24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਭਾਈ ਘਨੱਈਆ ਦੀ ਮਿੱਠੀ ਯਾਦ ਨੂੰ ਸਮਰਪਿਤ ਮਾਨਵਤਾ ਦਿਵਸ ਮਨਾਇਆ

ਬਠਿੰਡਾ, 22 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਸਥਾਨਕ ਐਸ. ਐਸ.

ਅਜੀਤ ਡੈਸਕ 23-09-2026
ਬਠਿੰਡਾ, 22 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਸਥਾਨਕ ਐਸ. ਐਸ. ਡੀ. ਗਰਲਜ਼ ਕਾਲਜ, ਬਠਿੰਡਾ ਵਿਖੇ ਯੂਥ ਰੈੱਡ ਕਰਾਸ ਯੂਨਿਟ ਵਲੋਂ ਭਾਈ ਘਨੱਈਆ ਦੀ ਮਿੱਠੀ ਯਾਦ ਨੂੰ ਸਮਰਪਿਤ ਮਾਨਵਤਾ ਦਿਵਸ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਡਾ: ਨੀਰੂ ਗਰਗ ਦੀ ਰਹਿਨੁਮਾਈ ਹੇਠ ਪੋਸਟਰ ਮੇਕਿੰਗ ਅਤੇ ਪੇਪਰ ਰੀਡਿੰਗ ਮੁਕਾਬਲੇ ਕਰਵਾਏ ਗਏ, ਇਨ੍ਹਾਂ ਦੋਵਾਂ ਮੁਕਾਬਲਿਆਂ ਵਿਚ 50 ਵਾਈ ਆਰ ਸੀ ਵਲੰਟੀਅਰਜ਼ ਨੇ ਭਾਗ ਲਿਆ। ਵਾਈ.ਆਰ.ਸੀ. ਕੌਂਸਲਰ ਮੋਨਿਕਾ ਕਪੂਰ ਵਲੋਂ ਵਿਦਿਆਰਥੀਆਂ ਨੂੰ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ। ਪੇਪਰ ਰੀਡਿੰਗ ਮੁਕਾਬਲੇ ਦੀ ਜੱਜਮੈਂਟ ਡਾ: ਸਿਮਰਜੀਤ ਕੌਰ, ਅਨੂਪਮ ਅਤੇ ਗਰੀਮਾ ਵਲੋਂ ਕੀਤੀ ਗਈ। ਪੋਸਟਰ ਮੇਕਿੰਗ ਮੁਕਾਬਲੇ ਦੀ ਜੱਜਮੈਂਟ ਨੇਹਾ ਭੰਡਾਰੀ, ਡਾ: ਜੋਤੀ ਵਲੋਂ ਕੀਤੀ ਗਈ। ਸਟੇਜ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਵਲੰਟੀਅਰ ਸੁਖਮਨ ਸ਼ਰਮਾ ਅਤੇ ਮਨਪ੍ਰੀਤ ਕੌਰ ਵਲੋਂ ਨਿਭਾਈ ਗਈ। ਪੇਪਰ ਰੀਡਿੰਗ ਮੁਕਾਬਲੇ ਵਿਚ ਪਹਿਲਾ ਸਥਾਨ ਮੈਰਿਲੀਨ, ਦੂਜਾ ਸਥਾਨ ਗੀਤੀਕਾ ਅਤੇ ਤੀਜਾ ਸਥਾਨ ਜੈਸਲੀਨ ਕੌਰ ਅਤੇ ਦਲਜੀਤ ਕੌਰ ਜੇਤੂ ਰਹੇ। ਪੋਸਟਰ ਮੇਕਿੰਗ ਮੁਕਾਬਲੇ ਵਿਚ ਪਹਿਲਾ ਸਥਾਨ ਟੈਗ ਨੰਬਰ.10 ਅਤੇ 30, ਦੂਜਾ ਸਥਾਨ ਟੈਗ ਨੰਬਰ. 2 ਅਤੇ 7, ਅਤੇ ਤੀਜਾ ਸਥਾਨ ਟੈਗ ਨੰਬਰ. 33 ਅਤੇ 01 ਜੇਤੂ ਰਹੇ। ਕਾਲਜ ਮੈਨੇਜਮੈਂਟ ਅਤੇ ਪ੍ਰਿੰਸੀਪਲ ਵਲੋਂ ਵਾਈ ਆਰ ਸੀ ਐਕਟੀਵਿਟੀ ਦੀ ਸਹਾਰਣਾ ਕੀਤੀ ਗਈ।
ਪਿਛਲੀ ਖ਼ਬਰ ਡੀ ਸੀ ਨੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਸਬੰਧੀ ਜਾਗਰੂਕ ਵੈਨਾਂ ਕੀਤੀਆਂ ਰਵਾਨਾ ਅਗਲੀ ਖ਼ਬਰ ਅੰਤਰਰਾਸ਼ਟਰੀ ਹਾਕੀ ਖਿਡਾਰਨ ਸੁਖਬੀਰ ਕੌਰ ਨੇ ਕੀਤਾ ਇਲਾਕੇ ਦਾ ਨਾਮ ਰੌਸ਼ਨ- ਚੇਅਰਮੈਨ ਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।