15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਭੂੰਦੜ ਵਿਖੇ ਗੁਰੂ ਘਰ ’ਚ ਖੂਨਦਾਨ ਕੈਂਪ ਲਗਾ ਕੇ ਦਿੱਤਾ ਸਾਂਝੀਵਾਲਤਾ ਦਾ ਸੁਨੇਹਾ

ਬਾਲਿਆਂਵਾਲੀ, 14 ਸਤੰਬਰ (ਕੁਲਦੀਪ ਮਤਵਾਲਾ)-ਨੇੜਲੇ ਪਿੰਡ ਭੂੰਦੜ ਵਿਖੇ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਛੇਵੀਂ ਵਿਖੇ ਸਵ: ਬਲਕਰਨ ਸਿੰਘ ਭੂੰਦੜ ਪ੍ਰਧਾਨ ਭਾਕਿਯੂ ਕਿਸਾਨ ਯੂਨੀਅਨ ਉਗਰਾਹਾਂ ਦੀ ਯਾਦ ’ਚ ਮਾਨਵਤਾ ਦੀ ਭਲਾਈ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਗੋਲਡ ਮੈਡਿਕਾ ਬਲੱਡ ਸੈਂਟਰ, ਬਠਿੰਡਾ ਦੀ ਟੀਮ ਵਲੋਂ ਲਗਭਗ 20 ਯੂਨਿਟ ਖੂਨ ਇਕੱਤਰ ਕੀਤਾ।

ਅਜੀਤ ਡੈਸਕ 15-09-2026
ਬਾਲਿਆਂਵਾਲੀ, 14 ਸਤੰਬਰ (ਕੁਲਦੀਪ ਮਤਵਾਲਾ)-ਨੇੜਲੇ ਪਿੰਡ ਭੂੰਦੜ ਵਿਖੇ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਛੇਵੀਂ ਵਿਖੇ ਸਵ: ਬਲਕਰਨ ਸਿੰਘ ਭੂੰਦੜ ਪ੍ਰਧਾਨ ਭਾਕਿਯੂ ਕਿਸਾਨ ਯੂਨੀਅਨ ਉਗਰਾਹਾਂ ਦੀ ਯਾਦ ’ਚ ਮਾਨਵਤਾ ਦੀ ਭਲਾਈ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਗੋਲਡ ਮੈਡਿਕਾ ਬਲੱਡ ਸੈਂਟਰ, ਬਠਿੰਡਾ ਦੀ ਟੀਮ ਵਲੋਂ ਲਗਭਗ 20 ਯੂਨਿਟ ਖੂਨ ਇਕੱਤਰ ਕੀਤਾ। ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਕਿ ਖੂਨਦਾਨ ਮਹਾਂਦਾਨ ਹੈ, ਇਕ ਯੂਨਿਟ ਖੂਨ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ। ਹਰ ਤੰਦਰੁਸਤ ਵਿਅਕਤੀ ਨੂੰ ਮਾਨਵਤਾ ਦੀ ਸੇਵਾ ਲਈ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਪੁੰਨ ਕਾਰਜ ’ਚ ਸਰਪੰਚ ਸਰਬਜੀਤ ਕੌਰ, ਉਨ੍ਹਾਂ ਦੇ ਸਮਾਜ ਸੇਵੀ ਪਤੀ ਗੁਰਮੀਤ ਸਿੰਘ ਨਿੱਕਾ, ਜਗਸੀਰ ਸਿੰਘ ਸੀਰਾ ਪ੍ਰਧਾਨ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ, ਬਲਾਕ ਸੰਮਤੀ ਵਾਇਸ ਚੇਅਰਮੈਨ ਮਨਪ੍ਰੀਤ ਕੌਰ, ਪਾਲ ਕੌਰ ਮੈਂਬਰ, ਸਰਬਜੀਤ ਕੌਰ ਮੈਂਬਰ, ਲਖਵੀਰ ਸਿੰਘ ਮੈਂਬਰ, ਭੋਲਾ ਸਿੰਘ ਮੈਂਬਰ, ਕਰਮ ਸਿੰਘ ਮੈਂਬਰ, ਜਗਸੀਰ ਸਿੰਘ ਮੈਂਬਰ ਅਤੇ ਜਸਵੰਤ ਸਿੰਘ ਕਾਲਾ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਸੀ.ਐਮ. ਦੀਆਂ ਯੋਗਸ਼ਾਲਾਵਾਂ ’ਤੇ 76 ਕਰੋੜ ਤੋਂ ਵੱਧ ਖ਼ਰਚ ਪੰਜਾਬ ‘ ਚ 10,953 ਯੋਗਸ਼ਾਲਾਵਾਂ , 3.23 ਲੱਖ ਤੋਂ ਵੱਧ ਲੋਕ ਲ... ਅਗਲੀ ਖ਼ਬਰ ਪੈਰਾਲੀਗਲ ਵਲੰਟੀਅਰਾਂ ਨੇ ਮਹਿਰਾਜ ਸਮੇਤ ਵੱਖ-ਵੱਖ ਪਿੰਡਾਂ ’ਚ ਲਗਾਏ ਜਾਗਰੂਕਤਾ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।