09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਅਣਪਛਾਤੇ ਚੋਰ ਮੰਦਰ ਦੀ ਗੋਲਕ ਤੋੜ ਕੇ ਨਕਦੀ ਲੈ ਕੇ ਫ਼ਰਾਰ

ਭੁੱਚੋ ਮੰਡੀ, 7 ਸਤੰਬਰ (ਬਿੱਕਰ ਸਿੰਘ ਸਿੱਧੂ)- ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਬਣੇ ਮਾਤਾ ਚਿੰਤਪੁਰਨੀ ਮੰਦਰ ਨੇੜੇ ਭੁੱਚੋ ਕੈਂਚੀਆਂ ਵਿਖੇ ਜਨਮ ਅਸ਼ਟਮੀ ਦੀ ਦੇਰ ਰਾਤ ਸਵੇਰੇ ਲਗਭਗ 4 ਵਜੇ ਦੇ ਕਰੀਬ ਕੋਈ ਅਣਪਛਾਤੇ ਵਿਅਕਤੀ ਮੰਦਰ ਵਿਚੋਂ ਮੁੱਖ ਗੋਲਕ ਚੁੱਕ ਕੇ ਲੈ ਗਿਆ ਅਤੇ ਸੁੰਨਸਾਨ ਥਾਂ ’ਤੇ ਲਿਜਾ ਕੇ ਉਸ ਨੂੰ ਤੋੜ ਕੇ ਉਸ ’ਚ ਪਈ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਿਆ। ਘਟਨਾ ਮੰਦਰ ਵਿਚ ਲੱਗੇ ਕੈਮਰਿਆਂ ਵਿਚ ਕੈਦ ਹੋ ਗਈ ਹੈ।

ਅਜੀਤ ਡੈਸਕ 08-09-2026
ਭੁੱਚੋ ਮੰਡੀ, 7 ਸਤੰਬਰ (ਬਿੱਕਰ ਸਿੰਘ ਸਿੱਧੂ)- ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਬਣੇ ਮਾਤਾ ਚਿੰਤਪੁਰਨੀ ਮੰਦਰ ਨੇੜੇ ਭੁੱਚੋ ਕੈਂਚੀਆਂ ਵਿਖੇ ਜਨਮ ਅਸ਼ਟਮੀ ਦੀ ਦੇਰ ਰਾਤ ਸਵੇਰੇ ਲਗਭਗ 4 ਵਜੇ ਦੇ ਕਰੀਬ ਕੋਈ ਅਣਪਛਾਤੇ ਵਿਅਕਤੀ ਮੰਦਰ ਵਿਚੋਂ ਮੁੱਖ ਗੋਲਕ ਚੁੱਕ ਕੇ ਲੈ ਗਿਆ ਅਤੇ ਸੁੰਨਸਾਨ ਥਾਂ ’ਤੇ ਲਿਜਾ ਕੇ ਉਸ ਨੂੰ ਤੋੜ ਕੇ ਉਸ ’ਚ ਪਈ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਿਆ। ਘਟਨਾ ਮੰਦਰ ਵਿਚ ਲੱਗੇ ਕੈਮਰਿਆਂ ਵਿਚ ਕੈਦ ਹੋ ਗਈ ਹੈ। ਮੰਦਰ ਦੇ ਸੰਸਥਾਪਕ ਜੋਗਿੰਦਰ ਪਾਲ ਕਾਕਾ ਨੇ ਦੱਸਿਆ ਕਿ ਜਨਮ ਅਸ਼ਟਮੀ ਮਨਾਉਣ ਬਾਅਦ ਮੰਦਰ ਕਮੇਟੀ ਮੈਂਬਰ ਰਾਤ 1 ਵਜੇ ਆਪੋ-ਆਪਣੇ ਘਰ ਚਲੇ ਗਏ ਸਨ । ਇਸ ਤੋਂ ਬਾਅਦ ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ’ਤੇ ਸਾਹਮਣੇ ਆਇਆ ਕਿ ਸਵੇਰੇ ਕਰੀਬ 4 ਵਜੇ ਇਕ ਅਣਪਛਾਤਾ ਵਿਅਕਤੀ ਮੰਦਰ ਵਿਚ ਦਾਖ਼ਲ ਹੋਇਆ । ਚੋਰ ਮੁੱਖ ਗੋਲਕ ਨੂੰ ਹੀ ਚੁੱਕ ਕੇ ਮੰਦਰ ਤੋਂ ਬਾਹਰ ਲੈ ਗਿਆ, ਗੋਲਕ ਤੋੜ ਕੇ ਨਕਦੀ ਕੱਢ ਕੇ ਫ਼ਰਾਰ ਹੋ ਗਿਆ । ਮੰਦਰ ਕਮੇਟੀ ਦੇ ਮੈਂਬਰਾਂ ਨੇ ਪੁਲਿਸ ਪ੍ਰਬੰਧਾਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਮੰਦਰ ਵਿਚ ਚੋਰੀ ਹੋਣਾ ਚਿੰਤਾ ਦਾ ਵਿਸ਼ਾ ਹੈ । ਥਾਣਾ ਕੈਂਟ ਅਧਿਕਾਰੀ ਜਗਦੀਪ ਸਿੰਘ ਨੇ ਦੱਸਿਆ ਕਿ ਜੋਗਿੰਦਰ ਪਾਲ ਕਾਕਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਸੜਕ ਦੁਰਘਟਨਾ ’ਚ ਔਰਤ ਸਮੇਤ ਦੋ ਜਣੇ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਨੈਸ਼ਨਲ ਹਾਈਵੇਅ ਦੇ ਡਰੇਨ ’ਚ ਕਈ ਦਿਨਾਂ ਤੋਂ ਭਰਿਆ ਗੰਦਾ ਪਾਣੀ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਬਿਮਾਰੀਆਂ ਫੈਲਣ ਦਾ ਖ਼ਤਰਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।