11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਗੁਰੂ ਕਾਸ਼ੀ ਯੂਨੀਵਰਸਿਟੀ ਨੇ ਖੂਨਦਾਨ ਕੈਂਪ ਲਾਇਆ

ਤਲਵੰਡੀ ਸਾਬੋ, 10 ਸਤੰਬਰ (ਰਵਜੋਤ ਸਿੰਘ ਰਾਹੀ)-ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਫਾਰਮਾਸਿਉਟੀਕਲ ਸਾਇੰਸਜ਼ ਵਲੋਂ ਗੋਲਡ ਮੈਡੀਕਾ ਬਲੱਡ ਬੈਂਕ ਬਠਿੰਡਾ ਦੇ ਸਹਿਯੋਗ ਨਾਲ ਸਵੈ-ਇੱਛਕ ਖੂਨਦਾਨ ਕੈਂਪ ਲਗਾਇਆ ਗਿਆ । ਜਿਸ ਦੌਰਾਨ ਡਾ: ਵਿਵੇਕ ਜਿੰਦਲ ਦੀ ਟੀਮ ਵਲੋਂ 60 ਯੂਨਿਟ ਖੂਨ ਇਕੱਠਾ ਕੀਤਾ ਗਿਆ।

ਅਜੀਤ ਡੈਸਕ 11-09-2026
ਤਲਵੰਡੀ ਸਾਬੋ, 10 ਸਤੰਬਰ (ਰਵਜੋਤ ਸਿੰਘ ਰਾਹੀ)-ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਫਾਰਮਾਸਿਉਟੀਕਲ ਸਾਇੰਸਜ਼ ਵਲੋਂ ਗੋਲਡ ਮੈਡੀਕਾ ਬਲੱਡ ਬੈਂਕ ਬਠਿੰਡਾ ਦੇ ਸਹਿਯੋਗ ਨਾਲ ਸਵੈ-ਇੱਛਕ ਖੂਨਦਾਨ ਕੈਂਪ ਲਗਾਇਆ ਗਿਆ । ਜਿਸ ਦੌਰਾਨ ਡਾ: ਵਿਵੇਕ ਜਿੰਦਲ ਦੀ ਟੀਮ ਵਲੋਂ 60 ਯੂਨਿਟ ਖੂਨ ਇਕੱਠਾ ਕੀਤਾ ਗਿਆ। ਕੈਂਪ ਦੇ ਉਦਘਾਟਨ ਮੌਕੇ ਮੁੱਖ ਮਹਿਮਾਨ ਵਾਇਸ ਚਾਂਸਲਰ ਡਾ: ਬਲਰਾਜ ਸਿੰਘ ਨੇ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ ਤੇ ਇਹ ਮਨੁੱਖਤਾ ਦੀ ਸੱਚੀ ਸੇਵਾ ਹੈ। ਉਨ੍ਹਾਂ ਦੱਸਿਆ ਕਿ ਤੰਦਰੁਸਤ ਵਿਅਕਤੀ ਸਾਲ ਵਿਚ ਦੋ ਵਾਰ ਖੂਨ ਦਾਨ ਕਰ ਸਕਦਾ ਹੈ। ਇਸ ਨਾਲ ਖੂਨਦਾਨੀ ਦੇ ਸਰੀਰ ਵਿਚ ਨਵੇਂ ਲਾਲ ਰਕਤਾਣੂ ਕੁਦਰਤੀ ਤੌਰ ’ਤੇ ਆਪਣੇ ਆਪ ਹੀ ਬਣ ਜਾਂਦੇ ਹਨ ਅਤੇ ਸਰੀਰ ਵਿਚ ਖੂਨ ਦੀ ਮਾਤਰਾ ਵੀ ਪੂਰੀ ਹੋ ਜਾਂਦੀ ਹੈ। ਉਨ੍ਹਾਂ ਜੀ. ਕੇ. ਯੂ. ਵਲੋਂ ਚਲਾਈ ਜਾ ਰਹੀ ਸਵੈ-ਇੱਛਕ ਖੂਨਦਾਨ ਮੁਹਿੰਮ ਲਈ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਡੀਨ ਡਾ: ਦਵਿੰਦਰ ਮਹੇਸ਼ਵਰੀ ਤੇ ਕੈਂਪ ਕੁਆਰਡੀਨੇਟਰ ਇੰਦਰਜੀਤ ਕੌਰ ਨੇ ਦੱਸਿਆ ਕਿ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਅੱਗੇ ਤੋਂ ਵੀ ਸਵੈ-ਇੱਛੁਕ ਖੂਨ ਦਾਨ ਪ੍ਰਤੀ ਪ੍ਰੇਰਿਤ ਕੀਤਾ ਗਿਆ। ਮਹਿਮਾਨ ਡਾਕਟਰਾਂ ਦੀ ਟੀਮ ਵਲੋਂ ਵਿਦਿਆਰਥੀਆਂ ਨੂੰ ਖੂਨਦਾਨ ਦੇ ਫ਼ਾਇਦਿਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਸਮਾਜ ਵਿਚ ਖ਼ੂਨਦਾਨ ਪ੍ਰਤੀ ਫੈਲੇ ਭਰਮ ਅਤੇ ਗਲਤ ਫ਼ਹਿਮੀਆਂ ਪ੍ਰਤੀ ਵੀ ਵਿਦਿਆਰਥੀਆਂ ਨੂੰ ਸੁਚੇਤ ਕੀਤਾ।
ਪਿਛਲੀ ਖ਼ਬਰ 2 ਹਫ਼ਤਿਆਂ ਦਾ ਮੁਫ਼ਤ ਡੇਅਰੀ ਸਿਖਲਾਈ ਕੋਰਸ 14 ਤੋਂ ਅਗਲੀ ਖ਼ਬਰ — ਬਠਿੰਡਾ ਅਪਰਾਧਨਾਮਾ— ਵੱਖ-ਵੱਖ ਥਾਵਾਂ ਤੋਂ ਤਿੰਨ ਨਸ਼ਾ ਤਸਕਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।