ਬਠਿੰਡਾ ‘ਚ ਅੱਜ ਸੱਤ ਥਾਵਾਂ ‘ਤੇ ਹੋਵੇਗਾ ਰਾਵਣ, ਕੁੰਭਕਰਨ ਅਤੇ ਮੇਘਨਾਥ ਦਾ ਦਹਿਨ
ਬਠਿੰਡਾ, 19 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)- ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਮਨਾਉਣ ਲਈ ਬਠਿੰਡਾ ਸ਼ਹਿਰ ਵਿਚ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਇਸ ਵਾਰ ਸ਼ਹਿਰ ਦੇ ਰੇਲਵੇ ਗਰਾਂਊਂਡ , ਪਰਸ ਰਾਮ ਨਗਰ ਮੇਨ ਸੜਕ ਦੁਸਹਿਰਾ ਗਰਾਂਊਂਡ, ਹਨੂੰਮਾਨ ਚੌਂਕ ਐਮ.
ਜ
ਜਾਣਕਾਰੀ ਦਿੰਦੇ ਹੋਏ ਸੰਘਰਸ਼ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਵਿਜੇ ਕੁਮਾਰ। ਤਸਵੀਰ: ਲਵਲੀ
20-10-2026
ਬਠਿੰਡਾ, 19 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)- ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਮਨਾਉਣ ਲਈ ਬਠਿੰਡਾ ਸ਼ਹਿਰ ਵਿਚ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਇਸ ਵਾਰ ਸ਼ਹਿਰ ਦੇ ਰੇਲਵੇ ਗਰਾਂਊਂਡ , ਪਰਸ ਰਾਮ ਨਗਰ ਮੇਨ ਸੜਕ ਦੁਸਹਿਰਾ ਗਰਾਂਊਂਡ, ਹਨੂੰਮਾਨ ਚੌਂਕ ਐਮ.ਐਸ.ਡੀ ਸਕੂਲ, ਮਾਡਲ ਟਾਊਨ ਫੇਜ-1, ਐਸ.ਐਸ.ਡੀ ਗਰਲਜ਼ ਕਾਲਜ, ਥਰਮਲ ਕਾਲੋਨੀ, ਐਨ.ਐਫ.ਐਲ ਕਾਲੋਨੀ, ਆਦਰਸ਼ ਨਗਰ ਵਿਖੇ ਰਾਵਣ ਦਹਿਨ ਦੇ ਸਮਾਗਮ ਕਰਵਾਏ ਜਾਣਗੇ। ਵੱਖ-ਵੱਖ ਦੁਸਹਿਰਾ ਕਮੇਟੀਆਂ ਵਲੋਂ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ 45 ਫੁੱਟ ਤੋ ਲੈ ਕੇ 55 ਫੁੱਟ ਤੱਕ ਵੱਡੇ ਪੁਤਲੇ ਤਿਆਰ ਕਰਵਾਏ ਜਾ ਰਹੇ ਹਨ। ਆਧੁਨਿਕ ਤਕਨੀਕ ਨਾਲ ਬਣਾਏ ਇਨ੍ਹਾਂ ਪੁਤਲਿਆਂ ਨੂੰ ਇਸ ਰੂਪ ਵਿਚ ਬਣਾਇਆ ਜਾ ਰਿਹਾ ਹੈ, ਕਿ ਕਈ ਪੁਤਲਿਆਂ ਦੀ ਗਰਦਨ ਘੁੰਮੇਗੀ, ਅੱਖਾਂ ਝਪਕਦੀਆਂ, ਪਟਾਕੇ ਆਤਿਸ਼ਬਾਜ਼ੀ ਅਤੇ ਰੰਗ ਬਿਰੰਗੀ ਲਾਈਟਾਂ ਤੋਂ ਇਲਾਵਾ ਰਾਵਣ ਦੇ ਮੂੰਹ ਵਿਚੋਂ ਅੱਗ ਨਿਕਲਦੀ ਦਿਖਾਈ ਦੇਣ ਦੇ ਨਾਲ ਰਾਵਣ ਦੀ ਗਰਦਨ ਦੀ ਹਰਕਤ ਦਰਸ਼ਕਾਂ ਦਾ ਧਿਆਨ ਖਿੱਚੇਗੀ। ਦੁਸਹਿਰਾ ਕਮੇਟੀਆਂ ਅਨੁਸਾਰ ਇਨ੍ਹਾਂ ਪੁਤਲਿਆਂ ਨੂੰ ਤਿਆਰ ਕਰਨ ਲਈ ਕਾਰੀਗਰ ਪਿਛਲੇ ਇਕ ਮਹੀਨੇ ਤੋਂ ਕੰਮ ਕਰ ਰਹੇ ਹਨ। ਇਸ ਮੌਕੇ ਸੰਘਰਸ਼ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਵਿਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਰਸ ਰਾਮ ਨਗਰ ਮੇਨ ਰੇਡ ‘ਤੇ ਦੁਸਹਿਰੇ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਇੱਥੇ 50 ਤੋਂ 55 ਫੁੱਟ ਉੱਚੇ ਚਾਰ ਪੁਤਲੇ ਤਿਆਰ ਕੀਤੇ ਜਾ ਰਹੇ ਹਨ। ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਤੋਂ ਇਲਾਵਾ ਚੌਥਾ ਪੁਤਲਾ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇਗਾ। ਕਮੇਟੀ ਵਲੋਂ ਚੌਥੇ ਪੁਤਲੇ ਦਾ ਸਹੀ ਨਾਮ ਦੱਸਣ ਵਾਲੇ ਵਿਅਕਤੀ ਨੂੰ 5100 ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਰੇਲਵੇ ਡ੍ਰਰਾਮੀਟਿਕ ਕਲੱਬ ਦੇ ਸੈਕਟਰੀ ਵੀਰ ਸਿੰਘ ਅਨੁਸਾਰ ਠੰਡੀ ਸੜਕ ਸਥਿਤ ਰੇਲਵੇ ਗਰਾਊਂਡ ‘ਚ ਰਾਵਣ ਦਹਿਨ ਸਮਾਗਮ ਦੌਰਾਨ 45 ਫੁੱਟ ਉੱਚੇ ਰਾਵਣ ਅਤੇ 40-40 ਫੁੱਟ ਉੱਚੇ ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਦਾ ਦਹਿਨ ਕੀਤਾ ਜਾਵੇਗਾ। ਇਸੇ ਤਰ੍ਹਾਂ ਹਨੂਮਾਨ ਚੌਕ ਵਿਖੇ ਐੱਮ.ਐੱਸ.ਡੀ. ਸਕੂਲ ਦੇ ਗਰਾਊਂਡ ਵਿਚ ਵੀ ਦੁਸਹਿਰੇ ਦਾ ਸਮਾਗਮ ਕਰਵਾਇਆ ਜਾਵੇਗਾ। ਇੱਥੇ ਕਰੀਬ 50 ਫੁੱਟ ਉੱਚਾ ਰਾਵਣ ਦਾ ਪੁਤਲਾ ਤਿਆਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸਕੂਲੀ ਬੱਚਿਆਂ ਵਲੋਂ ਸੱਭਿਆਚਾਰਕ ਪੇਸ਼ਕਾਰੀਆਂ ਵੀ ਦਿੱਤੀਆਂ ਜਾਣਗੀਆਂ, ਜੋ ਸਮਾਗਮ ਦੀ ਰੌਣਕ ਵਧਾਉਣਗੀਆਂ। ਮਾਡਲ ਟਾਊਨ ਫੇਜ਼-1 ਵਿਚ ਵੀ ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।