07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸ਼ਹਿਰ ਵਾਸੀਆਂ ਨੂੰ ਸ਼ੁੱਧ ਪਾਣੀ ਦੀ ਸਪਲਾਈ ਨਾ ਮਿਲਣ ’ਤੇ ਲਿਬਰੇਸ਼ਨ ਵਲੋਂ ਸੰਘਰਸ਼ ਦੀ ਚਿਤਾਵਨੀ

ਮਾਨਸਾ, 6 ਸਤੰਬਰ (ਰਾਵਿੰਦਰ ਸਿੰਘ ਰਵੀ)- ਸਥਾਨਕ ਸ਼ਹਿਰ ਵਾਸੀਆਂ ਨੂੰ ਸ਼ੁੱਧ ਪਾਣੀ ਦੀ ਸਪਲਾਈ ਨਾ ਮਿਲਣ ਕਾਰਨ ਸੀ. ਪੀ.

ਅਜੀਤ ਡੈਸਕ 07-09-2026
ਮਾਨਸਾ, 6 ਸਤੰਬਰ (ਰਾਵਿੰਦਰ ਸਿੰਘ ਰਵੀ)- ਸਥਾਨਕ ਸ਼ਹਿਰ ਵਾਸੀਆਂ ਨੂੰ ਸ਼ੁੱਧ ਪਾਣੀ ਦੀ ਸਪਲਾਈ ਨਾ ਮਿਲਣ ਕਾਰਨ ਸੀ.ਪੀ.ਆਈ. (ਐੱਮ.ਐੱਲ.) ਲਿਬਰੇਸ਼ਨ ਨੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਜ਼ਿਲ੍ਹਾ ਸਕੱਤਰ ਕਾ. ਜਸਬੀਰ ਕੌਰ ਨੱਤ, ਬਲਵਿੰਦਰ ਕੌਰ ਖਾਰਾ, ਗਗਨਦੀਪ ਸਿਰਸੀਵਾਲਾ ਅਤੇ ਕਾ. ਪ੍ਰਸ਼ੋਤਮ ਨੇ ਦੋਸ਼ ਲਗਾਇਆ ਕਿ ਪਿਛਲੇ 2 ਦਿਨਾਂ ਤੋਂ ਲੋਕ ਨਹਿਰ ਦਾ ਅਣਸੋਧਿਆ ਪਾਣੀ ਪੀਣ ਲਈ ਮਜਬੂਰ ਹਨ, ਜਦਕਿ ਪ੍ਰਸ਼ਾਸਨ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਨਹਿਰ ਦਾ ਪਾਣੀ ਪੂਰੀ ਤਰ੍ਹਾਂ ਮਟਮੈਲਾ ਤੇ ਅਸ਼ੁੱਧ ਆ ਰਿਹਾ ਹੈ ਪਰ ਵਾਟਰ ਵਰਕਸ ਨੂੰ ਚਲਾ ਰਹੀ ਕੰਪਨੀ ਵਲੋਂ ਸਮੇਂ ਸਿਰ ਕਲੋਰੀਨ ਜਾਂ ਫਟਕੜੀ ਪਾਊਡਰ ਆਦਿ ਦੀ ਸਪਲਾਈ ਦਾ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਰ ਕੇ ਫ਼ਿਲਟਰ ਤੇ ਸ਼ੁੱਧ ਕਰਨ ਦੀ ਬਜਾਏ ਇਹੀ ਪਾਣੀ ਸਿੱਧਾ ਸ਼ਹਿਰ ਨੂੰ ਸਪਲਾਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਵਾਂਗ 100 ਫੁੱਟ ਉੱਚੀਆਂ ਟੈਂਕੀਆਂ ’ਚ ਪਾਣੀ ਭਰ ਕੇ ਫ਼ੁੱਲ ਪ੍ਰੈਸ਼ਰ ਨਾਲ 2 ਵਕਤ ਸਪਲਾਈ ਕਰਨ ਦੀ ਬਜਾਏ ਸਿੱਧਾ ਸਟੋਰੇਜ ਟੈਂਕ ’ਚੋਂ ਮੋਟਰਾਂ ਨਾਲ ਘੱਟ ਪ੍ਰੈਸ਼ਰ ’ਤੇ ਥੋੜੇ ਸਮੇਂ ਲਈ ਇੱਕੋ ਵਕਤ ਸਪਲਾਈ ਦੇ ਕੇ ਡੰਗ ਟਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਲੋਕਾਂ ਦੇ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ । ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਮੱਸਿਆ ਹੱਲ ਨਾ ਹੋਈ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਪਿਛਲੀ ਖ਼ਬਰ ਇਨਕਲਾਬੀ ਕੇਂਦਰ ਪੰਜਾਬ ਵਲੋਂ ਨੌਜਵਾਨ ਮੋਹਨਜੀਤ ’ਤੇ ਢਾਹੇ ਤਸ਼ੱਦਦ ਦੀ ਨਿੰਦਾ ਅਗਲੀ ਖ਼ਬਰ ਬੋਹਾ ਵਾਸੀਆਂ ਵਲੋਂ ਪੰਜਾਬ ਮਹਾਂਵੀਰ ਦਲ ਧਰਮਸ਼ਾਲਾ ਦੇ ਨਵੀਨੀਕਰਨ ਦਾ ਕੰਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।