08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਦੁਕਾਨਦਾਰਾਂ ਵਲੋਂ ਸੜਕ ’ਤੇ ਰੱਖੇ ਸਾਈਨ ਬੋਰਡ ਨਗਰ ਕੌਂਸਲ ਨੇ ਚੁੱਕੇ

ਬਰੇਟਾ, 7 ਸਤੰਬਰ (ਪਾਲ ਸਿੰਘ ਮੰਡੇਰ)- ਸ਼ਹਿਰ ਦੇ ਮੁੱਖ ਬਾਜ਼ਾਰ ’ਚ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਅੱਗੇ ਸੜਕ ’ਤੇ ਰੱਖੇ ਗਏ ਸਾਈਨ ਬੋਰਡਾਂ ਅਤੇ ਇਸ਼ਤਿਹਾਰੀ ਬੋਰਡਾਂ ਨੂੰ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਵਿਸ਼ੇਸ਼ ਮੁਹਿੰਮ ਚਲਾ ਕੇ ਚੁੱਕ ਲਿਆ। ਨਗਰ ਕੌਂਸਲ ਦੇ ਇੰਸਪੈਕਟਰ ਅਭੀਸ਼ੇਕ ਗਰਗ ਦੀ ਅਗਵਾਈ ਹੇਠ ਟੀਮ ਨੇ ਬਾਜ਼ਾਰ ਦਾ ਦੌਰਾ ਕੀਤਾ ਜਿੱਥੇ ਬਹੁਤੇ ਦੁਕਾਨਦਾਰਾਂ ਨੇ ਆਪਣੇ ਬੋਰਡ ਸੜਕ ਅਤੇ ਫੁੱਟਪਾਥ ’ਤੇ ਰੱਖ ਕੇ ਰਾਹਗੀਰਾਂ ਤੇ ਵਾਹਨ ਚਾਲਕਾਂ ਲਈ ਮੁਸ਼ਕਲਾਂ ਖੜ੍ਹੀਆਂ ਕੀਤੀਆਂ ਹੋਈਆਂ ਸਨ।

ਬਰੇਟਾ ਦੇ ਬਾਜ਼ਾਰ ’ਚ ਸੜਕ ’ਤੇ ਪਿਆ ਸਾਮਾਨ ਚੁੱਕਦੇ ਹੋਏ ਨਗਰ ਕੌਂਸਲ ਦੇ ਕਰਮਚਾਰੀ। ਤਸਵੀਰ : ਪਾਲ ਸਿੰਘ ਮੰਡੇਰ 08-09-2026
ਬਰੇਟਾ, 7 ਸਤੰਬਰ (ਪਾਲ ਸਿੰਘ ਮੰਡੇਰ)- ਸ਼ਹਿਰ ਦੇ ਮੁੱਖ ਬਾਜ਼ਾਰ ’ਚ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਅੱਗੇ ਸੜਕ ’ਤੇ ਰੱਖੇ ਗਏ ਸਾਈਨ ਬੋਰਡਾਂ ਅਤੇ ਇਸ਼ਤਿਹਾਰੀ ਬੋਰਡਾਂ ਨੂੰ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਵਿਸ਼ੇਸ਼ ਮੁਹਿੰਮ ਚਲਾ ਕੇ ਚੁੱਕ ਲਿਆ। ਨਗਰ ਕੌਂਸਲ ਦੇ ਇੰਸਪੈਕਟਰ ਅਭੀਸ਼ੇਕ ਗਰਗ ਦੀ ਅਗਵਾਈ ਹੇਠ ਟੀਮ ਨੇ ਬਾਜ਼ਾਰ ਦਾ ਦੌਰਾ ਕੀਤਾ ਜਿੱਥੇ ਬਹੁਤੇ ਦੁਕਾਨਦਾਰਾਂ ਨੇ ਆਪਣੇ ਬੋਰਡ ਸੜਕ ਅਤੇ ਫੁੱਟਪਾਥ ’ਤੇ ਰੱਖ ਕੇ ਰਾਹਗੀਰਾਂ ਤੇ ਵਾਹਨ ਚਾਲਕਾਂ ਲਈ ਮੁਸ਼ਕਲਾਂ ਖੜ੍ਹੀਆਂ ਕੀਤੀਆਂ ਹੋਈਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਬੋਰਡ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਦੇ ਦਾਇਰੇ ’ਚ ਆਉਂਦੇ ਹਨ ਅਤੇ ਇਸ ਨਾਲ ਸੜਕ ਦੀ ਚੌੜਾਈ ਘਟਣ ਕਾਰਨ ਟਰੈਫ਼ਿਕ ਜਾਮ ਦੀ ਸਮੱਸਿਆ ਬਣੀ ਰਹਿੰਦੀ ਸੀ। ਇਸ ਤੋਂ ਪਹਿਲਾਂ ਨਗਰ ਕੌਂਸਲ ਵਲੋਂ ਦੁਕਾਨਦਾਰਾਂ ਨੂੰ ਕਈ ਵਾਰ ਚਿਤਾਵਨੀ ਵੀ ਦਿੱਤੀ ਗਈ ਸੀ ਅਤੇ ਖ਼ੁਦ ਬੋਰਡ ਹਟਾਉਣ ਲਈ ਸਮਾਂ ਵੀ ਦਿੱਤਾ ਗਿਆ ਸੀ ਪਰ ਹੁਕਮਾਂ ਦੀ ਪਾਲਣਾ ਨਾ ਹੋਣ ’ਤੇ ਸਖ਼ਤ ਕਾਰਵਾਈ ਕੀਤੀ ਗਈ। ਕਾਰਵਾਈ ਦੌਰਾਨ ਕੁਝ ਦੁਕਾਨਦਾਰਾਂ ਨੇ ਵਿਰੋਧ ਵੀ ਜਤਾਇਆ ਅਤੇ ਕਿਹਾ ਕਿ ਬਿਨਾਂ ਸੂਚਿਤ ਕੀਤੇ ਬੋਰਡ ਚੁੱਕ ਲਏ ਗਏ, ਜਿਸ ਨਾਲ ਉਨ੍ਹਾਂ ਦਾ ਆਰਥਿਕ ਨੁਕਸਾਨ ਹੋਇਆ ਹੈ। ਦੂਜੇ ਪਾਸੇ ਨਗਰ ਕੌਂਸਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮੁਹਿੰਮ ਸ਼ਹਿਰ ਨੂੰ ਸੁਚਾਰੂ ਅਤੇ ਸੁੰਦਰ ਬਣਾਉਣ ਦੇ ਨਾਲ-ਨਾਲ ਟਰੈਫ਼ਿਕ ਸਮੱਸਿਆ ਹੱਲ ਕਰਨ ਲਈ ਚਲਾਈ ਗਈ ਹੈ। ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਾਈਨ ਬੋਰਡ ਨਿਯਮਾਂ ਅਨੁਸਾਰ ਦੁਕਾਨ ਦੀ ਹੱਦ ਅੰਦਰ ਹੀ ਲਗਾਉਣ, ਤਾਂ ਜੋ ਭਵਿੱਖ ’ਚ ਅਜਿਹੀ ਕਾਰਵਾਈ ਦੀ ਲੋੜ ਨਾ ਪਵੇ।
ਪਿਛਲੀ ਖ਼ਬਰ ਹਲਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ- ਵਿਧਾਇਕ ਸਿੰਗਲਾ ਅਗਲੀ ਖ਼ਬਰ ਸ਼ਹੀਦ ਠੀਕਰੀਵਾਲਾ ਚੌਂਕ ਦੇ ਆਲੇ-ਦੁਆਲੇ ਲਗਾਏ ਪ੍ਰਚਾਰ ਬੋਰਡਾਂ ਦਾ ਲਿਬਰੇਸ਼ਨ ਵਲੋਂ ਸਖ਼ਤ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।