04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਗਹਿਰੀ ਭਾਗੀ ਦੇ ਘਰ ਤੋਂ ਨਕਦੀ ਤੇ ਸੋਨਾ ਚੋਰੀ

ਕੋਟਫੱਤਾ, 3 ਅਕਤੂਬਰ (ਰਣਜੀਤ ਸਿੰਘ ਬੁੱਟਰ)- ਗਹਿਰੀ ਭਾਗੀ ਦੀ ਮਹਿਤਾ ਰੋਡ ‘ਤੇ ਕਟੋਰੇ ਵਾਲੇ ਡੇਰੇ ਦੇ ਨਜ਼ਦੀਕ ਮਨਦੀਪ ਸਿੰਘ ਪੁੱਤਰ ਬੁੱਧ ਸਿੰਘ ਦੇ ਘਰ ਵਿਚ ਅਣਪਛਾਤੇ ਚੋਰ ਬੀਤੀ ਅੱਧੀ ਰਾਤ ਨੂੰ ਘਰ ਵਿਚ ਪਈ ਨਕਦੀ ਤੇ ਸੋਨਾ ਚੋਰੀ ਕਰਕੇ ਲੈ ਗਏ। ਪਤਾ ਲੱਗਾ ਕਿ ਮਨਦੀਪ ਸਿੰਘ ਬੀਤੇ ਦਿਨੀਂ ਟਰੈਕਟਰ ਵੇਚ ਕੇ ਆਇਆ ਸੀ, ਜਿਸ ਦੀ ਰਕਮ ਡੇਢ ਲੱਖ ਦੇ ਕਰੀਬ ਘਰ ਵਿਚ ਮੌਜੂਦ ਸੀ।

ਅਜੀਤ ਡੈਸਕ 04-10-2026
ਕੋਟਫੱਤਾ, 3 ਅਕਤੂਬਰ (ਰਣਜੀਤ ਸਿੰਘ ਬੁੱਟਰ)- ਗਹਿਰੀ ਭਾਗੀ ਦੀ ਮਹਿਤਾ ਰੋਡ ‘ਤੇ ਕਟੋਰੇ ਵਾਲੇ ਡੇਰੇ ਦੇ ਨਜ਼ਦੀਕ ਮਨਦੀਪ ਸਿੰਘ ਪੁੱਤਰ ਬੁੱਧ ਸਿੰਘ ਦੇ ਘਰ ਵਿਚ ਅਣਪਛਾਤੇ ਚੋਰ ਬੀਤੀ ਅੱਧੀ ਰਾਤ ਨੂੰ ਘਰ ਵਿਚ ਪਈ ਨਕਦੀ ਤੇ ਸੋਨਾ ਚੋਰੀ ਕਰਕੇ ਲੈ ਗਏ। ਪਤਾ ਲੱਗਾ ਕਿ ਮਨਦੀਪ ਸਿੰਘ ਬੀਤੇ ਦਿਨੀਂ ਟਰੈਕਟਰ ਵੇਚ ਕੇ ਆਇਆ ਸੀ, ਜਿਸ ਦੀ ਰਕਮ ਡੇਢ ਲੱਖ ਦੇ ਕਰੀਬ ਘਰ ਵਿਚ ਮੌਜੂਦ ਸੀ। ਇਸ ਤੋਂ ਇਲਾਵਾ ਘਰ ਦੇ ਖਰਚੇ ਲਈ ਰੱਖੇ 20 ਕੁ ਹਜ਼ਾਰ ਰੁਪਏ,ਸੋਨੇ ਤੇ ਚਾਂਦੀ ਦੇ ਗਹਿਣੇ ਚੋਰ ਉਡਾ ਕੇ ਲੈ ਗਏ। ਚੋਰ ਖੇਤਾਂ ਵਿਚਲੇ ਘਰ ਦੇ ਪਿਛਲੇ ਪਾਸੇ ਦੀ ਰੱਖੀ ਖਿੜਕੀ ਵਿਚੋਂ ਦੀ ਘਰ ’ਚ ਦਾਖਲ ਹੋਏ। ਸਵੇਰ ਹੋਣ ’ਤੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਕੋਟਫੱਤਾ ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੇ ਥਾਣਾ ਮੁਖੀ ਹਰਬੰਸ ਸਿੰਘ, ਫਿੰਗਰ ਪ੍ਰਿੰਟ ਮਾਹਿਰ ਤੇ ਡਾਗ ਸਕੈਡ ਦੀਆਂ ਟੀਮਾਂ ਪਹੁੰਚ ਗਈਆਂ, ਜਿਨ੍ਹਾਂ ਚੋਰੀ ਦੀ ਜਾਂਚ ਸ਼ੁਰੂ ਕਰ ਦਿੱਤੀ। ਖ਼ਬਰ ਲਿਖੇ ਜਾਣ ਤੱਕ ਚੋਰਾਂ ਦਾ ਕੋਈ ਵੀ ਸੁਰਾਗ ਨਹੀਂ ਮਿਲ ਸਕਿਆ।
ਪਿਛਲੀ ਖ਼ਬਰ ਸਿੱਖਿਆ ਵਿਭਾਗ ਦੀ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੀਟ ਦਾ ਹੋਇਆ ਆਗਾਜ਼ ਅਗਲੀ ਖ਼ਬਰ ਮੰਡੀ ਦੀਆਂ ਸਮੱਸਿਆਵਾਂ ਨੂੰ ਲੈ ਕੇ ਰਾਹੁਲ ਗੋਇਲ ਨੇ ਬੀਬਾ ਬਾਦਲ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।