18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਪੰਜਾਬੀ ਯੂਨੀਵਰਸਿਟੀ ’ਚੋਂ ਪੰਜਾਬੀ ਵਿਰਸੇ ਦਾ ਵਿਸ਼ਾ ਹਟਾਉਣਾ ਮਾਂ ਬੋਲੀ ਨਾਲ ਧੱਕਾ- ਡਿੱਖ

ਬਠਿੰਡਾ, 17 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਉਪ-ਪ੍ਰਧਾਨ ਦੀਵਾਨ ਸਿੰਘ ਡਿੱਖ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਮ. ਏ.

ਅਜੀਤ ਡੈਸਕ 18-09-2026
ਬਠਿੰਡਾ, 17 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਉਪ-ਪ੍ਰਧਾਨ ਦੀਵਾਨ ਸਿੰਘ ਡਿੱਖ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਮ. ਏ. ਦੇ ਤੀਜੇ ਸਾਲ ਦੇ ਪੰਜਵੇਂ ਸਮੈਸਟਰ ਵਿਚੋਂ ‘ਪੰਜਾਬੀ ਵਿਰਸਾ’ ਵਿਸ਼ਾ ਹਟਾਏ ਜਾਣ ’ਤੇ ਇਤਰਾਜ਼ ਜਤਾਉਂਦਿਆਂ ਇਸ ਨੂੰ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰਕ ਵਿਰਸੇ ਨਾਲ ਧੱਕਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਯੂਨੀਵਰਸਿਟੀ ਦੀ ਸਥਾਪਨਾ ਹੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਲਈ ਕੀਤੀ ਗਈ ਸੀ, ਉਸ ਦੇ ਕੋਰਸਾਂ ਵਿਚੋਂ ਪੰਜਾਬੀ ਨਾਲ ਸਬੰਧਿਤ ਵਿਸ਼ਿਆਂ ਦਾ ਹਟਾਉਣਾ ਚਿੰਤਾ ਦਾ ਵਿਸ਼ਾ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਮਾਂ ਬੋਲੀ, ਸੱਭਿਆਚਾਰਕ ਵਿਰਸੇ ਤੇ ਇਤਿਹਾਸ ਨਾਲ ਸਿੱਖਿਆ ਦੇ ਪੱਧਰ ’ਤੇ ਹੀ ਘੱਟ ਜੋੜਿਆ ਗਿਆ ਤਾਂ ਇਸ ਦਾ ਪ੍ਰਭਾਵ ਬਹੁਤ ਮਾੜਾ ਅਤੇ ਲੰਬੇ ਸਮੇਂ ਤੱਕ ਪੈ ਸਕਦਾ ਹੈ। ਦੀਵਾਨ ਸਿੰਘ ਡਿੱਖ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਤੇ ਚੰਡੀਗੜ੍ਹ ਯੂਨੀਵਰਸਿਟੀ ਨਾਲ ਸੰਬੰਧਿਤ ਪੰਜਾਬੀ ਭਾਸ਼ਾ ਅਤੇ ਪੰਜਾਬ ਦੇ ਇਤਿਹਾਸ ਵਾਲੇ ਮਾਮਲਿਆਂ ਦਾ ਗੰਭੀਰਤਾ ਨਾਲ ਨੋਟਿਸ ਲਿਆ ਜਾਵੇ। 17ਬੀਟੀਡੀ07
ਪਿਛਲੀ ਖ਼ਬਰ ਮਾਮਲਾ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਿਚਲੇ ਰੱਫੜ ਦਾ- ਪਾਰਟੀ ਆਗੂ ਪਹੁੰਚੇ ਕੁਲਦੀਪ ਸਿੰਘ ਗੋਸਲ ਦੇ ਘਰ ਅਗਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਦੇਸ਼ ਦੇ ਮੋਢੀ ਇੰਜੀਨੀਅਰਾਂ ਨੂੰ ਸਮਰਪਿਤ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।