09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਝੋਨੇ ਦੀ ਪਰਾਲੀ ਦੀਆਂ ਦਿਉਣ ਦਾ ਕਿਸਾਨ ਬਣਾ ਰਿਹਾ ਗੱਠਾਂ ਪ੍ਰਦੂਸ਼ਣ ਘਟਾਉਣ ਵਿਚ ਸਹਾਈ ਹੋਣਗੀਆਂ ਗੱਠਾਂ

ਬੱਲੂਆਣਾ, 8 ਅਕਤੂਬਰ (ਗੁਰਨੈਬ ਸਾਜਨ)- ਬਠਿੰਡਾ ਦੇ ਪਿੰਡ ਦਿਉਣ ਦੇ ਕਿਸਾਨ ਜਸਵਿੰਦਰ ਸਿੰਘ ਵਿੱਕੀ ਬੱਲ ਨੇ ਦੱਸਿਆ ਕਿ ਉਸ ਨੇ 22 ਏਕੜ ‘ਚ ਝੋਨੇ ਦੀ ਬਿਜਾਈ ਕੀਤੀ ਹੈ, ਜਿਸ ਵਿਚੋਂ 13 ਏਕੜ ਅਗੇਤੇ ਝੋਨੇ ਦੀ ਕਟਾਈ ਕੀਤੀ ਜਾ ਚੁੱਕੀ ਹੈ। ਜੋ ਕਿ ਸੁੱਕਾ ਝੋਨਾ ਹੋਣ ਕਾਰਨ ਬੋਲੀ ਤੇ ਤੁਲਾਈ ਵੀ ਹੋ ਚੁੱਕੀ ਹੈ।

ਅਜੀਤ ਡੈਸਕ 09-10-2026
ਬੱਲੂਆਣਾ, 8 ਅਕਤੂਬਰ (ਗੁਰਨੈਬ ਸਾਜਨ)- ਬਠਿੰਡਾ ਦੇ ਪਿੰਡ ਦਿਉਣ ਦੇ ਕਿਸਾਨ ਜਸਵਿੰਦਰ ਸਿੰਘ ਵਿੱਕੀ ਬੱਲ ਨੇ ਦੱਸਿਆ ਕਿ ਉਸ ਨੇ 22 ਏਕੜ ‘ਚ ਝੋਨੇ ਦੀ ਬਿਜਾਈ ਕੀਤੀ ਹੈ, ਜਿਸ ਵਿਚੋਂ 13 ਏਕੜ ਅਗੇਤੇ ਝੋਨੇ ਦੀ ਕਟਾਈ ਕੀਤੀ ਜਾ ਚੁੱਕੀ ਹੈ। ਜੋ ਕਿ ਸੁੱਕਾ ਝੋਨਾ ਹੋਣ ਕਾਰਨ ਬੋਲੀ ਤੇ ਤੁਲਾਈ ਵੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਕੋਲ ਪਰਾਲੀ ਨੂੰ ਅੱਗ ਲਗਾਉਣ ਤੋਂ ਬਿਨ੍ਹਾਂ ਹੋਰ ਕੋਈ ਚਾਰਾ ਹੀ ਨਹੀਂ ਬਚਿਆ। ਪਰਾਲੀ ਦੀ ਮੰਗ ਜ਼ਿਆਦਾ ਵਧ ਗਈ ਹੈ। ਕਿਉਂਕਿ ਪਿੰਡਾਂ ‘ਚ ਗੱਠਾਂ ਬਣਾਉਣ ਵਾਲੀਆਂ ਮਸ਼ੀਨਾਂ ਵੀ ਬਹੁਤ ਆ ਗਈਆਂ ਹਨ। ਜਿਸ ਕਰਕੇ ਬਹੁਤ ਘੱਟ ਝੋਨੇ ਦੀ ਪਰਾਲੀ ਨੂੰ ਕਿਸਾਨ ਅੱਗਾਂ ਲਗਾਉਣਗੇ। ਉਨ੍ਹਾਂ ਕਿਹਾ ਕਿ ਇਕ ਗੱਠ ਦਾ ਵਜ਼ਨ ਤਿੰਨ ਕੁਇੰਟਲ ਹੈ, ਇਸ ਤੋਂ ਇਲਾਵਾ ਇਸ ਤੋਂ ਵੱਧ ਵਜਣ ਦੀਆਂ ਗੱਠਾਂ ਵੀ ਵੱਡੀਆਂ ਮਸ਼ੀਨਾਂ ਬਣਾਉਂਦੀਆਂ ਹਨ, ਐਤਕੀਂ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਮਸ਼ੀਨਾਂ ਵਾਲੇ ਕਿਸਾਨ ਤੋਂ ਗੱਠਾਂ ਬਣਾਉਣ ਲਈ ਕੁਝ ਵੀ ਨਹੀਂ ਲੈ ਰਹੇ ਕਿਉਂਕਿ ਪਰਾਲੀ ਦੀ ਮੰਗ ਵੱਧ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਗੇਤੇ ਝੋਨੇ ਦੀਆਂ ਗੱਠਾਂ ਬਣਾਉਣ ਦੇ ਨਾਲ-ਨਾਲ ਖੇਤ ਜਲਦੀ ਖਾਲੀ ਹੋ ਜਾਂਦਾ ਹੈ ਤਾਂ ਕਿ ਉਹ ਅਗਲੀ ਫ਼ਸਲ ਬੀਜਣ ਲਈ ਵਾਹਨ ਸਮੇਂ ਸਿਰ ਤਿਆਰ ਕਰ ਲਵੇਗਾ। ਪਿਛਲੇ 10 ਸਾਲਾਂ ਤੋਂ ਉਹ ਗੱਠਾਂ ਬਣਵਾ ਰਿਹਾ ਹੈ। ਜਿਸ ਨਾਲ ਉਹ ਪ੍ਰਦੂਸ਼ਣ ਘਟਾਉਣ ‘ਚ ਯੋਗਦਾਨ ਪਾ ਰਿਆ ਹੈ। ਉਨ੍ਹਾਂ ਕਿਹਾ ਕਿ ਐਂਤਕੀ ਬਾਰਸ਼ਾਂ ਜ਼ਿਆਦਾ ਨਾਂ ਪੈਣ ਕਾਰਨ ਝੋਨੇ ਦਾ ਝਾੜ 65 ਤੋਂ 70 ਮਣ ਦੇ ਕਰੀਬ ਹੀ ਹੈ।
ਪਿਛਲੀ ਖ਼ਬਰ ਸਿਵਲ ਏਅਰਪੋਰਟ ਵਿਰਕ ਕਲਾਂ ਦੀ ਖੇਤਰੀ ਸੰਪਰਕ ਸਕੀਮ (ਆਰ.ਸੀ.ਐਸ.) ਦਾ ਸਮਾਂ ਸਮਾਪਤ ਹੋਣ ’ਤੇ ਬਠਿੰਡਾ ਤੋਂ ਦਿੱਲੀ ਹਵਾਈ ਉ... ਅਗਲੀ ਖ਼ਬਰ ਸੰਸਥਾ ਵਲੋਂ ਹਸਪਤਾਲ ਦਾਖ਼ਲ ਕਰਾਏ ਅਣਪਛਾਤੇ ਵਿਅਕਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।