ਹਰਿਆਣਾ ਸੂਬੇ ਦੇ ਦੋ ਮੋਬਾਈਲ ਲੁਟੇਰੇ ਪੰਜਾਬ ਪੁਲਿਸ ਵਲੋਂ ਗ੍ਰਿਫ਼ਤਾਰ
ਰਾਮਾਂ ਮੰਡੀ, 15 ਨਵੰਬਰ (ਤਰਸੇਮ ਸਿੰਗਲਾ)- ਬੀਤੇ ਦਿਨੀਂ ਦੇਰ ਸ਼ਾਮ ਸਥਾਨਕ ਕਮਾਲੂ ਰੋਡ ਵਿਖੇ ਇੱਕ ਨੌਜਵਾਨ ‘ਤੇ ਹਥਿਆਰ ਨਾਲ ਜਾਨਲੇਵਾ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰਨ ਅਤੇ 1500 ਰੁਪਏ ਦੀ ਨਕਦੀ ਤੇ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋਣ ਵਾਲੇ ਹਰਿਆਣਾ ਸੂਬੇ ਦੇ ਦੋ ਨੌਜਵਾਨਾਂ ਨੂੰ ਰਾਮਾਂ ਪੁਲਿਸ ਨੇ ਕਾਬੂ ਕਰ ਲਿਆ ਹੈ। ਜਾਣਕਾਰੀ ਅਨੁਸਾਰ ਥਾਣਾ ਕਾਲਿਆਂਵਾਲੀ ਅਧੀਨ ਪੈਂਦੇ ਪਿੰਡ ਹੱਸੂ ਦੇ ਵਸਨੀਕ ਗੈਵੀ ਸਿੰਘ ਅਤੇ ਵਿੱਕੀ ਸਿੰਘ ਨੇ ਕਮਾਲੂ ਰੋਡ ਰਾਮਾਂ ਮੰਡੀ ਵਿਖੇ ਹੈੱਪੀ ਕੁਮਾਰ ਪੁੱਤਰ ਨੰਦ ਕਿਸ਼ੋਰ ‘ਤੇ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ ਅਤੇ ਉਸ ਕੋਲੋਂ 1500 ਰੁਪਏ ਦੀ ਨਕਦੀ ਤੇ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋ ਗਏ ਸਨ।
ਅਜੀਤ ਡੈਸਕ
16-11-2026