ਰਿਸ਼ਤਿਆਂ ਦੀ ਅਹਿਮੀਅਤ ਦਾ ਸੁਨੇਹਾ ਦਿੰਦਾ ਨੈਸ਼ਨਲ ਥੀਏਟਰ ਫ਼ੈਸਟੀਵਲ ਸਮਾਪਤ
ਬਠਿੰਡਾ, 11 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਤਾੜੀਆਂ ਦੀ ਗੂੰਜ, ਹਾਸਿਆਂ ਦੇ ਠਹਾਕਿਆਂ ਅਤੇ ਜ਼ਿੰਦਗੀ ਦੀਆਂ ਡੂੰਘੀਆਂ ਸੱਚਾਈਆਂ ਨੂੰ ਬਿਆਨ ਕਰਦੇ ਸੰਵਾਦਾਂ ਦੀਆਂ ਯਾਦਾਂ ਨਾਲ ਨਾਟਿਅਮ ਦਾ 15ਵਾਂ ਨੈਸ਼ਨਲ ਥੀਏਟਰ ਫ਼ੈਸਟੀਵਲ ਬਲਵੰਤ ਗਾਰਗੀ ਆਡੀਟੋਰੀਅਮ ਵਿਖੇ ਸ਼ਾਨਦਾਰ ਢੰਗ ਨਾਲ ਸੰਪੰਨ ਹੋ ਗਿਆ। ਫ਼ੈਸਟੀਵਲ ਦੀ ਆਖ਼ਰੀ ਸ਼ਾਮ ਨਾਟਿਅਮ ਦੀ ਆਪਣੀ ਟੀਮ ਵਲੋਂ ਨਿਰਦੇਸ਼ਕ ਕੀਰਤੀ ਕਿਰਪਾਲ ਦੀ ਅਗਵਾਈ ਹੇਠ ਪੇਸ਼ ਕੀਤੇ ਨਾਟਕ ‘ਡੈਡਜ਼ ਗਰਲ ਫਰੈਂਡ’ ਨੇ ਦਰਸ਼ਕਾਂ ਨੂੰ ਹਾਸਿਆਂ ਨਾਲ ਜੋੜਨ ਦੇ ਨਾਲ-ਨਾਲ ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ ਬਾਰੇ ਸੋਚਣ ਲਈ ਵੀ ਪ੍ਰੇਰਿਤ ਕੀਤਾ।
ਨ
ਨੈਸ਼ਨਲ ਫ਼ੈਸਟੀਵਲ ਦੇ ਸਮਾਪਤੀ ਸਮਾਰੋਹ ਮੌਕੇ ਅਮਰਜੀਤ ਮਹਿਤਾ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਅਜੀਤ ਤਸਵੀਰ
12-10-2026
ਬਠਿੰਡਾ, 11 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਤਾੜੀਆਂ ਦੀ ਗੂੰਜ, ਹਾਸਿਆਂ ਦੇ ਠਹਾਕਿਆਂ ਅਤੇ ਜ਼ਿੰਦਗੀ ਦੀਆਂ ਡੂੰਘੀਆਂ ਸੱਚਾਈਆਂ ਨੂੰ ਬਿਆਨ ਕਰਦੇ ਸੰਵਾਦਾਂ ਦੀਆਂ ਯਾਦਾਂ ਨਾਲ ਨਾਟਿਅਮ ਦਾ 15ਵਾਂ ਨੈਸ਼ਨਲ ਥੀਏਟਰ ਫ਼ੈਸਟੀਵਲ ਬਲਵੰਤ ਗਾਰਗੀ ਆਡੀਟੋਰੀਅਮ ਵਿਖੇ ਸ਼ਾਨਦਾਰ ਢੰਗ ਨਾਲ ਸੰਪੰਨ ਹੋ ਗਿਆ। ਫ਼ੈਸਟੀਵਲ ਦੀ ਆਖ਼ਰੀ ਸ਼ਾਮ ਨਾਟਿਅਮ ਦੀ ਆਪਣੀ ਟੀਮ ਵਲੋਂ ਨਿਰਦੇਸ਼ਕ ਕੀਰਤੀ ਕਿਰਪਾਲ ਦੀ ਅਗਵਾਈ ਹੇਠ ਪੇਸ਼ ਕੀਤੇ ਨਾਟਕ ‘ਡੈਡਜ਼ ਗਰਲ ਫਰੈਂਡ’ ਨੇ ਦਰਸ਼ਕਾਂ ਨੂੰ ਹਾਸਿਆਂ ਨਾਲ ਜੋੜਨ ਦੇ ਨਾਲ-ਨਾਲ ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ ਬਾਰੇ ਸੋਚਣ ਲਈ ਵੀ ਪ੍ਰੇਰਿਤ ਕੀਤਾ। ਨਾਟਕ ‘ਡੈਡਜ਼ ਗਰਲ ਫਰੈਂਡ’ ਪ੍ਰਸਿੱਧ ਲੇਖਕ ਅਤੇ ਪ੍ਰੋਫੈਸਰ ਦਲੀਪ ਵੈਦਿਆ ਦੀ ਕਹਾਣੀ ’ਤੇ ਆਧਾਰਿਤ ਹੈ। ਇਹ ਨਾਟਕ ਰਾਹੀਂ ਪੇਸ਼ੇਵਰ ਸਫ਼ਲਤਾ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਵਿਚਕਾਰ ਪੈਦਾ ਹੋਣ ਵਾਲੇ ਪਾੜੇ ਨੂੰ ਦਿਲਚਸਪ ਅੰਦਾਜ਼ ਵਿਚ ਪੇਸ਼ ਕੀਤਾ ਗਿਆ। ਸਮਾਪਤੀ ਸਮਾਰੋਹ ਦਾ ਆਗਾਜ਼ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਅਤੇ ਉਨ੍ਹਾਂ ਦੀ ਪਤਨੀ ਬਬੀਤਾ ਮਹਿਤਾ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ। ਇਸ ਮੌਕੇ ਗਰੀਨ ਸਿਟੀ ਗਰੁੱਪ ਦੇ ਐਮਡੀ ਡੀਪੀ ਗੋਇਲ, ਡਰੀਮ ਹਾਈਟਸ ਦੇ ਐਮਡੀ ਸੁਨੀਲ ਬਾਂਸਲ, ਸਾਗਾ ਦੇ ਐਮਡੀ ਅਨੀਸ਼ ਗੁਪਤਾ, ਸਿਲਵਰ ਓਕਸ ਸਕੂਲ ਗਰੁੱਪ ਦੇ ਚੇਅਰਮੈਨ ਇੰਦਰਜੀਤ ਸਿੰਘ ਬਰਾੜ, ਵਾਸੂ ਆਈ ਹਸਪਤਾਲ ਦੇ ਐਮਡੀ ਡਾ. ਗੌਰਵ ਮੰਗਲਾ, ਨਾਟਿਅਮ ਦੀ ਪ੍ਰਧਾਨ ਸੁਰਿੰਦਰ ਕੌਰ, ਫ਼ੈਸਟੀਵਲ ਡਾਇਰੈਕਟਰ ਗੁਰਨੂਰ ਸਿੰਘ ਅਤੇ ਸਰਪ੍ਰਸਤ ਸੁਦਰਸ਼ਨ ਗੁਪਤਾ ਸਮੇਤ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ। ਅਮਰਜੀਤ ਮਹਿਤਾ ਨੇ ਲਗਾਤਾਰ 15 ਦਿਨ ਸ਼ਹਿਰ ਵਾਸੀਆਂ ਨੂੰ ਰੰਗਮੰਚ ਨਾਲ ਜੋੜੀ ਰੱਖਣ ਲਈ ਨਾਟਿਅਮ ਦੀ ਸਮੁੱਚੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ। ਨਾਟਿਅਮ ਦੇ ਡਾਇਰੈਕਟਰ ਕੀਰਤੀ ਕਿਰਪਾਲ ਨੇ ਫ਼ੈਸਟੀਵਲ ਨੂੰ ਸਫਲ ਅਤੇ ਯਾਦਗਾਰੀ ਬਣਾਉਣ ਵਿੱਚ ਸਹਿਯੋਗ ਦੇਣ ਵਾਲੇ ਸਪਾਂਸਰਾਂ, ਕਲਾਕਾਰਾਂ, ਦਰਸ਼ਕਾਂ ਅਤੇ ਮੀਡੀਆ ਦਾ ਧੰਨਵਾਦ ਕੀਤਾ। ਨਾਟਿਅਮ ਦੇ ਮੁੱਖ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ ਨੇ ਕਿਹਾ ਕਿ ਨਾਟਿਅਮ ਦਾ ਸੁਪਨਾ ਸੀ ਕਿ ਸ਼ਹਿਰ ਵਿੱਚ ਸਿਰਫ਼ ਇਮਾਰਤਾਂ ਹੀ ਨਾ ਬਣਨ, ਸਗੋਂ ਕਹਾਣੀਆਂ ਵੀ ਸਿਰਜੀਆਂ ਜਾਣ।