13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਚਾਨੀ ਐਗਰੋ ਇੰਡ. ਸਿਰੀਏਵਾਲਾ ਵਲੋਂ ਵਿਸ਼ਵਕਰਮਾ ਦਿਵਸ ਮੌਕੇ ਕਾਮਿਆਂ ਦਾ ਸਨਮਾਨ

ਭਗਤਾ ਭਾਈਕਾ, 9 ਨਵੰਬਰ (ਸੁਖਪਾਲ ਸਿੰਘ ਸੋਨੀ)-ਵਾਤਾਵਾਰਨ ਦੀ ਸਾਂਭ ਸੰਭਾਲ ਦੇ ਔਜ਼ਾਰ ਤਿਆਰ ਕਰਨ ਵਿਚ ਪ੍ਰਸਿੱਧ ਚਾਨੀ ਐਗਰੋ ਇੰਡਸਟਰੀ ਸਿਰੀਏਵਾਲਾ ਵਿਖੇ ਅੱਜ ਬਾਬਾ ਵਿਸ਼ਵਕਰਮਾ ਜੀ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਇੰਡਸਟਰੀ ਦੇ ਡਾਇਰੈਕਟਰ, ਵਾਤਾਵਰਨ ਪ੍ਰੇਮੀ ਗੁਰਤੇਜ ਸਿੰਘ ਚਾਨੀ ਨੇ ਦੱਸਿਆ ਕਿ ਬਾਬਾ ਵਿਸ਼ਵਕਰਮਾ ਜੀ ਦਾ ਦਿਹਾੜਾ ਹਰ ਸਾਲ ਕਾਮਿਆ ਨਾਲ ਰਲ ਮਿਲ ਕੇ ਮਨਾਇਆ ਜਾਂਦਾ ਹੈ।

ਅਜੀਤ ਡੈਸਕ 13-11-2026
ਭਗਤਾ ਭਾਈਕਾ, 9 ਨਵੰਬਰ (ਸੁਖਪਾਲ ਸਿੰਘ ਸੋਨੀ)-ਵਾਤਾਵਾਰਨ ਦੀ ਸਾਂਭ ਸੰਭਾਲ ਦੇ ਔਜ਼ਾਰ ਤਿਆਰ ਕਰਨ ਵਿਚ ਪ੍ਰਸਿੱਧ ਚਾਨੀ ਐਗਰੋ ਇੰਡਸਟਰੀ ਸਿਰੀਏਵਾਲਾ ਵਿਖੇ ਅੱਜ ਬਾਬਾ ਵਿਸ਼ਵਕਰਮਾ ਜੀ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਇੰਡਸਟਰੀ ਦੇ ਡਾਇਰੈਕਟਰ, ਵਾਤਾਵਰਨ ਪ੍ਰੇਮੀ ਗੁਰਤੇਜ ਸਿੰਘ ਚਾਨੀ ਨੇ ਦੱਸਿਆ ਕਿ ਬਾਬਾ ਵਿਸ਼ਵਕਰਮਾ ਜੀ ਦਾ ਦਿਹਾੜਾ ਹਰ ਸਾਲ ਕਾਮਿਆ ਨਾਲ ਰਲ ਮਿਲ ਕੇ ਮਨਾਇਆ ਜਾਂਦਾ ਹੈ। ਦਿਹਾੜੇ ਮੌਕੇ ਸਮੂਹ ਕਾਮਿਆਂ ਨਾਲ ਖੁਸ਼ੀਆਂ ਸਾਂਝੀਆਂ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਮਾਣ-ਸਨਮਾਨ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਸਮਾਗਮਾਂ ਰਾਹੀ ਜਿਥੇ ਆਪਸੀ ਸਾਂਝ ਮਜਬੂਤ ਹੁੰਦੀ ਹੈ, ਉਥੇ ਇਕ ਦੂਸਰੇ ਪ੍ਰਤੀ ਭਰੋਸੇਯੋਗਤਾ ਵਿਚ ਵੀ ਅਥਾਹ ਵਾਧਾ ਹੁੰਦਾ ਹੈ। ਇਸ ਸਮੇਂ ਹਰਦੇਵ ਸਿੰਘ ਚਾਨੀ ਸਰਪ੍ਰਸਤ, ਨਿਰਮਲ ਸਿੰਘ ਚਾਨੀ ਜੀਐਮ, ਤਰਲੋਚਨ ਸਿੰਘ ਐਮ. ਡੀ ਅਤੇ ਪਾਲ ਸਿੰਘ ਢਿੱਲੋਂ ਸਮੇਤ ਇੰਡਸਟਰੀ ਦੇ ਸਮੂਹ ਕਾਮੇ ਮੌਜੂਦ ਸਨ।
ਪਿਛਲੀ ਖ਼ਬਰ ਨਿਮੋਨੀਆ ਨੂੰ ਆਮ ਖੰਘ-ਜੁਕਾਮ ਨਾ ਸਮਝੋ, ਇਹ ਬੱਚਿਆਂ ਲਈ ਬਣ ਸਕਦਾ ਹੈ ਜਾਨਲੇਵਾ-ਡਾ: ਸ਼ੈਲੀ ਅਰੋੜਾ ਅਗਲੀ ਖ਼ਬਰ ਗੋਪਾਲ ਸਿੰਘ ਕੋਟਫੱਤਾ ਨੂੰ ਬਠਿੰਡਾ ਦਿਹਾਤੀ ਤੋਂ ‘ਆਪ’ ਦਾ ਉਮੀਦਵਾਰ ਐਲਾਨਣ ’ਤੇ ਵਰਕਰਾਂ ’ਚ ਖੁਸ਼ੀ ਦੀ ਲਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।