾਹਿੱਤਿਕ ਵਿਧਾਵਾਂ ਨਾਲ ਸੰਬੰਧਿਤ ਰਚਨਾਵਾਂ ਨੂੰ ਥਾਂ ਦਿੱਤੀ ਜਾਵੇਗੀ। ਪਲੇਟਫ਼ਾਰਮ ਦਾ ਉਦੇਸ਼ ਖ਼ਾਸ ਤੌਰ ’ਤੇ ਨਵੇਂ ਲੇਖਕਾਂ ਨੂੰ ਆਪਣੀ ਸਿਰਜਣਾਤਮਿਕ ਪ੍ਰਤਿਭਾ ਪ੍ਰਗਟ ਕਰਨ ਲਈ ਮੌਕਾ ਦੇਣਾ ਅਤੇ ਪੰਜਾਬੀ ਸਾਹਿੱਤ ਤੇ ਬੋਲੀ ਨੂੰ ਡਿਜੀਟਲ ਮਾਧਿਅਮ ਰਾਹੀਂ ਵੱਧ ਤੋਂ ਵੱਧ ਪਾਠਕਾਂ ਤੱਕ ਪਹੁੰਚਾਉਣਾ ਹੈ। ਇਸ ਸਾਹਿੱਤਿਕ ਉਪਰਾਲੇ ਦੇ ਸੰਚਾਲਕ ਹਰਪ੍ਰੀਤ ਸਿੰਘ ਜਟਾਣਾ, ਗੁਰਵਿੰਦਰ ਸਿੰਘ ਸਿੱਧੂ, ਰੇਸ਼ਮ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨੇ ਇੱਕ ਸਾਦੇ ਸਮਾਗਮ ਦੌਰਾਨ ਇਸ ਦਾ ਆਰੰਭ ਕੀਤਾ। ਸੰਚਾਲਕਾਂ ਨੇ ਕਿਹਾ ਕਿ ਡਿਜੀਟਲ ਯੁੱਗ ਵਿਚ ਪੰਜਾਬੀ ਭਾਸ਼ਾ ਅਤੇ ਸਾਹਿੱਤ ਨੂੰ ਨਵੀਂ ਪੀੜ੍ਹੀ ਨਾਲ ਜੋੜਨ ਲਈ ਅਜਿਹੇ ਮੰਚਾਂ ਦੀ ਬਹੁਤ ਲੋੜ ਹੈ। ਇਸ ਪਲੇਟਫ਼ਾਰਮ ਰਾਹੀਂ ਸਥਾਪਿਤ ਲੇਖਕਾਂ ਦੇ ਨਾਲ-ਨਾਲ ਨਵੀਆਂ ਸਾਹਿਤਕ ਪ੍ਰਤਿਭਾਵਾਂ ਨੂੰ ਵੀ ਆਪਣੀ ਆਵਾਜ਼ ਪਾਠਕਾਂ ਤੱਕ ਪਹੁੰਚਾਉਣ ਦਾ ਮੌਕਾ ਮਿਲੇਗਾ।