28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਭਾਈ ਮਤੀ ਦਾਸ ਨਗਰ ’ਚ ਨਵੀਂ ਉਸਾਰੀ ਰੋਕਣ ਆਏ ਨਿਗਮ ਅਧਿਕਾਰੀਆਂ ਦਾ ਮੁਹੱਲਾ ਵਾਸੀਆਂ ਨੇ ਕੀਤਾ ਘਿਰਾਓ

ਬਠਿੰਡਾ, 27 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਸ਼ਹਿਰ ਦੇ ਭਾਈ ਮਤੀ ਦਾਸ ਨਗਰ ਵਿਚ ਨਵੀਂ ਉਸਾਰੀ ਅਧੀਨ ਇਮਾਰਤਾਂ ‘ਤੇ ਕਾਰਵਾਈ ਕਰਨ ਪਹੁੰਚੇ ਨਗਰ ਨਿਗਮ ਅਧਿਕਾਰੀਆਂ ਦਾ ਮੁਹੱਲਾ ਵਾਸੀਆਂ ਵਲੋਂ ਘਿਰਾਓ ਕੀਤਾ ਗਿਆ। ਇਸ ਦੌਰਾਨ ਲੋਕਾਂ ਨੇ ਨਿਗਮ ਦੀ ਕਾਰਵਾਈ ‘ਤੇ ਇਤਰਾਜ਼ ਜਤਾਉਂਦਿਆਂ ਮੰਗ ਕੀਤੀ ਕਿ ਉਨ੍ਹਾਂ ਦੇ ਘਰਾਂ ਦੇ ਨਕਸ਼ੇ ਪਾਸ ਕੀਤੇ ਜਾਣ ਅਤੇ ਉਹ ਬਣਦੀ ਫ਼ੀਸ ਭਰਨ ਲਈ ਤਿਆਰ ਹਨ।

ਅਜੀਤ ਡੈਸਕ 28-11-2026
ਬਠਿੰਡਾ, 27 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਸ਼ਹਿਰ ਦੇ ਭਾਈ ਮਤੀ ਦਾਸ ਨਗਰ ਵਿਚ ਨਵੀਂ ਉਸਾਰੀ ਅਧੀਨ ਇਮਾਰਤਾਂ ‘ਤੇ ਕਾਰਵਾਈ ਕਰਨ ਪਹੁੰਚੇ ਨਗਰ ਨਿਗਮ ਅਧਿਕਾਰੀਆਂ ਦਾ ਮੁਹੱਲਾ ਵਾਸੀਆਂ ਵਲੋਂ ਘਿਰਾਓ ਕੀਤਾ ਗਿਆ। ਇਸ ਦੌਰਾਨ ਲੋਕਾਂ ਨੇ ਨਿਗਮ ਦੀ ਕਾਰਵਾਈ ‘ਤੇ ਇਤਰਾਜ਼ ਜਤਾਉਂਦਿਆਂ ਮੰਗ ਕੀਤੀ ਕਿ ਉਨ੍ਹਾਂ ਦੇ ਘਰਾਂ ਦੇ ਨਕਸ਼ੇ ਪਾਸ ਕੀਤੇ ਜਾਣ ਅਤੇ ਉਹ ਬਣਦੀ ਫ਼ੀਸ ਭਰਨ ਲਈ ਤਿਆਰ ਹਨ। ਇਸ ਮੌਕੇ ਗੁਰਦੁਆਰਾ ਸਾਹਿਬ ਸ਼ਹੀਦ ਭਾਈ ਮਤੀ ਦਾਸ ਨਗਰ ਦੇ ਪ੍ਰਧਾਨ ਸੂਬੇਦਾਰ ਜਗਰਾਜ ਸਿੰਘ ਨੇ ਦੱਸਿਆ ਕਿ ਇਲਾਕੇ ਵਿਚ ਪੱਕੀਆਂ ਸੜਕਾਂ ਅਤੇ ਸੀਵਰੇਜ ਸਿਸਟਮ ਮੌਜੂਦ ਹਨ। ਉਨ੍ਹਾਂ ਕਿਹਾ ਕਿ ਸਾਲ 1903 ਦੇ ਕਾਨੂੰਨ ਦਾ ਹਵਾਲਾ ਦੇ ਕੇ ਨਗਰ ਨਿਗਮ ਅਧਿਕਾਰੀ ਗਲੀਆਂ ਵਿਚ ਘਰ ਬਣਾਉਣ ਤੋਂ ਰੋਕ ਰਹੇ ਹਨ, ਜਿਸ ਦਾ ਉਹ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਇਹ ਕਾਨੂੰਨ ਬਣਿਆ ਹੈ, ਉਸ ਸਮੇਂ ਪਹਿਲਾਂ ਹੀ ਇੱਥੇ ਘਰ, ਫ਼ੈਕਟਰੀਆਂ ਅਤੇ ਤੇਲ ਦਾ ਡਿੱਪੂ ਵੀ ਬਣਿਆ ਹੋਇਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਨਿਗਮ ਅਧਿਕਾਰੀ ਵਲੋਂ ਹੁਣ ਜਾਣਬੁੱਝ ਕੇ ਭਾਈ ਮਤੀ ਦਾਸ ਨਗਰ ਇਲਾਕਾ ਵਾਸੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਮੁਹੱਲਾ ਵਾਸੀ ਬਲਰਾਜ ਸਿੰਘ ਨੇ ਦੱਸਿਆ ਕਿ ਕਰੀਬ 10 ਦਿਨ ਪਹਿਲਾਂ ਇਸ ਇਲਾਕੇ ਵਿਚ ਸੈਂਡ ਢਾਹੇ ਗਏ ਸਨ ਅਤੇ ਹੁਣ ਗਲੀਆਂ ਵਿਚ ਬਣ ਰਹੇ ਘਰਾਂ ‘ਤੇ ਨੋਟਿਸ ਲਗਾ ਕੇ ਉਸਾਰੀ ਰੋਕੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਘਰਾਂ ਦੇ ਨਕਸ਼ੇ ਪਾਸ ਕੀਤੇ ਜਾਣ, ਲੋਕ ਬਣਦੀ ਫ਼ੀਸ ਭਰਨ ਨੂੰ ਤਿਆਰ ਹਨ। ਨਵਦੀਪ ਸਿੰਘ ਨੇ ਦੱਸਿਆ ਕਿ ਉਹ ਮਾਨਸਾ ਰੋਡ ਦੀ ਮੁੱਖ ਸੜਕ ‘ਤੇ ਸੈਂਡ ਬਣਾ ਰਹੇ ਸਨ, ਜਿਸ ਨੂੰ ਨਿਗਮ ਅਧਿਕਾਰੀਆਂ ਨੇ ਜੇਸੀਬੀ ਦੀ ਮਦਦ ਨਾਲ ਢਾਹ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਬਿਨਾਂ ਸਪੱਸ਼ਟ ਜਵਾਬ ਅਤੇ ਨੋਟਿਸ ਦਿੱਤੇ ਨਵੀਂ ਉਸਾਰੀ ਕਰਨ ਤੋਂ ਰੋਕਿਆ ਜਾ ਰਿਹਾ ਹੈ। ਇਸ ਸਬੰਧੀ ਏਟੀਪੀ ਮੋਹਿਤ ਸੋਨੀ ਨੇ ਦੱਸਿਆ ਕਿ ਇਲਾਕਾ ਜ਼ੈੱਡ-8 ਅਧੀਨ ਆਉਂਦਾ ਹੈ ਅਤੇ ਨੋ ਕੰਸਟਰੱਕਸ਼ਨ ਜ਼ੋਨ ਹੈ। ਉਨ੍ਹਾਂ ਕਿਹਾ ਕਿ ਆਰਮੀ ਵਲੋਂ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ ਅਤੇ ਬਠਿੰਡਾ ਦਾ ਮਾਸਟਰ ਪਲਾਨ 2010-11 ਤੋਂ 2031 ਤੱਕ ਵੀ ਇਸ ਖੇਤਰ ਵਿਚ ਉਸਾਰੀ ਦੀ ਮਨਾਹੀ ਦਰਸਾਉਂਦਾ ਹੈ। ਉਨ੍ਹਾਂ ਅਨੁਸਾਰ ਮਾਲਕੀ ਹੋਣ ਦੇ ਬਾਵਜੂਦ ਨਿਯਮਾਂ ਤਹਿਤ ਇੱਥੇ ਨਵੀਂ ਉਸਾਰੀ ਨਹੀਂ ਕੀਤੀ ਜਾ ਸਕਦੀ।
ਪਿਛਲੀ ਖ਼ਬਰ ਮੁੰਬਈ ’ਚ ਵਰਲਡ ਮੇਅਰ ਫੋਰਮ ਦੌਰਾਨ ਬਠਿੰਡਾ ਦੇ ਮੇਅਰ ਮਹਿਤਾ ਨੇ ਬੁਲੰਦ ਕੀਤੀ ਸ਼ਹਿਰ ਦੀ ਆਵਾਜ਼ ਅਗਲੀ ਖ਼ਬਰ ਪਾਵਰਕਾਮ ਐਂਡ ਟ੍ਰਾਂਸਕੋ ਮੁਲਾਜ਼ਮ ਜਥੇਬੰਦੀ ਸਬ-ਡਵੀਜ਼ਨ ਸੰਗਤ ਦੇ ਪ੍ਰਧਾਨ ਹਰਦੀਪ ਸਿੰਘ ਲੱਡੂ ਨੂੰ ਸਦਮਾ, ਪਿਤਾ ਗਮਦੂਰ ਸਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।