13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਬਾਬਾ ਮੋਨੀ ਜੀ ਕਾਲਜ ਦੇ ਐਮ.ਡੀ ਲਖਵੀਰ ਸਿੱਧੂ ਦੇ ਅਕਾਲ ਚਲਾਣੇ ’ਤੇ ਪੁਡਕਾ ਵਲੋਂ ਦੁੱਖ ਦਾ ਪ੍ਰਗਟਾਵਾ

ਲਹਿਰਾ ਮੁਹੱਬਤ, 12 ਸਤੰਬਰ (ਸੁਖਪਾਲ ਸਿੰਘ ਸੁੱਖੀ)-ਬਾਬਾ ਮੋਨੀ ਜੀ ਕਾਲਜ ਲਹਿਰਾ ਮੁਹੱਬਤ ਦੇ ਐਮ. ਡੀ ਲਖਵੀਰ ਸਿੱਧੂ ਬੀਤੇ ਦਿਨੀਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਸਨ।

ਅਜੀਤ ਡੈਸਕ 13-09-2026
ਲਹਿਰਾ ਮੁਹੱਬਤ, 12 ਸਤੰਬਰ (ਸੁਖਪਾਲ ਸਿੰਘ ਸੁੱਖੀ)-ਬਾਬਾ ਮੋਨੀ ਜੀ ਕਾਲਜ ਲਹਿਰਾ ਮੁਹੱਬਤ ਦੇ ਐਮ.ਡੀ ਲਖਵੀਰ ਸਿੱਧੂ ਬੀਤੇ ਦਿਨੀਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੇ ਪਰਿਵਾਰ ਨਾਲ ਪੰਜਾਬ ਡਿਗਰੀ ਕਾਲਜਿਜ਼ ਐਸੋਸੀਏਸ਼ਨ (ਪੁਡਕਾ) ਵਲੋਂ ਦੁੱਖ ਪ੍ਰਗਟ ਕਰਦਿਆਂ ਪੁਡਕਾ ਦੇ ਪ੍ਰਧਾਨ ਤੇ ਫਤਿਹ ਗਰੁੱਪ ਰਾਮਪੁਰਾ ਦੇ ਚੇਅਰਮੈਨ ਐੱਸ.ਐੱਸ ਚੱਠਾ ਨੇ ਕਿਹਾ ਕਿ ਸਿੱਧੂ ਬਹੁਤ ਹੀ ਨੇਕਦਿਲ ਤੇ ਮਿਲਣਸਾਰ ਪ੍ਰਵਿਰਤੀ ਦੇ ਮਾਲਕ ਸਨ। ਉਨ੍ਹਾਂ ਦਾ ਬੇਵਕਤ ਤੁਰ ਜਾਣ ਨਾਲ ਜਿੱਥੇ ਉਨ੍ਹਾਂ ਦੇ ਪਰਿਵਾਰ, ਰਿਸ਼ਤੇਦਾਰਾਂ ਸਨੇਹੀਆਂ ਨੂੰ ਡੂੰਘਾ ਸਦਮਾ ਹੈ, ਉੱਥੇ ਸਿੱਖਿਆ ਦੇ ਖੇਤਰ ’ਚ ਸੇਵਾ ਭਾਵਨਾ ਨਾਲ ਕੰਮ ਕਰ ਰਹੀਆਂ ਸੰਸਥਾਵਾਂ ਨੂੰ ਵੀ ਵੱਡਾ ਅਤੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਪੁਡਕਾ ਨਾਲ ਜੁੜੇ ਬਲਵਿੰਦਰ ਸਿੰਘ ਬਰਾੜ, ਕੁਲਦੀਪ ਸਿੰਘ ਖਿਆਲਾ ਮਾਈ ਭਾਗੋ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰੱਲਾ, ਡਾ.ਆਰ.ਕੇ ਗੋਇਲ ਆਸਰਾ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਗੁਰਤੇਜ ਸਿੰਘ ਬਰਾੜ ਅਕਲੀਆ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਗੋਨਿਆਣਾ, ਗੁਰਬਿੰਦਰ ਸਿੰਘ ਬੱਲੀ ਮਾਤਾ ਸੁੰਦਰੀ ਗਰੁੱਪ ਢੱਡੇ, ਕਮਲ ਸ਼ਰਮਾ ਕ੍ਰਿਸ਼ਨਾ ਕਾਲਜ ਰੱਲਾ, ਸੰਜੇ ਗੋਇਲ ਐੱਸ.ਐੱਸ.ਡੀ ਕਾਲਜ ਬਠਿੰਡਾ, ਐੱਮ.ਐੱਲ ਅਰੋੜਾ ਸੰਤ ਕਬੀਰ ਕਾਲਜ, ਰਾਕੇਸ਼ ਗੁਪਤਾ ਆਰੀਆ ਭੱਟਾ ਇੰਸਟੀਚਿਊਸ਼ਨਜ਼ ਬਰਨਾਲਾ, ਯੁਵਰਾਜ ਗਰਗ ਤੇ ਮੁਕੇਸ਼ ਸਿੰਗਲਾ ਗੁਰੂ ਤੇਗ ਬਹਾਦੁਰ ਕਾਲਜ ਬੱਲੋ੍ਹ, ਡਾ. ਜੱਸੀ ਗੁਰਬੰਤਾ ਦਾਸ ਕਾਲਜ, ਮਨਦੀਪ ਸਿੰਘ ਢਿੱਲੋਂ ਦੀਪ ਨਰਸਿੰਗ ਕਾਲਜ ਲਹਿਰਾ ਮੁਹੱਬਤ, ਗੁਰਪ੍ਰੀਤ ਸਿੰਘ ਸਿੱਧੂ ਲਹਿਰਾ ਧੂਰਕੋਟ, ਅਮਿਤ ਗੁਪਤਾ ਗਿਆਨ ਜੋਤੀ ਕਾਲਜ, ਨਰੇਸ਼ ਸਿੰਗਲਾ ਬੀ.ਐਮ ਕਾਲਜ ਬਹਿਮਣ, ਜਗਤਾਰ ਸਿੰਘ ਬਾਬਾ ਫਰੀਦ ਆਈ.ਟੀ.ਆਈ, ਆਰ.ਪੀ.ਸੀ ਕਾਲਜ ਦੀ ਪ੍ਰਿੰਸ. ਡਾ. ਬੇਅੰਤ ਕੌਰ ਅਤੇ ਭਰਤ ਸ਼ਰਮਾ ਸਨਰਜੀ ਆਈ.ਟੀ.ਆਈ ਵਲੋਂ ਵੀ ਸਿੱਧੂ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਪਿਛਲੀ ਖ਼ਬਰ ਸੁਰੱਖਿਆ ਮਾਤਰਤਵ ਅਭਿਆਨ ਦਾ ਮੁੱਖ ਟੀਚਾ ਜੱਚਾ-ਬੱਚਾ ਮੌਤ ਦਰ ਨੂੰ ਜ਼ੀਰੋ ਕਰਨਾ : ਡਾ. ਅਰੋੜਾ ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।