18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਬਾਬਾ ਹਜ਼ੂਰਾ ਸਿੰਘ ਖਿਆਲੀਵਾਲਾ ਦਾ ਬਾਬਾ ਨਰਿੰਦਰ ਸਿੰਘ ਵਲੋਂ ਸਨਮਾਨ

ਬਠਿੰਡਾ, 17 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਗੁਰਦੁਆਰਾ ਲੰਗਰ ਸਾਹਿਬ ਦੇ ਮੁਖੀ ਬਾਬਾ ਨਰਿੰਦਰ ਸਿੰਘ ਵਲੋਂ ਬਠਿੰਡਾ ਤੋਂ ਪਹੁੰਚੀ ਸੰਗਤ ਦੇ ਮੁਖੀ ਬਾਬਾ ਹਜ਼ੂਰਾ ਸਿੰਘ ਖਿਆਲੀਵਾਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬਾਬਾ ਹਜ਼ੂਰਾ ਸਿੰਘ ਦੇ ਨਾਲ ਪਹੁੰਚੀ ਸਮੁੱਚੀ ਸੰਗਤ ਨੂੰ ਵੀ ਸਨਮਾਨਿਤ ਕੀਤਾ ਗਿਆ।

ਅਜੀਤ ਡੈਸਕ 18-10-2026
ਬਠਿੰਡਾ, 17 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਗੁਰਦੁਆਰਾ ਲੰਗਰ ਸਾਹਿਬ ਦੇ ਮੁਖੀ ਬਾਬਾ ਨਰਿੰਦਰ ਸਿੰਘ ਵਲੋਂ ਬਠਿੰਡਾ ਤੋਂ ਪਹੁੰਚੀ ਸੰਗਤ ਦੇ ਮੁਖੀ ਬਾਬਾ ਹਜ਼ੂਰਾ ਸਿੰਘ ਖਿਆਲੀਵਾਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬਾਬਾ ਹਜ਼ੂਰਾ ਸਿੰਘ ਦੇ ਨਾਲ ਪਹੁੰਚੀ ਸਮੁੱਚੀ ਸੰਗਤ ਨੂੰ ਵੀ ਸਨਮਾਨਿਤ ਕੀਤਾ ਗਿਆ। ਬਾਬਾ ਹਜ਼ੂਰਾ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਪੁਰਾਣੇ ਗੁਰੂ ਨਾਨਕ ਯਾਤਰੀ ਨਿਵਾਸ ਦੀ ਜਗ੍ਹਾ ਨਵੀਂ ਬਹੁ-ਮੰਜ਼ਿਲਾ ਯਾਤਰੀ ਸਰਾਂ ਬਣਾਈ ਜਾ ਰਹੀ ਹੈ। ਇਹ ਸਰਾਂ ਪੂਰੀ ਤਰ੍ਹਾਂ ਏਅਰ ਕੰਡੀਸ਼ਨਰ ਹੋਵੇਗੀ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸਰਾਂ ਦੀ ਉਸਾਰੀ ਲਈ ਬਠਿੰਡਾ ਦੀ ਸੰਗਤ ਵਲੋਂ ਤਿੰਨ ਕਮਰਿਆਂ ਦੀ ਸੇਵਾ ਲਈ ਗਈ ਹੈ। ਇਕ ਕਮਰੇ ਦੀ ਉਸਾਰੀ ‘ਤੇ ਲਗਭਗ 11 ਲੱਖ ਰੁਪਏ ਖ਼ਰਚ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਬਾਬਾ ਹਜ਼ੂਰਾ ਸਿੰਘ ਖਿਆਲੀਵਾਲਾ ਪਿਛਲੇ ਲਗਭਗ 17 ਸਾਲਾਂ ਤੋਂ ਬਠਿੰਡਾ ਦੀਆਂ ਸੰਗਤਾਂ ਨੂੰ ਗੁਰਬਾਣੀ ਦੀ ਸੰਥਿਆ ਕਰਵਾ ਕੇ ਗੁਰੂ ਸਾਹਿਬ ਨਾਲ ਜੋੜਨ ਦੀ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਦੀ ਪ੍ਰੇਰਨਾ ਸਦਕਾ ਸੰਗਤ ਵਲੋਂ ਹਰ ਸਾਲ ਕਣਕ ਤੇ ਚੌਲਾਂ ਦਾ ਇਕ-ਇਕ ਟਰੱਕ ਵੀ ਸੇਵਾ ਵਜੋਂ ਗੁਰਦੁਆਰਾ ਲੰਗਰ ਸਾਹਿਬ, ਸ੍ਰੀ ਹਜ਼ੂਰ ਸਾਹਿਬ ਵਿਖੇ ਭੇਜਿਆ ਜਾਂਦਾ ਹੈ।
ਪਿਛਲੀ ਖ਼ਬਰ ਸ੍ਰੀ ਰਾਮ ਨਾਟਕ ਕਲੱਬ ਰਾਮਾਂ ਵਲੋਂ ਦੁਸਹਿਰਾ ਉਤਸਵ ਦੀਆਂ ਤਿਆਰੀਆਂ ਜ਼ੋਰਾਂ ’ਤੇ ਅਗਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਨਿਊਜ਼ ਲੈਟਰ ਤੇ ਵਿਦਿਆਰਥੀ ਮੈਗਜ਼ੀਨ ਦੇ ਪੋਸਟਰ ਜਾਰੀੋੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।