ਬੁਢਲਾਡਾ ’ਚ ਵਿਸ਼ੇਸ਼ ਰੋਗ ਮੁਕਤ ਕੈਂਪ 13 ਤੋਂ
ਬੁਢਲਾਡਾ, 11 ਨਵੰਬਰ (ਮਨਚੰਦਾ)- ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ 13 ਤੋਂ 17 ਨਵੰਬਰ ਤੱਕ ਵਿਸ਼ੇਸ਼ ਰੋਗ ਮੁਕਤ ਕੈਂਪ ਬੱਸ ਸਟੈਂਡ ਰੋਡ ’ਤੇ ਰਾਇਲ ਸਿਟੀ ਦੇ ਗੇਟ ਅਤੇ ਪੈਟਰੋਲ ਪੰਪ ਦੇ ਸਾਹਮਣੇ ਸਥਿਤ ਸੰਸਥਾ ਦੇ ਦਫ਼ਤਰ ਵਿਖੇ ਲਗਾਇਆ ਜਾਵੇਗਾ । ਸੰਸਥਾ ਦੇ ਆਗੂ ਮਾ: ਕੁਲਵੰਤ ਸਿੰਘ ਅਤੇ ਵਿਜੇ ਗੋਇਲ ਨੇ ਦੱਸਿਆ ਕਿ ਕੈਂਪ ’ਚ ਸੋਲਨ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਵੈਦ ਰਾਜੇਸ਼ ਕਪੂਰ ਵਲੋਂ ਲੋਕਾਂ ਨੂੰ ਅਜੋਕੇ ਸਮੇਂ ਦੀਆਂ ਗੰਭੀਰ ਬਿਮਾਰੀਆਂ ਤੋਂ ਬਚਾਅ ਅਤੇ ਸੁਚੱਜਾ ਤੇ ਤੰਦਰੁਸਤ ਜੀਵਨ ਜਿਊਣ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।
ਅਜੀਤ ਡੈਸਕ
12-11-2026