ਅੱਜ ਮਹਿਰਾਜ ਤੋਂ ਸ਼ੁਰੂ ਹੋਵੇਗਾ ਇਨਸਾਫ਼ ਮਾਰਚ–ਐਡਵੋਕੇਟ ਜੱਸ ਬੱਜੋਆਣਾ
ਮਹਿਰਾਜ, 21 ਨਵੰਬਰ (ਸੁਖਪਾਲ ਮਹਿਰਾਜ)–ਹਲਕਾ ਰਾਮਪੁਰਾ ਫੂਲ ਦੇ ਸੇਵਾਦਾਰ ਅਤੇ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਜਸਵਿੰਦਰ ਸਿੰਘ ਜੱਸ ਬੱਜੋਆਣਾ ਦੀ ਅਗਵਾਈ ਹੇਠ ਅੱਜ ਪਿੰਡ ਮਹਿਰਾਜ ਤੋਂ ਇਨਸਾਫ਼ ਮਾਰਚ ਕੱਢਿਆ ਜਾਵੇਗਾ। ਐਡਵੋਕੇਟ ਜੱਸ ਬੱਜੋਆਣਾ ਨੇ ਦੱਸਿਆ ਕਿ ਪੰਜਾਬ ਵਿਚ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ, ਕਤਲ, ਲੁੱਟ-ਖੋਹ ਦੀਆਂ ਵਾਰਦਾਤਾਂ ਅਤੇ ਗੈਂਗਸਟਰਾਂ ਵਲੋਂ ਵਪਾਰੀਆਂ ਤੋਂ ਮੰਗੀਆਂ ਜਾ ਰਹੀਆਂ ਫ਼ਿਰੌਤੀਆਂ ਦੇ ਮੁੱਦੇ ਉਠਾਉਂਦਿਆਂ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਅਜੀਤ ਡੈਸਕ
22-11-2026