ਬਾਲਿਆਂਵਾਲੀ ਦੀਆਂ ਧੀਆਂ ਨੇ ਬਾਕਸਿੰਗ ’ਚ ਮਾਰੀਆਂ ਮੱਲਾਂ ਪਿੰਡ ਪੁੱਜਣ ਤੇ ਸਰਪੰਚ ਸੁਖਪਾਲ ਕੌਰ ਤੇ ਬਲਰਾਜ ਸਿੰਘ ਚਹਿਲ ਵਲੋਂ ਭਰਵਾਂ ਸਨਮਾਨ
ਬਾਲਿਆਂਵਾਲੀ, 11 ਨਵੰਬਰ (ਕੁਲਦੀਪ ਮਤਵਾਲਾ)-ਫ਼ਿਰੋਜ਼ਪੁਰ ਵਿਖੇ ਹੋਈਆਂ 70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਬਾਕਸਿੰਗ ਅੰਡਰ-19 ਲੜਕੀਆਂ 2026-2027 ਵਿਚ ਪਿੰਡ ਬਾਲਿਆਂਵਾਲੀ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਿੰਡ ਦਾ ਨਾਂਅ ਰੌਸ਼ਨ ਕੀਤਾ। ਜਿੱਤ ਪ੍ਰਾਪਤ ਕਰਕੇ ਪਿੰਡ ਪੁੱਜੀਆਂ ਖਿਡਾਰਨਾਂ ਦਾ ਗ੍ਰਾਮ ਪੰਚਾਇਤ ਬਾਲਿਆਂਵਾਲੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਖਿਡਾਰੀਆਂ ਦਾ ਸਨਮਾਨ ਕਰਨ ਸਮੇਂ ਸਰਪੰਚ ਸੁਖਪਾਲ ਕੌਰ ਤੇ ਬਲਰਾਜ ਸਿੰਘ ਚਹਿਲ ਤੇ ਸਮੂਹ ਗ੍ਰਾਮ ਪੰਚਾਇਤ ਬਾਲਿਆਂਵਾਲੀ ਤੇ ਪਤਵੰਤੇ ਸੱਜਣ। ਤਸਵੀਰ: ਮਤਵਾਲਾ
12-11-2026