ਨੌਜਵਾਨ ਕਾਂਗਰਸੀ ਆਗੂ ਐਡਵੋਕੇਟ ਜੱਸ ਬੱਜੋਆਣਾ ਵਲੋਂ ਹਲਕਾ ਰਾਮਪੁਰਾ ਫੂਲ ਅੰਦਰ ਵਿਸ਼ਾਲ ਇਨਸਾਫ਼ ਮਾਰਚ ਕੱਢਿਆ
ਭਾਈਰੂਪਾ, 24 ਨਵੰਬਰ (ਵਰਿੰਦਰ ਲੱਕੀ)-ਹਲਕਾ ਰਾਮਪੁਰਾ ਫੂਲ ਅੰਦਰ ਲੰਬੇ ਸਮੇਂ ਤੋਂ ਵਿਚਰ ਰਹੇ ਸੀਨੀਅਰ ਨੌਜਵਾਨ ਕਾਂਗਰਸੀ ਆਗੂ ਤੇ ਕਾਂਗਰਸ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਜਸਵਿੰਦਰ ਸਿੰਘ ਜੱਸ ਬੱਜੋਆਣਾ ਵਲੋਂ ਹਲਕੇ ਦੇ ਪਿੰਡਾਂ ਅੰਦਰ ਇਕ ਵਿਸ਼ਾਲ ਇਨਸਾਫ਼ ਮਾਰਚ ਕੱਢਿਆ ਗਿਆ, ਜਿਸ ’ਚ ਤਕਰੀਬਨ 200 ਗੱਡੀਆਂ ਦਾ ਕਾਫ਼ਲਾ ਸ਼ਾਮਿਲ ਸੀ। ਉਕਤ ਇਨਸਾਫ਼ ਮਾਰਚ ਹਲਕੇ ਦੇ ਵੱਡੇ ਨਗਰ ਮਹਿਰਾਜ ਤੋਂ ਸ਼ੁਰੂ ਹੋਇਆ ਜੋ ਕਿ ਰਾਮਪੁਰਾ ਸ਼ਹਿਰ ਤੋਂ ਫੂਲ, ਢਪਾਲੀ, ਸਿਧਾਣਾ, ਸੇਲਬਰਾਹ, ਭਾਈਰੂਪਾ, ਜਲਾਲ ਆਦਿ ਪਿੰਡਾਂ ਤੋਂ ਹੁੰਦਾਂ ਹੋਇਆ ਪਿੰਡ ਦਿਆਲਪੁਰਾ ਮਿਰਜ਼ਾ ਵਿਖੇ ਸਮਾਪਤ ਹੋਇਆ।
ਭਾਈਰੂਪਾ, 24 ਨਵੰਬਰ (ਵਰਿੰਦਰ ਲੱਕੀ)-ਹਲਕਾ ਰਾਮਪੁਰਾ ਫੂਲ ਅੰਦਰ ਲੰਬੇ ਸਮੇਂ ਤੋਂ ਵਿਚਰ ਰਹੇ ਸੀਨੀਅਰ ਨੌਜਵਾਨ ਕਾਂਗਰਸੀ ਆਗੂ ਤੇ ਕਾਂਗਰਸ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਜਸਵਿੰਦਰ ਸਿੰਘ ਜੱਸ ਬੱਜੋਆਣਾ ਵਲੋਂ ਹਲਕੇ ਦੇ ਪਿੰਡਾਂ ਅੰਦਰ ਇਕ ਵਿਸ਼ਾਲ ਇਨਸਾਫ਼ ਮਾਰਚ ਕੱਢਿਆ ਗਿਆ, ਜਿਸ ’ਚ ਤਕਰੀਬਨ 200 ਗੱਡੀਆਂ ਦਾ ਕਾਫ਼ਲਾ ਸ਼ਾਮਿਲ ਸੀ। ਉਕਤ ਇਨਸਾਫ਼ ਮਾਰਚ ਹਲਕੇ ਦੇ ਵੱਡੇ ਨਗਰ ਮਹਿਰਾਜ ਤੋਂ ਸ਼ੁਰੂ ਹੋਇਆ ਜੋ ਕਿ ਰਾਮਪੁਰਾ ਸ਼ਹਿਰ ਤੋਂ ਫੂਲ, ਢਪਾਲੀ, ਸਿਧਾਣਾ, ਸੇਲਬਰਾਹ, ਭਾਈਰੂਪਾ, ਜਲਾਲ ਆਦਿ ਪਿੰਡਾਂ ਤੋਂ ਹੁੰਦਾਂ ਹੋਇਆ ਪਿੰਡ ਦਿਆਲਪੁਰਾ ਮਿਰਜ਼ਾ ਵਿਖੇ ਸਮਾਪਤ ਹੋਇਆ। ਇਸ ਸਬੰਧੀ ਗੱਲਬਾਤ ਕਰਦੇ ਹੋਏ ਐਡਵੋਕੇਟ ਜੱਸ ਬੱਜੋਆਣਾ ਨੇ ਦੱਸਿਆ ਕਿ ਉਕਤ ਇਨਸਾਫ਼ ਮਾਰਚ ਪੰਜਾਬ ਵਿਚ ਚਿੱਟੇ ਨਾਲ ਹੋ ਰਹੀਆਂ ਮੌਤਾਂ ਅਤੇ ਪੰਜਾਬ ਵਿਚ ਹਰ ਰੋਜ਼ ਹੋ ਰਹੇ ਕਤਲ ਤੇ ਵਪਾਰੀਆਂ ਤੋਂ ਹਰ ਰੋਜ਼ ਮੰਗੀਆਂ ਜਾ ਰਹੀਆਂ ਫ਼ਿਰੌਤੀਆਂ ਤੇ ਲੁੱਟਾਂ ਖੋਹਾਂ ਨੂੰ ਰੋਕਣ ਲਈ ਕੀਤੀ ਜਾ ਰਹੀ ਹੈ। ਇਨਸਾਫ਼ ਮਾਰਚ ਦੌਰਾਨ ਵੱਖ ਵੱਖ ਪਿੰਡਾਂ ਅੰਦਰ ਐਡਵੋਕੇਟ ਜੱਸ ਬੱਜੋਆਣਾ ਦਾ ਭਰਵਾਂ ਸਵਾਗਤ ਕੀਤਾ ਗਿਆ। ਮਾਰਚ ’ਚ ਹਿੱਸਾ ਲੈਣ ਵਾਲੇ ਲੋਕਾਂ ਦਾ ਐਡਵੋਕੇਟ ਬੱਜੋਆਣਾ ਨੇ ਧੰਨਵਾਦ ਕੀਤਾ ।