ਦਿਉਣ ਦੇ ਕਿਸਾਨ ਚਿੰਤਾ ’ਚ-ਝੋਨੇ ਦੀ ਫ਼ਸਲ ’ਤੇ ਪੱਤਾ ਲਪੇਟ ਸੁੰਡੀ ਦਾ ਹਮਲਾ ਕੋਈ ਵੀ ਕੀਟਨਾਸ਼ਕ ਦਵਾਈ ਨਹੀਂ ਕਰ ਰਹੀ ਅਸਰ
ਬੱਲੂਆਣਾ, 8 ਸਤੰਬਰ (ਗੁਰਨੈਬ ਸਾਜਨ)- ਐਂਤਕੀ ਸਾਉਣੀ ਦੇ ਸੀਜਨ ’ਚ ਬਾਰਿਸ਼ਾਂ ਘੱਟ ਪੈਣ ਕਾਰਨ ਜਿੱਥੇ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਉੱਥੇ ਕਿਸਾਨਾਂ ਦੇ ਝੋਨੇ ਦੀ ਫ਼ਸਲ ਤੇ ਮੌਸਮ ਦੀ ਖੁਸ਼ਕੀ ਕਾਰਨ ਪੱਤਾ ਲਪੇਟ ਸੁੰਡੀ ਦਾ ਹਮਲਾ ਹੋ ਚੁੱਕਾ ਹੈ । ਬਠਿੰਡਾ ਦੇ ਪਿੰਡ ਦਿਉਣ ਦੇ ਕਿਸਾਨ ਗੁਰਮੀਤ ਸਿੰਘ, ਗੁਰਜੰਟ ਸਿੰਘ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਉੱਪਰ ਪੱਤਾ ਲਪੇਟ ਸੁੰਡੀ ਦਾ ਬੁਰੀ ਤਰ੍ਹਾਂ ਹਮਲਾ ਹੋ ਚੁੱਕਾ ਹੈ, ਜਦੋਂ ਕਿ ਉਨ੍ਹਾਂ ਨੇ ਲਗਾਤਾਰ ਕੀਟਨਾਸ਼ਕ ਦਵਾਈਆਂ ਦਾ ਸਪਰੇਅ ਵੀ ਕੀਤਾ ਹੈ ।
ਬ
ਬਠਿੰਡਾ ਦੇ ਪਿੰਡ ਦਿਉਣ ਦਾ ਕਿਸਾਨ ਗੁਰਜੰਟ ਸਿੰਘ, ਗੁਰਮੀਤ ਸਿੰਘ ਅਤੇ ਬਲਜਿੰਦਰ ਸਿੰਘ ਪੱਤਾ ਲਪੇਟ ਸੁੰਡੀ ਦੇ ਹਮਲੇ ਬਾਰੇ ਜਾਣਕਾਰੀ ਦਿੰਦੇ ਅਤੇ ਪੱਤਾ ਲਪੇਟ ਸੁੰਡੀ ਦਿਖਾਉਂਦੇ ਹੋਏ। ਤਸਵੀਰਾਂ: ਗੁਰਨੈਬ ਸਾਜਨ
09-09-2026
ਬੱਲੂਆਣਾ, 8 ਸਤੰਬਰ (ਗੁਰਨੈਬ ਸਾਜਨ)- ਐਂਤਕੀ ਸਾਉਣੀ ਦੇ ਸੀਜਨ ’ਚ ਬਾਰਿਸ਼ਾਂ ਘੱਟ ਪੈਣ ਕਾਰਨ ਜਿੱਥੇ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਉੱਥੇ ਕਿਸਾਨਾਂ ਦੇ ਝੋਨੇ ਦੀ ਫ਼ਸਲ ਤੇ ਮੌਸਮ ਦੀ ਖੁਸ਼ਕੀ ਕਾਰਨ ਪੱਤਾ ਲਪੇਟ ਸੁੰਡੀ ਦਾ ਹਮਲਾ ਹੋ ਚੁੱਕਾ ਹੈ । ਬਠਿੰਡਾ ਦੇ ਪਿੰਡ ਦਿਉਣ ਦੇ ਕਿਸਾਨ ਗੁਰਮੀਤ ਸਿੰਘ, ਗੁਰਜੰਟ ਸਿੰਘ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਉੱਪਰ ਪੱਤਾ ਲਪੇਟ ਸੁੰਡੀ ਦਾ ਬੁਰੀ ਤਰ੍ਹਾਂ ਹਮਲਾ ਹੋ ਚੁੱਕਾ ਹੈ, ਜਦੋਂ ਕਿ ਉਨ੍ਹਾਂ ਨੇ ਲਗਾਤਾਰ ਕੀਟਨਾਸ਼ਕ ਦਵਾਈਆਂ ਦਾ ਸਪਰੇਅ ਵੀ ਕੀਤਾ ਹੈ । ਉਨ੍ਹਾਂ ਕਿਹਾ ਕਿ ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ਦੌਰਾਨ ਥੋੜੀ ਜਿਹੀ ਬਾਰਿਸ਼ ਪੈਣ ਕਾਰਨ ਸੁੰਡੀ ਦਾ ਹਮਲਾ ਕੁਝ ਘਟਿਆ ਸੀ, ਪਰ ਹੁਣ ਮੌਸਮ ਦੀ ਖੁਸ਼ਕੀ ਕਾਰਨ ਪੱਤਾ ਲਪੇਟ ਸੁੰਡੀ ਦਾ ਹਮਲਾ ਦੁਬਾਰਾ ਹੋ ਚੁੱਕਾ ਹੈ, ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਖੇਤੀਬਾੜੀ ਵਿਭਾਗ ਦਾ ਕੋਈ ਵੀ ਅਧਿਕਾਰੀ ਅਜੇ ਤੱਕ ਨਹੀਂ ਪਹੁੰਚਿਆ। ਝੋਨੇ ਦੀ ਫ਼ਸਲ ’ਤੇ ਪੱਤਾ ਲਪੇਟ ਸੁੰਡੀ ਦਾ ਹਮਲਾ ਪਿਛਲੇ ਚਾਰ ਕੁ ਦਿਨਾਂ ਦਾ ਹੀ ਹੋਇਆ ਹੈ । ਇਸ ਦੌਰਾਨ ਉਨ੍ਹਾਂ ਨੇ ਦੋ ਸਪਰੇਹਾਂ ਵੀ ਕਰ ਦਿੱਤੀਆਂ ਹਨ, ਪਰ ਸੁੰਡੀ ’ਤੇ ਕੋਈ ਵੀ ਅਸਰ ਨਹੀਂ ਹੋਇਆ। ਦਿਉਣ ਦੇ ਹੀ ਕਿਸਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੇ ਖੇਤਾਂ ’ਚ ਝੋਨੇ ਦੀ ਫ਼ਸਲ ਪੱਤਾ ਲਪੇਟ ਸੁੰਡੀ ਦੇ ਹਮਲੇ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ । ਉਨ੍ਹਾਂ ਕਿਹਾ ਕਿ ਕਿਸਾਨ ਜ਼ਿਆਦਾ ਗਿਆਨ ਨਹੀਂ ਰੱਖਦੇ, ਜਿਸ ਕਾਰਨ ਕੰਪਨੀਆਂ ਜੋ ਇਨ੍ਹਾਂ ਅੱਗੇ ਰੱਖ ਦਿੰਦੀਆਂ ਹਨ, ਇਹ ਸਪਰੇਅ ਵਰਤ ਲੈਂਦੇ ਹਨ । ਇਸ ਸੰਬੰਧੀ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਹਰਪ੍ਰੀਤਪਾਲ ਕੌਰ ਨੇ ਦੱਸਿਆ ਕਿ ਉਹਨਾਂ ਦੀ ਟੀਮ ਵਲੋਂ ਬਠਿੰਡਾ ਬਲਾਕ ਦੇ ਪਿੰਡਾਂ ਦੇ ਕਿਸਾਨਾਂ ਨਾਲ ਰਾਬਤਾ ਰੱਖਿਆ ਜਾ ਰਿਹਾ ਹੈ। ਜੇਕਰ ਪੱਤਾ ਲਪੇਟ ਸੁੰਡੀ ਦਾ ਹਮਲਾ ਹੋਇਆ ਹੈ ਤਾਂ ਉਹ ਆਪਣੀ ਟੀਮ ਨੂੰ ਭੇਜ ਕੇ ਕਿਸਾਨਾਂ ਨੂੰ ਸੁੰਡੀ ਦਾ ਹਮਲਾ ਰੋਕਣ ਲਈ ਜਾਗਰੂਕ ਕਰਨਗੇ।