ਸੀਵਰੇਜ ਓਵਰਫਲੋਅ ਕਾਰਨ ਮੰਡੀ ਦੀਆਂ ਗਲੀਆਂ ’ਚ ਭਰਿਆ ਪਾਣੀ ਵਾਰਡ ਵਾਸੀਆਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ
ਭੁੱਚੋ ਮੰਡੀ, 26 ਅਗਸਤ (ਬਿੱਕਰ ਸਿੰਘ ਸਿੱਧੂ)-ਮੰਡੀ ਦੇ ਵਾਰਡ ਨੰਬਰ 1 ਵਿਚ ਬਾਬਾ ਅਮਰਨਾਥ ਮੰਦਰ ਅਤੇ ਪੀਰਖਾਨੇ ਵਾਲੀ ਮੁੱਖ ਗਲੀ ਵਿਚ ਸੀਵਰੇਜ ਓਵਰਫਲੋਅ ਹੋਣ ਕਾਰਨ ਵੱਡੀ ਮਾਤਰਾ ਵਿਚ ਗੰਦਾ ਪਾਣੀ ਜਮ੍ਹਾਂ ਹੋ ਗਿਆ ਹੈ। ਗਲੀ ਵਿਚ ਪਾਣੀ ਭਰਨ ਕਾਰਨ ਸਥਾਨਕ ਨਿਵਾਸੀਆਂ ਦੇ ਨਾਲ-ਨਾਲ ਇਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਭੁੱਚੋ ਮੰਡੀ ਦੇ ਵਾਰਡ ਨੰਬਰ 1 ’ਚ ਬਾਬਾ ਅਮਰਨਾਥ ਮੰਦਰ ਅਤੇ ਪੀਰਖਾਨੇ ਵਾਲੀ ਮੁੱਖ ਗਲੀ ਵਿਚ ਜਮ੍ਹਾਂ ਹੋਇਆ ਸੀਵਰੇਜ ਦਾ ਗੰਦਾ ਪਾਣੀ। ਤਸਵੀਰ: ਬਿੱਕਰ ਸਿੰਘ ਸਿੱਧੂ
27-08-2026